
ਵਿਅਕਤੀ ਨੇ ਘੜੀ ਨੂੰ ਉਸ ਦੀ ਜਾਨ ਬਚਾਉਣ ਦਾ ਕ੍ਰੈਡਿਟ ਦਿੱਤਾ
ਨਵੀਂ ਦਿੱਲੀ: ਅੱਜ ਦੇ ਯੁੱਗ ਨੇ ਇੰਨੀ ਤਰੱਕੀ ਕਰ ਲਈ ਹੈ ਕਿ ਜੋ ਕਦੇ ਅਸੀਂ ਸੋਚਿਆ ਵੀ ਨਹੀਂ ਸੀ ਉਹ ਵੀ ਅੱਜ ਦੇ ਯੁੱਗ ਵਿਚ ਬਣ ਰਿਹਾ ਹੈ। ਸ਼ਿਕਾਗੋ ਵਿਚ ਐਪਲ ਵੌਚ ਕਰਕੇ ਇੱਕ ਵਿਅਕਤੀ ਡੁੱਬਣ ਤੋਂ ਬਚ ਗਿਆ। ਵਿਅਕਤੀ ਨੇ ਘੜੀ ਨੂੰ ਉਸ ਦੀ ਜਾਨ ਬਚਾਉਣ ਦਾ ਕ੍ਰੈਡਿਟ ਦਿੱਤਾ। ਨਿਊਜ਼ ਪੋਰਟਲ 9 ਟੂ 5ਐਮਏਸੀ ਦੀ ਰਿਪੋਰਟ ਮੁਤਾਬਕ ਐਤਵਾਰ ਨੂੰ ਫਿਲਿਪ ਏਸ਼ੋ, ਜੋ ਸ਼ਿਕਾਗੋ ਦੇ ਸਕਾਈਲਾਈਨ ਦੀਆਂ ਤਸਵੀਰਾਂ ਲੈਣ ਲਈ 31 ਸਟ੍ਰੀਟ ਹਾਰਬਰ ਤੋਂ ਮੈਕਕਾਰਮਿਕ ਪਲੇਸ ਤਕ ਇੱਕ ਜੈੱਟ ਸਕੀ ਦੀ ਸਵਾਰੀ ਕਰ ਰਹੇ ਸੀ।
Apple Watch
ਇਸ ਦੌਰਾਨ ਇੱਕ ਵੱਡੀ ਲਹਿਰ ਉਸ ਦੇ ਜੈੱਟ ਸਕੀ ਨਾਲ ਟਕਰਾ ਗਈ, ਜਿਸ ਨਾਲ ਉਹ ਪਾਣੀ ਵਿਚ ਡਿੱਗ ਗਿਆ। ਇਸ ਘਟਨਾ ਵਿਚ ਏਸ਼ੋ ਆਪਣਾ ਮੋਬਾਈਲ ਫ਼ੋਨ ਗੁਆ ਬੈਠੇ। ਏਸ਼ੋ ਦੇ ਨੇੜੇ ਕਿਸ਼ਤੀ ਵਿਚ ਸਵਾਰ ਲੋਕਾਂ ਨੇ ਮਦਦ ਲਈ ਅਵਾਜ਼ਾਂ ਨੂੰ ਨਹੀਂ ਸੁਣਿਆ। ਉਧਰ ਲਹਿਰਾਂ ਇੰਨੀਆਂ ਤੇਜ਼ ਸਨ ਕਿ ਉਹ ਏਸ਼ੋ ਨੂੰ ਹੇਠ ਵੱਲ਼ ਧਕ ਰਹੀਆਂ ਸੀ। ਇਸ ਤੋਂ ਬਾਅਦ ਏਸ਼ੋ ਨੇ ਆਪਣੀ ਸਮਾਰਟ ਘੜੀ ਵਿਚ ਮੌਜੂਦ ਫੀਚਰ ਸੋਫਿਸਟੀਕੇਟਿਡ ਆਪ੍ਰੇਟਿੰਗ ਸਿਸਟਮ ਦੀ ਮਦਦ ਨਾਲ ਐਮਰਜੈਂਸੀ ਸੇਵਾ ਲਈ ਇੱਕ ਕਾਲ ਕੀਤੀ।
ਇਸ ਤੋਂ ਬਾਅਦ ਉਸ ਨੇ ਬਚਾਅ ਲਈ ਸ਼ਿਕਾਗੋ ਪੁਲਿਸ ਤੇ ਫਾਇਰ ਬੋਟ ਨਾਲ ਇੱਕ ਹੈਲੀਕਾਪਟਰ ਦੇਖਿਆ ਜਿਸ ਨੇ ਏਸ਼ੋ ਨੂੰ ਪਾਣੀ ਤੋਂ ਸੁਰੱਖਿਅਤ ਬਾਹਰ ਕੱਢਿਆ। ਜਦੋਂ ਵੀ ਕੋਈ ਯੂਜ਼ਰ ਐਸਓਐਸ ਕਾਲ ਕਰਦਾ ਹੈ ਤਾਂ ਉਸ ਦੀ ਐਪਲ ਵੌਚ ਸਵਚਾਲਿਤ ਤਰੀਕੇ ਨਾਲ ਸਥਾਨਕ ਐਮਰਜੈਂਸੀ ਨੰਬਰ ‘ਤੇ ਕਾਲ ਕਰ ਦਿੰਦੀ ਹੈ। ਕੁਝ ਦੇਸ਼ਾਂ ਤੇ ਖੇਤਰਾਂ ਵਿਚ ਯੂਜ਼ਰਸ ਆਪਣੀ ਲੋੜ ਮੁਤਾਬਕ ਇਸ ਸੇਵਾ ਨੂੰ ਚੁਣਦੇ ਹਨ। ਇਸ ਨਾਲ ਉਸ ਲੜਕੇ ਦੀ ਜਾਨ ਬਚ ਗਈ।