ਭਾਰਤ ਵਲੋਂ ਲਾਂਚ ਕੀਤਾ ਗਿਆ ਚੰਦਰਯਾਨ-3; 40 ਦਿਨ ਬਾਅਦ ਚੰਦਰਮਾ ’ਤੇ ਉਤਰੇਗਾ ਲੈਂਡਰ
Published : Jul 14, 2023, 2:33 pm IST
Updated : Jul 14, 2023, 2:33 pm IST
SHARE ARTICLE
Chandrayaan-3
Chandrayaan-3

ਜਾਣੋ ਕੀ ਹੈ ਚੰਦਰਯਾਨ-3 ਦਾ ਉਦੇਸ਼?

 

ਨਵੀਂ ਦਿੱਲੀ:  ਚੰਦਰਯਾਨ-2 ਦੇ ਲਾਂਚ ਦੇ 3 ਸਾਲ, 11 ਮਹੀਨੇ ਅਤੇ 23 ਦਿਨ ਬਾਅਦ ਭਾਰਤ ਵਲੋਂ ਅੱਜ ਚੰਦਰਯਾਨ-3 ਮਿਸ਼ਨ ਲਾਂਚ ਕੀਤਾ ਗਿਆ। ਇਸ ਨੂੰ ਦੁਪਹਿਰ 2.35 ਵਜੇ ਆਂਧਰਾ ਪ੍ਰਦੇਸ਼ ਦੇ ਸ਼੍ਰੀਹਰੀਕੋਟਾ ਸਥਿਤ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਫੈਟ ਬੁਆਏ’ ਵਜੋਂ ਜਾਣੇ ਜਾਂਦੇ ਰਾਕੇਟ LVM3-M4 ਰਾਹੀਂ ਪੁਲਾੜ ਵਿਚ ਭੇਜਿਆ ਗਿਆ।

ਇਹ ਵੀ ਪੜ੍ਹੋ: ਗੁਰਬਾਣੀ ਪ੍ਰਸਾਰਣ ਲਈ ਦਿੱਲੀ ਦੀ ਅਨਸ਼ਨੁਕ੍ਰਿਤੀ ਕਮਿਊਨੀਕੇਸ਼ਨ ਨੂੰ ਦਿਤਾ ਗਿਆ 3 ਮਹੀਨੇ ਦਾ ਠੇਕਾ : ਹਰਜਿੰਦਰ ਸਿੰਘ ਧਾਮੀ   

ਲਗਭਗ 40 ਦਿਨਾਂ ਬਾਅਦ ਯਾਨੀ 23 ਜਾਂ 24 ਅਗਸਤ ਨੂੰ ਲੈਂਡਰ ਅਤੇ ਰੋਵਰ ਚੰਦਰਮਾ ਦੇ ਦੱਖਣੀ ਧਰੁਵ 'ਤੇ ਉਤਰਨਗੇ ਹਾਲਾਂਕਿ ਨਾਸਾ ਦੇ ਪੁਲਾੜ ਯਾਤਰੀ ਚਾਰ ਦਿਨਾਂ ਵਿਚ ਹੀ ਚੰਦਰਮਾ 'ਤੇ ਪਹੁੰਚ ਗਏ ਸਨ।  ਦੋਵੇਂ 14 ਦਿਨਾਂ ਤਕ ਚੰਦਰਮਾ 'ਤੇ ਪ੍ਰਯੋਗ ਕਰਨਗੇ। ਪ੍ਰੋਪਲਸ਼ਨ ਮਾਡਿਊਲ ਚੰਦਰਮਾ ਦੇ ਚੱਕਰ ਵਿਚ ਰਹਿ ਕੇ ਧਰਤੀ ਤੋਂ ਆਉਣ ਵਾਲੇ ਰੇਡੀਏਸ਼ਨ ਦਾ ਅਧਿਐਨ ਕਰੇਗਾ।

ਇਹ ਵੀ ਪੜ੍ਹੋ: ਅਮਰੀਕਾ ਦੀ ਸੰਸਦੀ ਕਮੇਟੀ ਨੇ ਅਰੁਣਾਂਚਲ ਪ੍ਰਦੇਸ਼ ਨੂੰ ਭਾਰਤ ਦਾ ਅਨਿੱਚੜਵਾਂ ਹਿੱਸਾ ਦੱਸਣ ਵਾਲਾ ਮਤਾ ਪਾਸ ਕੀਤਾ

ਜੇਕਰ ਮਿਸ਼ਨ ਸਫਲ ਹੁੰਦਾ ਹੈ ਤਾਂ ਭਾਰਤ ਅਜਿਹਾ ਕਰਨ ਵਾਲਾ ਅਮਰੀਕਾ, ਰੂਸ ਅਤੇ ਚੀਨ ਤੋਂ ਬਾਅਦ ਚੌਥਾ ਦੇਸ਼ ਬਣ ਜਾਵੇਗਾ। ਅਮਰੀਕਾ ਅਤੇ ਰੂਸ ਦੋਵਾਂ ਦੇ ਚੰਦਰਮਾ 'ਤੇ ਸਫਲਤਾਪੂਰਵਕ ਉਤਰਨ ਤੋਂ ਪਹਿਲਾਂ ਕਈ ਪੁਲਾੜ ਯਾਨ ਕਰੈਸ਼ ਹੋਏ ਸਨ। ਚੀਨ ਇਕਲੌਤਾ ਅਜਿਹਾ ਦੇਸ਼ ਹੈ ਜੋ 2013 ਵਿਚ ਚਾਂਗ ਈ-3 ਮਿਸ਼ਨ ਨਾਲ ਅਪਣੀ ਪਹਿਲੀ ਕੋਸ਼ਿਸ਼ ਵਿਚ ਸਫਲ ਹੋਇਆ ਸੀ।

ਇਹ ਵੀ ਪੜ੍ਹੋ: MLA ਹਲਕਾ ਸਰਦੂਲਗੜ੍ਹ ਦੀ ਵੱਡੀ ਪਹਿਲ, ਹੜ੍ਹ ਪੀੜਤਾਂ ਦੀ ਮਦਦ ਲਈ ਆਪਣੇ ਇੱਕ ਮਹੀਨੇ ਦੀ ਤਨਖਾਹ ਕੀਤੀ ਦਾਨ

ਚੰਦਰਯਾਨ-3 ਦਾ ਬਜਟ

ਚੰਦਰਯਾਨ-3 ਦਾ ਬਜਟ ਲਗਭਗ 615 ਕਰੋੜ ਰੁਪਏ ਹੈ। ਇਸ ਤੋਂ ਕਰੀਬ 4 ਸਾਲ ਪਹਿਲਾਂ ਭੇਜੇ ਗਏ ਚੰਦਰਯਾਨ 2 ਦਾ ਬਜਟ ਵੀ 603 ਕਰੋੜ ਰੁਪਏ ਸੀ। ਹਾਲਾਂਕਿ ਇਸ ਦੇ ਲਾਂਚ 'ਤੇ ਵੀ 375 ਕਰੋੜ ਰੁਪਏ ਖਰਚ ਕੀਤੇ ਗਏ ਸਨ।

ਚੰਦਰਯਾਨ-3 ਦਾ ਉਦੇਸ਼ ਕੀ ਹੈ?

ਇਸ ਮਿਸ਼ਨ ਵਿਚ ਚੰਦਰਯਾਨ ਦਾ ਇਕ ਰੋਵਰ (ਇਕ ਛੋਟਾ ਰੋਬੋਟ) ਬਾਹਰ ਆਵੇਗਾ ਜੋ ਚੰਦਰਮਾ ਦੀ ਸਤ੍ਹਾ 'ਤੇ ਉਤਰੇਗਾ ਅਤੇ ਚੰਦਰਮਾ ਦੇ ਦੱਖਣੀ ਧਰੁਵ ਵਿਚ ਇਸ ਦੀ ਸਥਿਤੀ ਤੈਅ ਕੀਤੀ ਜਾਵੇਗੀ। ਇਥੇ ਇਹ ਰੋਵਰ ਖੋਜ ਕਰੇਗਾ ਕਿ ਚੰਦ ਦੇ ਇਸ ਹਿੱਸੇ ਵਿਚ ਕਿਹੜੇ ਖਣਿਜ, ਪਾਣੀ ਆਦਿ ਪਾਏ ਜਾ ਸਕਦੇ ਹਨ। ਇਸ ਖੋਜ ਦੀ ਖਾਸ ਗੱਲ ਇਹ ਹੋਵੇਗੀ ਕਿ ਜੇਕਰ ਭਵਿੱਖ 'ਚ ਕਦੇ ਅਸੀਂ ਚੰਦਰਮਾ 'ਤੇ ਕਾਲੋਨੀਆਂ ਬਣਾਉਣਾ ਚਾਹੁੰਦੇ ਹਾਂ ਤਾਂ ਇਸ ਨਾਲ ਕਾਫੀ ਮਦਦ ਮਿਲੇਗੀ। ਸੰਸਥਾ ਮੁਤਾਬਕ ਇਹ ਮਿਸ਼ਨ ਭਵਿੱਖ ਦੇ ਅੰਤਰ-ਗ੍ਰਹਿ ਮਿਸ਼ਨਾਂ ਲਈ ਵੀ ਮਦਦਗਾਰ ਸਾਬਤ ਹੋ ਸਕਦਾ ਹੈ।

ਇਹ ਵੀ ਪੜ੍ਹੋ: ਪ੍ਰਧਾਨ ਮੰਤਰੀ ਮੋਦੀ ਨੂੰ ਫਰਾਂਸ ਦਾ ਸਰਵਉੱਚ ਸਨਮਾਨ ਦੋਹਾਂ ਦੇਸ਼ਾਂ ਦੇ ਚੰਗੇ ਸਬੰਧਾਂ ਨੂੰ ਦਰਸਾਉਂਦਾ ਹੈ: ਜੈਸ਼ੰਕਰ

ਮਿਸ਼ਨ ਤਹਿਤ 43.5 ਮੀਟਰ ਉਚੇ ਰਾਕੇਟ ਨੂੰ ਦੂਜੇ ਲਾਂਚ ਪੈਡ ਤੋਂ ਲਾਂਚ ਕੀਤਾ ਜਾਣਾ ਹੈ। ਜੁਲਾਈ ਮਹੀਨੇ ਵਿਚ ਲਾਂਚ ਕਰਨ ਦਾ ਕਾਰਨ ਚੰਦਰਯਾਨ-2 ਮਿਸ਼ਨ (22 ਜੁਲਾਈ, 2019) ਦੇ ਬਿਲਕੁਲ ਸਮਾਨ ਹੈ ਕਿਉਂਕਿ ਸਾਲ ਦੇ ਇਸ ਸਮੇਂ ਧਰਤੀ ਅਤੇ ਇਸ ਦਾ ਉਪਗ੍ਰਹਿ ਚੰਦਰਮਾ ਇਕ ਦੂਜੇ ਦੇ ਬਹੁਤ ਨੇੜੇ ਹੁੰਦੇ ਹਨ। ਪੁਲਾੜ ਏਜੰਸੀ ਨੇ ਕਿਹਾ ਕਿ ਚੰਦਰਯਾਨ-3 ਪ੍ਰੋਗਰਾਮ ਤਹਿਤ ਇਸਰੋ ਅਪਣੇ ਚੰਦਰਮਾ ਮਾਡਿਊਲ ਦੀ ਸਹਾਇਤਾ ਨਾਲ ਸਾਫ਼ਟ ਲੈਂਡਿੰਗ ਕਰਕੇ ਚੰਦਰਮਾ ਦੀ ਸਤਹਿ ’ਤੇ ਰੋਵਰ ਦੇ ਘੁੰਮਣ ਦਾ ਪ੍ਰਦਰਸ਼ਨ ਕਰਕੇ ਨਵੀਆਂ ਹੱਦਾਂ ਪਾਰ ਕਰਨ ਜਾ ਰਿਹਾ ਹੈ।

ਇਹ ਵੀ ਪੜ੍ਹੋ: ਮਨਾਲੀ 'ਚ ਲਾਪਤਾ ਹੋਈ PRTC ਬੱਸ ਦੇ ਕੰਡਕਟਰ ਦੀ ਮਿਲੀ ਲਾਸ਼, ਬੀਤੇ ਦਿਨੀਂ ਮਿਲੀ ਸੀ ਡਰਾਈਵਰ ਦੀ ਲਾਸ਼ 

ਸੁਨਹਿਰੀ ਅੱਖਰਾਂ ਵਿਚ ਲਿਖਿਆ ਜਾਵੇਗਾ 14 ਜੁਲਾਈ 2023

ਚੰਦਰਯਾਨ-3 ਦੇ ਲਾਂਚ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਿਸ਼ਨ ਲਈ ਸ਼ੁੱਭਕਾਮਨਾਵਾਂ ਦਿਤੀਆਂ। ਉਨ੍ਹਾਂ ਕਿਹਾ ਕਿ ਭਾਰਤ ਦੇ ਪੁਲਾੜ ਖੇਤਰ ਵਿਚ 14 ਜੁਲਾਈ 2023 ਦੀ ਤਾਰੀਖ ਹਮੇਸ਼ਾ ਸੁਨਹਿਰੀ ਅੱਖਰਾਂ ਵਿਚ ਲਿਖੀ ਜਾਵੇਗੀ। ਸਾਡਾ ਤੀਜਾ ਚੰਦਰ ਮਿਸ਼ਨ ਚੰਦਰਯਾਨ-3 ਅਪਣੀ ਯਾਤਰਾ 'ਤੇ ਰਵਾਨਾ ਹੋਵੇਗਾ। ਇਹ ਮਿਸ਼ਨ ਸਾਡੇ ਰਾਸ਼ਟਰ ਦੀਆਂ ਉਮੀਦਾਂ ਅਤੇ ਸੁਪਨਿਆਂ ਨੂੰ ਅੱਗੇ ਵਧਾਏਗਾ। ਚੰਦਰਯਾਨ-3 ਦੀ ਲਾਂਚਿੰਗ ਨੂੰ ਇਸਰੋ ਦੀ ਅਧਿਕਾਰਤ ਵੈੱਬਸਾਈਟ ਅਤੇ ਯੂਟਿਊਬ ਚੈਨਲ 'ਤੇ ਲਾਈਵ ਦਿਖਾਇਆ ਗਿਆ। 2019 ਵਿਚ ਚੰਦਰਯਾਨ-2 ਚੰਦਰਮਾ ਦੀ ਸਤ੍ਹਾ 'ਤੇ ਸੁਰੱਖਿਅਤ ਰੂਪ ਨਾਲ ਉਤਰਨ ਵਿਚ ਅਸਫਲ ਰਿਹਾ, ਜਿਸ ਨਾਲ ਇਸਰੋ ਟੀਮ ਕਾਫ਼ੀ ਨਿਰਾਸ਼ ਹੋ ਗਈ। ਉਦੋਂ ਇਸਰੋ ਦੇ ਤਤਕਾਲੀ ਮੁਖੀ ਕੇ.ਸੀਵਾਨ ਨੂੰ ਗਲੇ ਲਗਾ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਦਿਲਾਸਾ ਦਿਤਾ ਸੀ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

"100 ਰੁਪਏ ਲੁੱਟ ਕੇ 2 ਰੁਪਏ ਦੇ ਕੇ ਆਖੇ ਮੈਂ ਵੱਡਾ ਦਾਨੀ, Sukhbir Badal ਨੂੰ ਸਿੱਧੇ ਹੋਏ Gurdeep Brar | SGPC

13 Sep 2025 1:07 PM

Hoshiarpur Child Muder Case : ਆਹ ਪਿੰਡ ਨਹੀਂ ਰਹਿਣ ਦਵੇਗਾ ਇੱਕ ਵੀ ਪਰਵਾਸੀ, ਜੇ ਰਹਿਣਾ ਪਿੰਡ 'ਚ ਤਾਂ ਸੁਣ ਲਓ ਕੀ.

13 Sep 2025 1:06 PM

ਕਿਸ਼ਤਾਂ 'ਤੇ ਲਿਆ New Phone, ਘਰ ਲਿਜਾਣ ਸਾਰ ਥਾਣੇ 'ਚੋਂ ਆ ਗਈ ਕਾਲ,Video ਦੇਖ ਕੇ ਤੁਹਾਡੇ ਵੀ ਉੱਡ ਜਾਣਗੇ ਹੋਸ਼

12 Sep 2025 3:27 PM

5 year old child killed in hoshiarpur : ਪ੍ਰਵਾਸੀ ਨੇ ਕਿਉਂ ਮਾਰਿਆ ਮਾਸੂਮ ਬੱਚਾ?hoshiarpur Child Muder Case

12 Sep 2025 3:26 PM

Manjinder lalpura usma kand : ਦੇਖੋ ਇਸ ਕੁੜੀ ਨਾਲ MLA lalpura ਨੇ ਕੀ ਕੀਤਾ ਸੀ ! ਕੈਮਰੇ ਸਾਹਮਣੇ ਦੱਸੀ ਗੱਲ

12 Sep 2025 3:26 PM
Advertisement