ਇਹ ਹਨ ਜੂਨ ਦੇ ਸਭ ਤੋਂ ਪਾਵਰਫੁਲ ਐਨਡਰਾਇਡ ਸਮਰਾਟਫ਼ੋਨ
Published : Jul 3, 2019, 1:36 pm IST
Updated : Jul 3, 2019, 1:40 pm IST
SHARE ARTICLE
antutu lists best performing android phones for june nubia red magic3
antutu lists best performing android phones for june nubia red magic3

ਬੈਂਚਮਾਰਕ ਸਾਈਟ ਐਨਟੂਟੂ ਨੇ ਜਾਰੀ ਕੀਤੀ ਸੂਚੀ

ਨਵੀਂ ਦਿੱਲੀ: ਬੈਂਚਮਾਰਕ ਸਾਈਟ ਐਨਟੂਟੂ ਨੇ ਜੂਨ ਮਹੀਨੇ ਦੇ ਟਾਪ 10 ਬੈਸਟ ਪਰਫ਼ਾਰਮਿੰਗ ਸਮਾਰਟਫ਼ੋਨ ਦੀ ਸੂਚੀ ਨੂੰ ਜਾਰੀ ਕਰ ਦਿੱਤਾ ਹੈ। ਐਨਟੂਟੂ ਦੁਆਰਾ ਜਾਰੀ ਕੀਤੀ ਗਈ ਸੂਚੀ ਵਿਚ ਪਹਿਲੇ ਸਥਾਨ 'ਤੇ Nubia Red Magic 3  ਹੈ ਤੇ ਦੂਜੇ ਸਥਾਨ 'ਤੇ Black Shark 2 ਜੂਨ ਮਹੀਨੇ ਦੇ ਬੈਸਟ ਪਰਫ਼ਾਰਮਿੰਗ ਐਨਡਰਾਇਡ ਸਮਾਰਟਫ਼ੋਨ ਦੀ ਇਸ ਸੂਚੀ ਵਿਚ ਤੀਜੇ ਨੰਬਰ 'ਤੇ Xiaomi Mi 9 Transparent Edition ਹੈ।

PhonesPhones

ਇਹ ਹੈਰਾਨੀ ਦੀ ਗੱਲ ਹੈ ਕਿ ਟਾਪ 10 ਬੈਸਟ ਸਮਾਰਟਫ਼ੋਨ ਦੀ ਸੂਚੀ ਵਿਚ ਪਹਿਲੇ ਦੋ ਸਥਾਨਾਂ 'ਤੇ ਗੇਮਿੰਗ ਫ਼ੋਨ ਨੇ ਅਪਣੀ ਜਗ੍ਹਾ ਬਣਾਈ ਹੈ। ਗੇਮਿੰਗ ਸਮਾਰਟਫ਼ੋਨ ਜ਼ਿਆਦਾ ਰੈਮ, ਫ਼ਾਸਟ ਸਟੋਰੇਜ਼ ਅਤੇ ਬਿਹਤਰ ਥਰਮਲ ਮੈਨੇਜਮੈਂਟ ਹਾਰਡਵੇਅਰ ਨਾਲ ਲੈਸ ਹੈ। Nubia Red Magic 3 ਨੂੰ ਪਿਛਲੇ ਮਹੀਨੇ ਭਾਰਤ ਵਿਚ ਲਾਂਚ ਕੀਤਾ ਗਿਆ ਸੀ।

Red Magic 3Red Magic 3

ਬੈਂਚਮਾਰਕ ਸਾਈਟ ਐਨਟੂਟੂ ਦੁਆਰਾ ਜਾਰੀ ਜੂਨ ਮਹੀਨੇ ਦੇ ਟਾਪ 10 ਸਮਰਾਟਫ਼ੋਨ ਦੀ ਸੂਚੀ ਵਿਚ ਨੂਬਿਆ ਰੈਡ ਮੈਜਿਕ 3 ਸਮਾਰਟਫ਼ੋਨ 382,331 ਪਵਾਇੰਟ ਨਾਲ ਪਹਿਲੇ ਸਥਾਨ ਤੇ ਉਹੀ ਬਲੈਕ ਸ਼ਾਰਕ 2 ਜਿਸ ਨੂੰ ਭਾਰਤ ਵਿਚ ਪਿਛਲੇ ਮਹੀਨੇ ਲਾਂਚ ਕੀਤਾ ਗਿਆ ਸੀ ਉਹ 375,592 ਪਵਾਇੰਟ ਨਾਲ ਦੂਜੇ ਨੰਬਰ 'ਤੇ ਰਿਹਾ।
Xiaomi Mi 9 Transparent Edition ਅਤੇ ਸਟੈਂਡਰਡ ਮੀ9 ਸਮਾਰਟਫ਼ੋਨ 371,021 ਅਤੇ 370,884 ਪਵਾਇੰਟ ਨਾਲ ਲੜੀਵਾਰ ਤੀਜੇ ਅਤੇ ਚੌਥੇ ਸਥਾਨ 'ਤੇ ਰਿਹਾ। ਸੂਚੀ ਵਿਚ ਪੰਜਵੇ ਸਥਾਨ 'ਤੇ OnePlus 7 Pro ਨੂੰ ਜਗ੍ਹਾ ਮਿਲੀ ਹੈ। ਮਈ ਮਹੀਨੇ ਦੀ ਬੈਸਟ ਪਰਫ਼ਾਰਮਿੰਗ ਐਨਡਰਾਇਡ ਫ਼ੋਨ ਦੀ ਸੂਚੀ ਵਿਚ ਵਨਪਲੱਸ 7 ਪ੍ਰੋ ਟਾਪ 'ਤੇ ਰਿਹਾ ਸੀ।

ਟਾਪ 10 ਸਮਾਰਟਫ਼ੋਨ ਦੀ ਸੂਚੀ ਵਿਚ ਕੇਵਲ  Galaxy S10+  ਅਤੇ Samsung Galaxy S10  ਦੋ ਹੀ ਅਜਿਹੇ ਸਮਾਰਟਫ਼ੋਨ ਹਨ ਜੋ ਚੀਨੀ ਬ੍ਰਾਂਡ ਦਾ ਹਿੱਸਾ ਨਹੀਂ ਹਨ ਤੇ ਇਹ ਲੜੀਵਾਰ ਨੌਵੇਂ ਅਤੇ ਦਸਵੇਂ ਸਥਾਨ 'ਤੇ ਰਿਹਾ। ਕੇਵਲ ਵਨਪਲੱਸ7 ਪ੍ਰੋ ਹੀ ਟਾਪ 'ਤੇ ਪੰਜਵੇ ਸਥਾਨ 'ਤੇ ਨਹੀਂ ਆ ਗਿਆ ਬਲਕਿ ਜੂਨ 2019 ਮਹੀਨੇ ਦੀ ਸੂਚੀ ਵਿਚ ਇਸ ਵਾਰ LG V50 ThinQ 5G, Samsung Galaxy S10e, Huawei P30 ਅਤੇ Huawei P30 Proਅਪਣੀ ਜਗ੍ਹਾ ਨਹੀਂ ਬਣਾ ਸਕਿਆ। ਜੂਨ ਮਹੀਨੇ ਦੀ ਇਸ ਸੂਚੀ ਵਿਚ ਇਸ ਵਾਰ Meizu 16s ਨੇ ਅਪਣੀ ਜਗ੍ਹਾ ਬਣਾ ਲਈ ਹੈ ਅਤੇ ਇਹ ਛੇਵੇਂ ਸਥਾਨ 'ਤੇ ਰਿਹਾ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM

Bhai Baldev Singh Wadala meet Harvir Father: ਅਸੀਂ Parvasi ਦੇ ਨਾਂਅ 'ਤੇ ਪੰਜਾਬ 'ਚ ਅਪਰਾਧੀ ਨਹੀਂ ਰਹਿਣ ਦੇਣੇ

18 Sep 2025 3:15 PM

Nepal, Bangladesh, Sri Lanka ਚ ਤਖ਼ਤਾ ਪਲਟ ਤੋਂ ਬਾਅਦ ਅਗਲਾ ਨੰਬਰ ਕਿਸ ਦਾ? Nepal Gen-Z protests | Corruption

17 Sep 2025 3:21 PM

Kapurthala migrant grabs sikh beard : Parvasi ਦਾ Sardar ਨਾਲ ਪੈ ਗਿਆ ਪੰਗਾ | Sikh Fight With migrant

17 Sep 2025 3:21 PM

Advocate Sunil Mallan Statement on Leaders and Migrants: ਲੀਡਰਾਂ ਨੇ ਸਾਰੇ ਪ੍ਰਵਾਸੀਆਂ ਦੀਆਂ ਬਣਵਾਈਆਂ ਵੋਟਾਂ

15 Sep 2025 3:01 PM
Advertisement