
ਇਸ ਸੇਲ 'ਚ 5 ਜੀ ਟੈਕਨਾਲੋਜੀ ਨਾਲ ਲੈਸ ਸਮਾਰਟਫੋਨ ਵੀ ਵੇਚੇ ਜਾਣਗੇ।
ਨਵੀਂ ਦਿੱਲੀ- ਹਰ ਸਾਲ ਦੀਵਾਲੀ ਜਾਂ ਹੋਰ ਕਈ ਤਿਉਹਾਰਾਂ ਤੇ ਬਹੁਤ ਸੇਲਾਂ ਲਗਦੀਆਂ ਹਨ। ਇਸ ਸਾਲ ਵੀ ਕਈ ਵੈਬਸਾਈਟ ਤੇ ਫੈਸਟਿਵ ਸੀਜ਼ਨ ਵਿੱਚ ਸੇਲ ਸ਼ੁਰੂ ਹੋਣ ਜਾ ਰਹੀ ਹੈ ਜਿਵੇ ਕਿ ਫਲਿੱਪਕਾਰਟ ਤੇ ਇਸ ਹਫਤੇ ਹੀ ਸੇਲ ਸ਼ੁਰੂ ਹੋ ਜਾਵੇਗੀ। ਇਸ ਸੇਲ 'ਚ 5 ਜੀ ਟੈਕਨਾਲੋਜੀ ਨਾਲ ਲੈਸ ਸਮਾਰਟਫੋਨ ਵੀ ਵੇਚੇ ਜਾਣਗੇ।saleਜਾਣੋ ਕਦੋ ਤਾਰੀਕਾਂ
ਬਿੱਗ ਬਿਲੀਅਨ ਡੇਅਸ 2020 ਦੀ ਵਿਕਰੀ 15 ਅਕਤੂਬਰ ਨੂੰ ਦੁਪਹਿਰ 12 ਵਜੇ ਤੋਂ ਪਲੱਸ ਮੈਂਬਰਾਂ ਲਈ ਤੇ 16 ਅਕਤੂਬਰ ਨੂੰ ਹੋਰਨਾਂ ਲਈ ਸ਼ੁਰੂ ਹੋਵੇਗੀ।
ਫਲਿੱਪਕਾਰਟ ਤੇ ਦੇਖੋ 5G ਸਮਾਰਟਫੋਨਾਂ ਦੀ ਵਿਕਰੀ-----
1. Samsung Galaxy note 20 Ultra 5G
ਇਸ ਫੋਨ 'ਚ 6.9 ਇੰਚ ਦੀ ਡਬਲਯੂਕਿਯੂਐਚਡੀ ਡਿਸਪਲੇਅ ਮਿਲੇਗੀ, ਜੋ ਡਾਇਨਾਮਿਕ ਐਮੋਲੇਡ ਡਿਸਪਲੇਅ ਨਾਲ ਲੈਸ ਹੈ। ਇਸ ਦੀ ਰਿਫਰੈਸ਼ ਰੇਟ 120Hz ਹੈ। ਨਾਲ ਹੀ ਇਸ 'ਚ ਸਨੈਪਡ੍ਰੈਗਨ 865+ ਪ੍ਰੋਸੈਸਰ ਦਿੱਤਾ ਗਿਆ ਹੈ। ਇਸ ਵਿੱਚ 8 ਜੀਬੀ, 12 ਜੀਬੀ ਰੈਮ ਤੇ 128, 256, 512 ਜੀਬੀ ਸਟੋਰੇਜ ਵਿਕਲਪ ਹਨ। ਫੋਟੋਗ੍ਰਾਫੀ ਲਈ, ਇਸ ਦੇ ਪਿਛਲੇ ਹਿੱਸੇ ਵਿੱਚ ਇੱਕ ਟ੍ਰਿਪਲ ਰੀਅਰ ਕੈਮਰਾ ਹੋਵੇਗਾ ਜਿਸ ਵਿੱਚ 108MP + 12MP + 12MP ਲੈਂਜ਼ ਸ਼ਾਮਲ ਹੋਣਗੇ। ਜਦਕਿ ਸੈਲਫੀ ਲਈ ਇਸ 'ਚ 10 ਮੈਗਾਪਿਕਸਲ ਦਾ ਕੈਮਰਾ ਹੈ।
samsung
2. Vivo X50 Pro 5G
ਵੀਵੋ ਐਕਸ 50 ਐਕਸ 50 ਪ੍ਰੋ ਫੋਨ ਦੋਵੇਂ ਕੁਆਲਕਾਮ ਸਨੈਪਡ੍ਰੈਗਨ 765 ਜੀ ਪ੍ਰੋਸੈਸਰ ਤੇ 8 ਜੀਬੀ ਰੈਮ ਦੇ ਨਾਲ ਆਉਂਦੇ ਹਨ। ਵੀਵੋ ਐਕਸ 50 ਸਮਾਰਟਫੋਨ 'ਚ 4,200 ਐਮਏਐਚ ਦੀ ਬੈਟਰੀ ਹੈ, ਜਦਕਿ ਵੀਵੋ ਐਕਸ 50 ਪ੍ਰੋ 'ਚ 4,315 ਐਮਏਐਚ ਦੀ ਬੈਟਰੀ ਦਿੱਤੀ ਗਈ ਹੈ। ਦੋਵੇਂ ਸਮਾਰਟਫੋਨ 33 ਡਬਲਯੂ ਫਲੈਸ਼ ਚਾਰਜਿੰਗ ਨੂੰ ਸਪੋਰਟ ਕਰਦੇ ਹਨ। ਜੇਕਰ ਇਨ੍ਹਾਂ ਦੋਵਾਂ ਸਮਾਰਟਫੋਨਜ਼ 'ਚ ਦਿੱਤੇ ਗਏ ਕੈਮਰਿਆਂ ਦੀ ਗੱਲ ਕਰੀਏ ਤਾਂ ਫੋਨ ਦੇ ਸਾਹਮਣੇ ਸੈਲਫੀ ਲਈ 32 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ, ਜੋ ਨਾਈਟ ਵਿਊ, ਪੋਰਟਰੇਟ, ਫੋਟੋ, ਵੀਡੀਓ, ਡਾਇਨਾਮਿਕ ਫੋਟੋ, ਸਲੋ ਮੋਸ਼ਨ, ਸ਼ਾਰਟ ਵੀਡੀਓ, ਏਆਰ ਕਿਊਟ ਸ਼ੂਟ ਲਈ ਹੈ।
vivo3. Realme X50 Pro 5G:
ਰੀਅਲਮੀ ਐਕਸ 50 ਪ੍ਰੋ 5 ਜੀ ਵਿੱਚ ਕੁਆਲਕਾਮ ਸਨੈਪਡ੍ਰੈਗਨ 865 ਐਸ ਸੀ ਪ੍ਰੋਸੈਸਰ ਹੈ, ਜੋਕਿ ਹੁਣ ਤੱਕ ਦਾ ਸਭ ਤੋਂ ਸ਼ਕਤੀਸ਼ਾਲੀ ਪ੍ਰੋਸੈਸਰ ਹੈ। ਇਹ ਫੋਨ ਐਂਡਰਾਇਡ 10 'ਤੇ ਆਧਾਰਿਤ ਰੀਅਲਮੀ UI 1.0 'ਤੇ ਕੰਮ ਕਰਦਾ ਹੈ।
ਕੀਮਤ
ਇਸ ਦੀ ਕੀਮਤ ਇਸ ਦੇ 6 ਜੀਬੀ ਰੈਮ + 128 ਜੀਬੀ ਵੇਰੀਐਂਟ ਦੀ ਕੀਮਤ 37,999 ਰੱਖੀ ਗਈ ਹੈ।
8 ਜੀਬੀ ਰੈਮ + 128 ਜੀਬੀ ਵੇਰੀਐਂਟ ਦੀ ਕੀਮਤ 39,999 ਰੁਪਏ
12 ਜੀਬੀ ਰੈਮ + 256 ਜੀਬੀ ਵੇਰੀਐਂਟ ਦੀ ਕੀਮਤ 44,999 ਰੁਪਏ ਰੱਖੀ ਗਈ ਹੈ।