28 ਅਕਤੂਬਰ ਤੋਂ ਬਾਅਦ ਇਨ੍ਹਾਂ ਫ਼ੋਨਾਂ ਉਤੇ ਨਹੀਂ ਚੱਲੇਗਾ ਵ੍ਹਟਸਐਪ! ਇਥੇ ਦੇਖੋ ਪੂਰੀ ਸੂਚੀ
Published : Oct 16, 2023, 6:58 pm IST
Updated : Oct 16, 2023, 7:02 pm IST
SHARE ARTICLE
WhatsApp to stop working on these Android devices soon
WhatsApp to stop working on these Android devices soon

ਫਿਲਹਾਲ ਕੰਪਨੀ ਕੁੱਝ ਡਿਵਾਇਸਾਂ ਲਈ ਅਪਣਾ ਸਪੋਰਟ ਬੰਦ ਕਰ ਰਹੀ ਹੈ।

 

ਨਵੀਂ ਦਿੱਲੀ:  ਵ੍ਹਟਸਐਪ ਅਪਣੇ ਉਪਭੋਗਤਾਵਾਂ ਨੂੰ ਬਿਹਤਰ ਅਨੁਭਵ ਦੇਣ ਲਈ ਜਾਣਿਆ ਜਾਂਦਾ ਹੈ। ਹਾਲ ਹੀ ਵਿਚ ਕੰਪਨੀ ਨੇ ਕਈ ਨਵੇਂ ਫੀਚਰਸ ਪੇਸ਼ ਕੀਤੇ ਹਨ, ਜਿਸ ਵਿਚ ਵ੍ਹਟਸਐਪ ਚੈਨਲ ਵੀ ਸ਼ਾਮਲ ਹੈ। ਫਿਲਹਾਲ ਕੰਪਨੀ ਕੁੱਝ ਡਿਵਾਇਸਾਂ ਲਈ ਅਪਣਾ ਸਪੋਰਟ ਬੰਦ ਕਰ ਰਹੀ ਹੈ। ਮੀਡੀਆ ਰੀਪੋਰਟਾਂ ਅਨੁਸਾਰ ਵ੍ਹਟਸਐਪ 24 ਅਕਤੂਬਰ, 2023 ਤੋਂ ਕੁੱਝ ਪੁਰਾਣੇ ਐਂਡਰਾਇਡ ਫੋਨਾਂ ਅਤੇ ਆਈਫੋਨਾਂ 'ਤੇ ਕੰਮ ਕਰਨਾ ਬੰਦ ਕਰ ਦੇਵੇਗਾ।

 

ਦੱਸ ਦਈਏ ਕਿ ਆਪਰੇਟਿੰਗ ਸਿਸਟਮ ਦੇ ਨਵੀਨਤਮ ਸੰਸਕਰਣ 'ਤੇ ਉਪਭੋਗਤਾਵਾਂ ਲਈ ਨਵੇਂ ਫੀਚਰ ਵਿਕਸਤ ਕਰਨ ਦੇ ਨਾਲ, ਇਹ ਉਪਭੋਗਤਾਵਾਂ ਨੂੰ ਸੁਰੱਖਿਆ ਵਿਸ਼ੇਸ਼ਤਾਵਾਂ ਅਤੇ ਤਕਨੀਕੀ ਤਰੱਕੀ ਦਾ ਲਾਭ ਪ੍ਰਦਾਨ ਕਰਨਾ ਚਾਹੁੰਦਾ ਹੈ। ਇਸ ਲਈ, ਕੰਪਨੀ ਨੇ ਐਂਡਰਾਇਡ OS ਵਰਜ਼ਨ 4.1 ਅਤੇ ਇਸ ਤੋਂ ਪੁਰਾਣੇ 'ਤੇ ਚੱਲ ਰਹੇ ਕੁੱਝ ਸਮਾਰਟਫੋਨ ਮਾਡਲਾਂ ਲਈ ਸਪੋਰਟ ਬੰਦ ਕਰ ਦਿਤਾ ਹੈ। ਇਸ ਸੂਚੀ ਵਿਚ ਕੁੱਲ 25 ਫੋਨ ਸ਼ਾਮਲ ਹਨ। ਅੱਜ ਅਸੀਂ ਤੁਹਾਨੂੰ ਉਨ੍ਹਾਂ ਡਿਵਾਈਸਾਂ ਬਾਰੇ ਦੱਸਾਂਗੇ। ਅਸੀਂ ਤੁਹਾਨੂੰ ਇਹ ਵੀ ਦੱਸਾਂਗੇ ਕਿ ਅਪਣੇ ਫ਼ੋਨ ਦੇ ਐਂਡਰਾਇਡ ਵਰਜ਼ਨ ਨੂੰ ਕਿਵੇਂ ਚੈੱਕ ਕਰਨਾ ਹੈ।

 

ਪੂਰੀ ਸੂਚੀ ਇਥੇ ਦੇਖੋ:

    Samsung Galaxy S2

    Nexus 7

    iPhone 5

    iPhone 5c

    Archos 53 Platinum

    Grand S Flex ZTE

    Grand X Quad V987 ZTE

    HTC Desire 500

    Huawei Ascend D

    Huawei Ascend D1

    HTC One

    Sony Xperia Z

    LG Optimus G Pro

    Samsung Galaxy Nexus

    HTC Sensation

    Motorola Droid Razr

    Sony Xperia S2

    Motorola Xoom

    Samsung Galaxy Tab 10.1

    Asus Eee Pad Transformer

    Acer Iconia Tab A5003

    Samsung Galaxy S

    HTC Desire HD

    LG Optimus 2X

    Sony Ericsson Xperia Arc3

 

ਵਟਸਐਪ ਉਨ੍ਹਾਂ ਸਾਰੇ ਉਪਭੋਗਤਾਵਾਂ ਨੂੰ ਸੂਚਿਤ ਕਰ ਰਿਹਾ ਹੈ ਅਤੇ ਉਨ੍ਹਾਂ ਨੂੰ ਵਟਸਐਪ ਦੀ ਵਰਤੋਂ ਜਾਰੀ ਰੱਖਣ ਲਈ ਅਪਣੇ ਡਿਵਾਈਸ ਨੂੰ ਅਪਗ੍ਰੇਡ ਕਰਨ ਦੀ ਸਲਾਹ ਵੀ ਦੇ ਰਿਹਾ ਹੈ। ਦੱਸ ਦੇਈਏ ਕਿ WhatsApp ਡਿਵੈਲਪਰ 24 ਅਕਤੂਬਰ ਤੋਂ ਬਾਅਦ ਇਨ੍ਹਾਂ ਡਿਵਾਈਸਾਂ ਨੂੰ ਤਕਨੀਕੀ ਸਹਾਇਤਾ ਅਤੇ ਅਪਡੇਟ ਦੇਣਾ ਬੰਦ ਕਰ ਦੇਣਗੇ। ਅਜਿਹੇ 'ਚ ਜੇਕਰ ਤੁਸੀਂ ਅਪਣੇ ਸਮਾਰਟਫੋਨ 'ਤੇ ਚੱਲ ਰਹੇ ਐਂਡਰਾਇਡ OS ਵਰਜ਼ਨ ਨੂੰ ਦੇਖਣਾ ਚਾਹੁੰਦੇ ਹੋ ਤਾਂ ਇਸ ਦੇ ਲਈ ਤੁਹਾਨੂੰ ਕੁੱਝ ਸਟੈਪਸ ਨੂੰ ਫੋਲੋ ਕਰਨੇ ਪੈਣਗੇ। ਤੁਸੀਂ ਅਪਣੇ ਡਿਵਾਈਸ ਦੀਆਂ ਸੈਟਿੰਗਾਂ > ਅਬਾਊਟ ਫੋਨ > ਸਾਫਟਵੇਅਰ 'ਤੇ ਜਾ ਕੇ ਇਸ ਦੀ ਜਾਂਚ ਕਰ ਸਕਦੇ ਹੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM

ਸਰਪੰਚ ਜਰਮਨ ਸਿੰਘ ਨੂੰ ਫਿਰੌਤੀ ਲਈ ਮਿਲ ਰਹੀਆਂ ਸਨ ਧਮਕੀਆਂ : ਦੋਸਤ

05 Jan 2026 3:05 PM

"ਓ ਤੈਨੂੰ ਸ਼ਰਮ ਨਾ ਆਈ"Tarn Taran court complex ਦੇ ਬਾਹਰ ਹੰਗਾਮਾ |Absconding Pathanmajra Murdabad slogans

04 Jan 2026 3:26 PM

'CA ਸਤਿੰਦਰ ਕੋਹਲੀ ਤੋਂ ਚੰਗੀ ਤਰ੍ਹਾਂ ਪੁੱਛਗਿੱਛ ਹੋਵੇ, ਫਿਰ ਹੀ ਸੱਚ ਸਿੱਖ ਕੌਮ ਦੇ ਸਾਹਮਣੇ ਆਏਗਾ'

03 Jan 2026 1:55 PM
Advertisement