
ਆਨਲਾਈਨ ਖਰੀਦਦਾਰੀ ਇਕ ਪਾਸੇ ਲੋਕਾਂ ਨੂੰ ਸਹੂਲਤਾਂ ਦੇ ਰਹੀ ਹੈ ਤਾਂ ਦੂਜੇ ਪਾਸੇ ਕੁਝ ਲੋਕ ਅਜਿਹੇ ਵੀ ਹਨ ਜੋ ਠੱਗੀ ਕਰ ਕੇ ਇਸ ਨਾਲ ਕਰੋੜਾਂ ਰੁਪਏ ਦੀ ਹੇਰ-ਫੇਰ ਕਰ ਰਹੇ ਹਨ।
ਲਖਨਊ: ਆਨਲਾਈਨ ਖਰੀਦਦਾਰੀ ਜਿੱਥੇ ਇਕ ਪਾਸੇ ਲੋਕਾਂ ਨੂੰ ਸਹੂਲਤਾਂ ਦੇ ਰਹੀ ਹੈ ਤਾਂ ਇਕ ਪਾਸੇ ਕੁਝ ਲੋਕ ਅਜਿਹੇ ਵੀ ਹਨ ਜੋ ਠੱਗੀ ਕਰ ਕੇ ਇਸ ਨਾਲ ਕਰੋੜਾਂ ਰੁਪਏ ਦੀ ਹੇਰ-ਫੇਰ ਕਰ ਰਹੇ ਹਨ। ਹਾਲ ਹੀ ਵਿਚ ਅਜਿਹੀ ਹੀ ਇਕ ਠੱਗੀ ਦਾ ਖੁਲਾਸਾ ਕਰਦੇ ਹੋਏ ਉੱਤਰ ਪ੍ਰਦੇਸ਼ ਦੇ ਸਾਈਬਰ ਸੈਲ ਨੇ ਦੋ ਅਰੋਪੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਵੇਂ ਅਰੋਪੀਆਂ ਨੇ ਐਮਾਜ਼ੋਨ ਕੰਪਨੀ ਨੂੰ 20 ਕਰੋੜ ਰੁਪਏ ਦਾ ਚੂਨਾ ਲਗਾਇਆ ਹੈ।
UP Police Arrests 2 For Allegedly Duping Amazon Worth Crores
ਚੂਨਾ ਲਗਾਉਣ ਦਾ ਤਰੀਕਾ ਵੀ ਅਜਿਹਾ ਅਨੌਖਾ ਸੀ ਕਿ ਕਈ ਦਿਨਾਂ ਤੱਕ ਐਮਾਜ਼ੋਨ ਨੂੰ ਵੀ ਪਤਾ ਨਹੀਂ ਚੱਲਿਆ ਕਿ ਉਸ ਨੂੰ ਕੋਈ ਇਸ ਤਰ੍ਹਾਂ ਧੋਖਾ ਦੇ ਰਿਹਾ ਹੈ। ਅਰੋਪੀ ਇਹ ਕੰਮ ਢਾਈ ਸਾਲਾਂ ਤੋਂ ਕਰ ਰਹੇ ਸਨ। ਪੁਲਿਸ ਨੇ ਦੱਸਿਆ ਕਿ ਅਰੋਪੀ ਪਹਿਲਾਂ ਕੰਪਨੀ ਨੇ ਮਹਿੰਗਾ ਸਮਾਨ ਮੰਗਵਾਉਂਗੇ ਸੀ। ਫਿਰ ਸਮਾਨ ਵਿਚ ਕੁਝ ਖਰਾਬੀ ਦੱਸ ਕੇ ਐਮਾਜ਼ੋਨ ਨੂੰ ਵਾਪਸ ਕਰ ਦਿੰਦੇ ਸਨ।
Amazon
ਇਸ ਦੌਰਾਨ ਉਹ ਅਸਲੀ ਸਮਾਨ ਕੱਢ ਕੇ ਉਸ ਵਿਚ ਸਸਤਾ ਜਾਂ ਨਕਲੀ ਸਮਾਨ ਰੱਖ ਕੇ ਭੇਜ ਦਿੰਦੇ ਸੀ। ਇਸ ਤੋਂ ਬਾਅਦ ਕੰਪਨੀ ਤੋਂ ਰਿਫੰਡ ਲੈਂਦੇ ਸੀ। ਬਾਅਦ ਵਿਚ ਉਹ ਅਸਲੀ ਸਮਾਨ ਵਾਪਸ ਕਰ ਦਿੰਦੇ ਸੀ। ਅਰੋਪੀ ਇੰਨੀ ਸਫਾਈ ਨਾਲ ਇਹ ਕੰਮ ਕਰਦੇ ਸੀ ਕਿ ਉਹਨਾਂ ਨੇ ਕਦੀ ਵੀ ਇਕ ਪਤੇ ਜਾਂ ਨੰਬਰ ‘ਤੇ ਸਮਾਨ ਨਹੀਂ ਮੰਗਵਾਇਆ ਸੀ। ਇਸ ਦੇ ਚਲਦਿਆਂ ਉਹਨਾਂ ਨੂੰ ਫੜਨਾ ਹੋਰ ਵੀ ਮੁਸ਼ਕਿਲ ਹੋ ਗਿਆ ਸੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ