
Unwanted Calls News:ਉਪਭੋਗਤਾਵਾਂ ਨੂੰ ਅਣਚਾਹੀਆਂ ਕਾਲਾਂ ਤੋਂ ਰਾਹਤ ਮਿਲਣ ਦੀ ਆਸ
Ordered to disconnect unregistered units making unwanted calls News: ਦੂਰਸੰਚਾਰ ਰੈਗੂਲੇਟਰ ਟਰਾਈ ਨੇ ਮੰਗਲਵਾਰ ਨੂੰ ਦੂਰਸੰਚਾਰ ਕੰਪਨੀਆਂ ਨੂੰ ਹੁਕਮ ਦਿਤਾ ਕਿ ਉਹ ਅਣਚਾਹੀਆਂ (ਸਪੈਮ) ਕਾਲਾਂ ਕਰਨ ਵਾਲੀਆਂ ਗ਼ੈਰ-ਰਜਿਸਟਰਡ ਦੂਰਸੰਚਾਰ ਕੰਪਨੀਆਂ ਦੇ ਸਾਰੇ ਦੂਰਸੰਚਾਰ ਸਰੋਤ ਕੱਟ ਦੇਣ ਅਤੇ ਉਨ੍ਹਾਂ ਨੂੰ ਦੋ ਸਾਲ ਤਕ ਕਾਲੀ ਸੂਚੀ ’ਚ ਪਾਉਣ।
ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਟੀ (ਟਰਾਈ) ਨੇ ਵੀ ਦੂਰਸੰਚਾਰ ਕੰਪਨੀਆਂ ਨੂੰ ਇਸ ਹੁਕਮ ਦੀ ਤੁਰਤ ਪਾਲਣਾ ਕਰਨ ਅਤੇ ਨਿਯਮਿਤ ਤੌਰ ’ਤੇ ਇਸ ਸਬੰਧ ’ਚ ਕੀਤੀ ਗਈ ਕਾਰਵਾਈ ਦੀ ਰੀਪੋਰਟ ਪੰਦਰਵਾੜੇ ਦੇ ਆਧਾਰ ’ਤੇ ਦੇਣ ਲਈ ਕਿਹਾ ਹੈ।
ਟਰਾਈ ਨੇ ਦੂਰਸੰਚਾਰ ਕੰਪਨੀਆਂ ਨੂੰ ਹੁਕਮ ਜਾਰੀ ਕਰਦਿਆਂ ਕਿਹਾ ਕਿ ਇਸ ‘ਨਿਰਣਾਇਕ ਕਾਰਵਾਈ’ ਨਾਲ ਗੈਰ-ਰਜਿਸਟਰਡ ਟੈਲੀਮਾਰਕੀਟਿੰਗ ਕੰਪਨੀਆਂ ਵਲੋਂ ਖਪਤਕਾਰਾਂ ਨੂੰ ਸਪੈਮ ਕਾਲਾਂ ਨੂੰ ਘਟਾਉਣ ਅਤੇ ਗਾਹਕਾਂ ਨੂੰ ਰਾਹਤ ਮਿਲਣ ਦੀ ਉਮੀਦ ਹੈ।