
ਵੱਟਸਐਪ ਚਲਾਉਣ ਲਈ ਘੱਟੋ-ਘੱਟ ਉਮਰ ਸੀਮਾ ਤੈਅ ਕਰ ਸਕਦੀ ਹੈ ਕੰਪਨੀ
ਨਵੀਂ ਦਿੱਲੀ: ਫੇਸਬੁੱਕ ਦੀ ਮਲਕੀਅਤ ਵਾਲਾ ਵਟਸਐਪ ਕਥਿਤ ਤੌਰ ‘ਤੇ ਉਹਨਾਂ ਖਾਤਿਆਂ ‘ਤੇ ਪਾਬੰਧੀ ਲਗਾਉਣ ਲਈ ਕੰਮ ਕਰ ਰਿਹਾ ਹੈ ਜੋ ਉਮਰ ਸੀਮਾ ਨੂੰ ਪੂਰਾ ਨਹੀਂ ਕਰਦੇ। ਵਟਸਐਪ ਨੇ ਪਿਛਲੇ ਸਾਲ ਜੀਡੀਪੀਆਰ ਦੇ ਲਾਗੂ ਹੋਣ ਤੋਂ ਬਾਅਦ ਉਮਰ-ਸੀਮਾ ਨੂੰ ਅਪਡੇਟ ਕੀਤਾ ਸੀ। ਯੂਰਪੀਅਨ ਯੂਜ਼ਰਜ਼ ਨੂੰ ਵਟਸਐਪ ਵਿਚ ਸ਼ਾਮਲ ਹੋਣ ਲਈ ਘੱਟੋ ਘੱਟ 16 ਸਾਲ ਦੀ ਉਮਰ ਦੀ ਜ਼ਰੂਰਤ ਹੈ। ਪਹਿਲਾਂ ਇਹ ਸੀਮਾ 13 ਸਾਲ ਦੀ ਸੀ। ਗੈਰ- ਯੂਰਪੀਅਨ ਸੰਘ ਦੇ ਯੂਜ਼ਰਜ਼ ਲਈ ਉਮਰ ਸੀਮਾ 13 ਸਾਲ ਹੈ।
Whatsapp
ਵਟਸਐਪ ਦੀਆਂ ਸ਼ਰਤਾਂ ਅਨੁਸਾਰ, ਵਟਸਐਪ ਸੇਵਾ ਦੀ ਵਰਤੋਂ ਕਰਨ ਲਈ ਤੁਹਾਡੀ ਉਮਰ ਘੱਟੋ ਘੱਟ 13 ਸਾਲ ਹੀ ਹੋਣੀ ਚਾਹੀਦੀ ਹੈ। ਲਾਗੂ ਕਾਨੂੰਨ ਦੇ ਤਹਿਤ ਇਹਨਾਂ ਸੇਵਾਵਾਂ ਦੀ ਵਰਤੋਂ ਕਰਨ ਲਈ ਘੱਟੋ-ਘੱਟ ਉਮਰ ਸੀਮਾ ਹੋਣ ਤੋਂ ਇਲਾਵਾ ਜੇਕਰ ਤੁਸੀਂ ਅਪਣੇ ਦੇਸ਼ ਵਿਚ ਸ਼ਰਤਾਂ ਨਾਲ ਸਹਿਮਤ ਹੋਣ ਲਈ ਜਰੂਰੀ ਅਧਿਕਾਰ ਨਹੀਂ ਰੱਖਦੇ ਹੋ ਤਾਂ ਤੁਹਾਡੇ ਮਾਤਾ-ਪਿਤਾ ਨੂੰ ਵਟਸਐਪ ਅਤੇ ਵਟਸਐਪ ਦੀਆਂ ਸ਼ਰਤਾਂ ਨਾਲ ਸਹਿਮਤ ਹੋਣਾ ਚਾਹੀਦਾ ਹੈ।
Whatsapp
ਹਾਲੇ ਤੱਕ ਇਹ ਤੈਅ ਨਹੀਂ ਹੋਇਆ ਹੈ ਕਿ ਖਾਤੇ ਨੂੰ ਬੈਨ ਕਰਨ ਲਈ ਵਟਸਐਪ ਕਿਸ ਤਰ੍ਹਾਂ ਯੂਜ਼ਰ ਦੀ ਉਮਰ ਦੀ ਪੜਤਾਲ ਕਰੇਗਾ। ਫੇਸਬੁੱਕ ਇਹ ਸੁਨਿਸ਼ਚਿਤ ਕਰ ਰਿਹਾ ਹੈ ਕਿ ਹਰ ਕੋਈ ਜਾਣਦਾ ਹੋਵੇ ਕਿ ਉਹ ਵਿਸ਼ਵ ਦੀ ਸਭ ਤੋਂ ਪ੍ਰਸਿੱਧ ਇੰਸਟੈਂਟ ਮੈਸੇਜਿੰਗ ਐਪ ਵਟਸਐਪ ਦਾ ਮਾਲਕ ਹੈ। ਕੰਪਨੀ ਨੇ ਹਾਲ ਹੀ ਵਿਚ ਐਲਾਨ ਕੀਤਾ ਹੈ ਕਿ ਉਹ ਅਪਣੇ ਮੁੱਖ ਉਤਪਾਦਾਂ ਜਿਵੇਂ ਵਟਸਐਪ ਅਤੇ ਇੰਸਟਾਗ੍ਰਾਮ ‘ਤੇ ਫੇਸਬੁੱਕ ਬ੍ਰਾਂਡਿੰਗ ਨੂੰ ਜੋੜਨਾ ਸ਼ੁਰੂ ਕਰ ਦੇਵੇਗੀ। ਇਹ ਬਦਲਾਅ ਉਮੀਦ ਤੋਂ ਜ਼ਿਆਦਾ ਕਰੀਬ ਲੱਗ ਰਿਹਾ ਹੈ ਕਿਉਂਕਿ ਵਟਸਐਪ ਦੇ ਤਾਜ਼ਾ ਬੀਟਾ ਵਰਜ਼ਨ ਵਿਚ ‘ਵਟਸਐਪ ਫਰੋਮ ਫੇਸਬੁੱਕ’ ਬ੍ਰਾਂਡਿੰਗ ਹੈ।
Whatsapp
‘ਵਟਸਐਪ ਫਰੋਮ ਫੇਸਬੁੱਕ’ ਬ੍ਰਾਂਡਿੰਗ ਨੂੰ ਐਪ ਵਿਚ ਸੈਟਿੰਗ ਪੇਜ਼ ‘ਤੇ ਸਭ ਤੋਂ ਹੇਠਾਂ ਦੇਖਿਆ ਜਾ ਸਕਦਾ ਹੈ। ਫੇਸਬੁੱਕ ਨੇ ਫੇਸਬੁੱਕ ਨਾਲ ਇੰਸਟਾਗ੍ਰਾਮ ਨੂੰ ਜੋੜਨਾ ਪਹਿਲਾਂ ਹੀ ਸ਼ੁਰੂ ਕਰ ਦਿੱਤਾ ਹੈ। ਫੇਸਬੁੱਕ ਦੇ ਸੀਈਓ ਮਾਰਕ ਜ਼ੁਕਰਬਰਗ ਨੇ ਮੈਸੇਂਜਰ, ਵਟਸਐਪ ਅਤੇ ਇੰਸਟਾਗ੍ਰਾਮ ਪਲੇਟਫਾਰਮ ਨੂੰ ਇਕ ਕਰਨ ਦੇ ਐਲਾਨ ਤੋਂ ਮਹੀਨਿਆਂ ਬਾਅਦ ਇਹ ਬਦਲਾਅ ਆਇਆ ਹੈ। ਫੇਸਬੁੱਕ ਦੇ ਸੀਈਓ ਦੇ ਐਲਾਨ ਤੋਂ ਬਾਅਦ ਫੇਸਬੁੱਕ ਨੇ ਕੁਝ ਸਹੂਲਤਾਣ ਕੱਢੀਆਂ ਹਨ ਜੋ ਯੂਜ਼ਰਜ਼ ਨੂੰ ਇਕ ਐਪ ਨਾਲ ਦੂਜੇ ਐਪ ‘ਤੇ ਪੋਸਟ ਸਮੱਗਰੀ ਨੂੰ ਪਾਰ ਕਰਨ ਲਈ ਮਨਜ਼ੂਰੀ ਦਿੰਦੀਆਂ ਹਨ। ਉਦਾਹਰਣ ਲਈ ਵਟਸਐਪ ਯੂਜ਼ਰਜ਼ ਅਪਣੇ ਸਟੇਟਸ ਨੂੰ ਸਿੱਧਾ ਫੇਸਬੁੱਕ ‘ਤੇ ਸਾਂਝਾ ਕਰ ਸਕਦੇ ਹਨ।