
ਅੱਜ ਕੱਲ ਦੀ ਵਿਅਸਤ ਜ਼ਿੰਦਗੀ 'ਚ ਲੋਕਾਂ ਕੋਲ ਬਜ਼ਾਰ ਜਾਣ ਦਾ ਤੇ ਆਪਣੀ ਪਸੰਦ ਦਾ ਸਮਾਨ ਖਰੀਦਣ ਦਾ ਸਮਾਂ ਨਹੀਂ ਹੁੰਦਾ..
ਚੀਨ : ਅੱਜ ਕੱਲ ਦੀ ਵਿਅਸਤ ਜ਼ਿੰਦਗੀ 'ਚ ਲੋਕਾਂ ਕੋਲ ਬਜ਼ਾਰ ਜਾਣ ਦਾ ਤੇ ਆਪਣੀ ਪਸੰਦ ਦਾ ਸਮਾਨ ਖਰੀਦਣ ਦਾ ਸਮਾਂ ਨਹੀਂ ਹੁੰਦਾ ਅਜਿਹੇ ਵਿਚ ਲੋਕ ਆਨਲਾਈਨ ਸ਼ਾਪਿੰਗ ਦੁਆਰਾ ਘਰ ਬੈਠੇ ਹੀ ਆਪਣੀ ਜ਼ਰੂਰਤ ਦਾ ਸਮਾਨ ਖਰੀਦ ਲੈਂਦੇ ਹਨ ਪਰ ਕੀ ਤੁਹਾਨੂੰ ਪਤਾ ਹੈ ਇਸ ਦੇਸ਼ 'ਚ ਜੇਲਾਂ 'ਚ ਬੈਠੇ ਕੈਦੀ ਵੀ ਆਨਲਾਈਨ ਸ਼ਾਪਿੰਗ ਕਰ ਸਕਦੇ ਹਨ।
prisoners online shopping china jail
ਚੀਨ ਦੇ ਸੂਬੇ ਗੁਆਂਗਡਾਂਗ ਦੀ ਇੱਕ ਜੇਲ੍ਹ 'ਚ ਕੈਦੀਆਂ ਲਈ ਵੀ ਆਨਲਾਈਨ ਸ਼ਾਪਿੰਗ ਪਲੇਟਫਾਰਮ ਸ਼ੁਰੂ ਕੀਤਾ ਗਿਆ ਹੈ। ਜਿਸ ਦੁਆਰਾ ਹੁਣ ਕੈਦੀ ਵੀ ਜੇਲ੍ਹ ਦੇ ਅੰਦਰ ਬੈਠੇ ਹੀ ਆਪਣੀ ਜ਼ਰੂਰਤ ਦਾ ਸਮਾਨ ਮੰਗਵਾ ਸਕਣਗੇ। ਇਸ ਆਨਲਾਈਨ ਸ਼ਾਪਿੰਗ ਵੈਬਸਾਈਟ ਤੋਂ ਕੈਦੀ ਇੱਕ ਮਹੀਨੇ ‘ਚ 3,000 ਤੱਕ ਦੀ ਸ਼ਾਪਿੰਗ ਕਰ ਸਕਦੇ ਹਨ।
prisoners online shopping china jail
ਇਸ ਦੇ ਲਈ ਉਨ੍ਹਾਂ ਨੂੰ ਆਪਣੇ ਅਕਾਊਂਟ ਜਾਂ ਫਿਰ ਫਿੰਗਰਪ੍ਰਿੰਟ ਦੀ ਸਹਾਇਤਾ ਨਾਲ ਲਾਗ ਇੰਨ ਕਰਨਾ ਹੋਵੇਗਾ। ਇਸ ਟਰਾਇਲ ਨੂੰ ਪਰਖਣ ਲਈ ਕੋਂਗਹੁਆ ਜੇਲ੍ਹ ਪ੍ਰਸ਼ਾਸਨ ਨੇ ਜਨਵਰੀ ਤੋਂ ਅਪ੍ਰੈਲ ਮਹੀਨੇ ਤੱਕ ਇਸ ਪ੍ਰੋਜੈਕਟ ਨੂੰ ਚਲਾਇਆ ਗਿਆ ਸੀ ਜਿਸ ਦੇ ਸਫਲ ਜੋਣ ਤੋਂ ਬਾਅਦ ਇਹ ਫੈਸਲਾ ਲਿਆ ਗਿਆ। ਇਸ ਪਾਇਲਟ ਪ੍ਰੋਜੈਕਟ ਤੋਂ ਕੈਦੀਆਂ ਨੇ 13,000 ਆਰਡਰ ਦਿੱਤੇ ਸਨ ਜਿਸਨੂੰ ਸਫਤਾਪੂਰਵਕ ਪੂਰਾ ਕੀਤਾ ਗਿਆ।
prisoners online shopping china jail