
ਇਸ ਵਾਰ ਡਾਇਮੰਡ ਵੀਕ ਵਿਚ ਮਰਸਿਡੀਜ਼ ਐਸ ਕਲਾਸ ਕਾਰ ਨੂੰ 3.5 ਲੱਖ CZ ਹੀਰਾ ਲਗਾਇਆ ਗਿਆ ਹੈ।
ਮੁੰਬਈ: ਜੇਕਰ ਤੁਸੀਂ ਵੀ ਮੁੰਬਈ ਵਿਚ ਅਯੋਜਿਤ ‘ਭਾਰਤ ਡਾਇਮੰਡ ਵੀਕ’ (Bharat Diamond Week) ਵਿਚ ਆਓਗੇ ਤਾਂ ਤੁਹਾਨੂੰ ਇਸ ਵਾਰ ਕੁਝ ਖਾਸ ਦੇਖਣ ਨੂੰ ਮਿਲੇਗਾ। ਜੀ ਹਾਂ, ਇਸ ਵਾਰ ਡਾਇਮੰਡ ਵੀਕ ਵਿਚ ਮਰਸਿਡੀਜ਼ ਐਸ ਕਲਾਸ ਕਾਰ ਨੂੰ 3.5 ਲੱਖ CZ ਹੀਰਾ ਲਗਾਇਆ ਗਿਆ ਹੈ। ਇਹ ਰਿਕਾਰਡ ਲਿਮਕਾ ਬੁੱਕ ਵਰਲਡ ਰਿਕਾਰਡ ਵਿਚ ਦਰਜ ਕੀਤਾ ਜਾਵੇਗਾ।
ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਦੁਬਈ ਵਿਚ ਇਕ ਕਾਰ ਨੂੰ 2.5 ਲੱਖ ਹੀਰਾ ਲਗਾਇਆ ਗਿਆ ਸੀ ਅਤੇ ਅੱਜ ਲਕਸ਼ਮੀ ਡਾਇਮੰਡ ਨੇ ਇਸ ਰਿਕਾਰਡ ਨੂੰ ਤੋੜਿਆ ਹੈ। ਇਸ ਕਾਰ ਵਿਚ ਹੋਰ ਵੀ ਕਈ ਖੂਬੀਆਂ ਹਨ। ਇਸ ਕਾਰ ਦੀ ਕੀਮਤ 5 ਕਰੋੜ ਹੈ। 50 ਕਰੋੜ ਰੁਪਏ ਦੀ ਸ਼ਾਪਿੰਗ ਕਰਨ ਵਾਲਿਆਂ ਨੂੰ ਇਹ ਕਾਰ ਮੁਫ਼ਤ ਵਿਚ ਮਿਲ ਸਕਦੀ ਹੈ।
ਇਹ ਰਿਕਾਰਡ ਲਿਮਕਾ ਬੁੱਕ ਵਿਚ ਦਰਜ ਕੀਤਾ ਜਾਵੇਗਾ। ਹੀਰਾ ਕਾਰੋਬਾਰੀਆਂ ਨੇ ਇਹ ਪਹਿਲ ਹੀਰਾ ਵਪਾਰ ਵਿਚ ਵਾਧਾ ਕਰਨ ਲਈ ਕੀਤੀ ਹੈ। ਦੱਸ ਦਈਏ ਕਿ ਅਰਥ ਵਿਵਸਥਾ ਦੀ ਸੁਸਤੀ ਵਿਚ ਹੀਰਾ ਵਪਾਰ ਦੀ ਵਿਕਰੀ ਵਿਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ