ਵ੍ਹਟਸਐਪ ਨੇ ਮਾਰਚ ਵਿਚ 47 ਲੱਖ ਭਾਰਤੀ ਖ਼ਾਤਿਆਂ ’ਤੇ ਲਗਾਈ ਰੋਕ
Published : May 1, 2023, 8:48 pm IST
Updated : May 1, 2023, 8:48 pm IST
SHARE ARTICLE
WhatsApp
WhatsApp

ਫਰਵਰੀ 'ਚ ਇਹ ਗਿਣਤੀ 45 ਲੱਖ ਖਾਤਿਆਂ ਤੋਂ ਜ਼ਿਆਦਾ ਸੀ



ਨਵੀਂ ਦਿੱਲੀ: ਮੈਟਾ ਦੀ ਮਾਲਕੀਅਤ ਵਾਲੇ ਇੰਸਟੈਂਟ ਮੈਸੇਜਿੰਗ ਪਲੇਟਫਾਰਮ ਵ੍ਹਟਸਐਪ ਨੇ ਮਾਰਚ ਵਿਚ 47 ਲੱਖ ਤੋਂ ਵੱਧ ਭਾਰਤੀ ਖ਼ਾਤਿਆਂ 'ਤੇ ਪਾਬੰਦੀ ਲਗਾ ਦਿੱਤੀ ਸੀ। ਫਰਵਰੀ 'ਚ ਇਹ ਗਿਣਤੀ 45 ਲੱਖ ਖਾਤਿਆਂ ਤੋਂ ਜ਼ਿਆਦਾ ਸੀ। ਵ੍ਹਟਸਐਪ ਦੇ ਬੁਲਾਰੇ ਨੇ ਕਿਹਾ ਕਿ ਮਾਰਚ 2023 'ਚ ਪ੍ਰਾਪਤ ਸ਼ਿਕਾਇਤਾਂ 'ਤੇ ਕਾਰਵਾਈ ਕਰਦੇ ਹੋਏ 47 ਲੱਖ ਤੋਂ ਵੱਧ ਖਾਤਿਆਂ 'ਤੇ ਪਾਬੰਦੀ ਲਗਾ ਦਿੱਤੀ ਗਈ। ਇਸ ਤੋਂ ਪਹਿਲਾਂ ਫਰਵਰੀ ਵਿਚ 45 ਲੱਖ, ਜਨਵਰੀ ਵਿਚ 29 ਲੱਖ, ਦਸੰਬਰ ਵਿਚ 36 ਲੱਖ ਅਤੇ ਨਵੰਬਰ 2022 ਵਿਚ 37 ਲੱਖ ਖਾਤਿਆਂ ’ਤੇ ਰੋਕ ਲਗਾਈ ਗਈ ਸੀ।

ਇਹ ਵੀ ਪੜ੍ਹੋ: ਅਬੋਹਰ 'ਚ ਸ਼ਰਾਬ ਲਈ ਪੈਸੇ ਦੇਣ ਤੋਂ ਇਨਕਾਰ ਕਰਨ 'ਤੇ ਕਲਯੁਗੀ ਪੁੱਤ ਨੇ ਮਾਂ ਦੀ ਕੀਤੀ ਕੁੱਟਮਾਰ 

ਅਪਣੀ ਮਾਸਿਕ ਰਿਪੋਰਟ ਵਿਚ ਵ੍ਹਟਸਐਪ ਨੇ ਕਿਹਾ ਕਿ ਉਸ ਨੂੰ ਮਾਰਚ ਮਹੀਨੇ ਵਿਚ ਨਵੀਂ ਗਠਿਤ ਸ਼ਿਕਾਇਤ ਅਪੀਲ ਕਮੇਟੀ (GAC) ਤੋਂ ਤਿੰਨ ਆਦੇਸ਼ ਪ੍ਰਾਪਤ ਹੋਏ ਸਨ, ਜਿਸ ਦੀ ਪਾਲਣਾ ਕੀਤੀ ਗਈ ਸੀ। ਹਾਲਾਂਕਿ, ਸੋਸ਼ਲ ਮੀਡੀਆ ਪਲੇਟਫਾਰਮ ਨੇ ਇਸ ਬਾਰੇ ਹੋਰ ਵੇਰਵਿਆਂ ਦਾ ਖੁਲਾਸਾ ਨਹੀਂ ਕੀਤਾ। ਰਿਪੋਰਟ ਮੁਤਾਬਕ 1 ਮਾਰਚ ਤੋਂ 31 ਮਾਰਚ ਤੱਕ ਕੁੱਲ 47,15,906 ਖਾਤਿਆਂ ਨੂੰ ਬੈਨ ਕੀਤਾ ਗਿਆ ਸੀ। ਇਨ੍ਹਾਂ 'ਚੋਂ 16,59,385 ਖਾਤਿਆਂ ਨੂੰ ਵ੍ਹਟਸਐਪ ਨੇ ਆਪਣੇ ਪੱਧਰ 'ਤੇ ਬਿਨਾਂ ਉਪਭੋਗਤਾਵਾਂ ਦੀ ਕੋਈ ਸ਼ਿਕਾਇਤ 'ਤੇ ਕਾਰਵਾਈ ਕਰਦੇ ਹੋਏ ਹਟਾ ਦਿੱਤਾ ਹੈ।

ਇਹ ਵੀ ਪੜ੍ਹੋ: ਜਸਨੀਤ ਕੌਰ ਦਾ ਸਾਥੀ ਲੱਕੀ ਸੰਧੂ ਗ੍ਰਿਫ਼ਤਾਰ, ਗੈਂਗਸਟਰਾਂ ਜਰੀਏ ਲੋਕਾਂ ਨੂੰ ਧਮਕਾਉਣ ਦੇ ਇਲਜ਼ਾਮ

ਰਿਪੋਰਟ 'ਚ ਕਿਹਾ ਗਿਆ ਹੈ ਕਿ ਮਾਰਚ 2023 'ਚ ਵ੍ਹਟਸਐਪ ਨੂੰ ਕੁੱਲ 4,720 ਸ਼ਿਕਾਇਤਾਂ ਮਿਲੀਆਂ ਸਨ, ਜਿਨ੍ਹਾਂ ਦੇ ਆਧਾਰ 'ਤੇ 585 ਖਾਤਿਆਂ 'ਤੇ ਕਾਰਵਾਈ ਕੀਤੀ ਗਈ ਸੀ। ਸੂਚਨਾ ਤਕਨਾਲੋਜੀ ਨਿਯਮਾਂ ਅਨੁਸਾਰ, 5 ਮਿਲੀਅਨ ਤੋਂ ਵੱਧ ਉਪਭੋਗਤਾਵਾਂ ਵਾਲੇ ਵੱਡੇ ਡਿਜੀਟਲ ਪਲੇਟਫਾਰਮਾਂ ਨੂੰ ਹਰ ਮਹੀਨੇ ਪਾਲਣਾ ਰਿਪੋਰਟਾਂ ਜਾਰੀ ਕਰਨ ਦੀ ਲੋੜ ਹੁੰਦੀ ਹੈ। ਇਸ ਰਿਪੋਰਟ 'ਚ ਉਨ੍ਹਾਂ ਨੂੰ ਮਿਲੀਆਂ ਸ਼ਿਕਾਇਤਾਂ ਅਤੇ ਉਨ੍ਹਾਂ 'ਤੇ ਕੀਤੀ ਗਈ ਕਾਰਵਾਈ ਦਾ ਵੇਰਵਾ ਦੇਣਾ ਹੁੰਦਾ ਹੈ।

ਇਹ ਵੀ ਪੜ੍ਹੋ: ਅਰਵਿੰਦ ਕੇਜਰੀਵਾਲ ਨੂੰ ਕਾਂਗਰਸ ਵਿਰੁਧ ਟਿੱਪਣੀ ਦੇ ਮਾਮਲੇ ’ਚ ਰਾਹਤ; ਅਦਾਲਤ ਨੇ ਕਾਰਵਾਈ ’ਤੇ ਰੋਕ ਵਧਾਈ 

ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਜਾਅਲੀ ਖ਼ਬਰਾਂ ਅਤੇ ਗਲਤ ਜਾਣਕਾਰੀ ਤੋਂ ਇਲਾਵਾ ਨਫ਼ਰਤ ਭਰੇ ਬਿਆਨਾਂ ਦੇ ਫੈਲਣ ਦੀਆਂ ਅਕਸਰ ਸ਼ਿਕਾਇਤਾਂ ਹੁੰਦੀਆਂ ਰਹੀਆਂ ਹਨ। ਇਸ ਨੂੰ ਰੋਕਣ ਲਈ, ਸਰਕਾਰ ਨੇ ਹਾਲ ਹੀ ਵਿਚ ਜੀਏਸੀ ਪ੍ਰਣਾਲੀ ਲਾਗੂ ਕੀਤੀ ਹੈ ਜਿੱਥੇ ਉਪਭੋਗਤਾ ਇਹਨਾਂ ਮੰਚਾਂ ਵਿਰੁਧ ਆਨਲਾਈਨ ਸ਼ਿਕਾਇਤਾਂ ਦਰਜ ਕਰ ਸਕਦੇ ਹਨ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟੱਕਰ ਮਗਰੋਂ ਮੋਟਰਸਾਈਕਲ ਸਵਾਰ ਦਾ ਕਾਰ ਚਾਲਕ ਨਾਲ ਪੈ ਗਿਆ ਪੰਗਾ.. ਬਹਿਸਬਾਜ਼ੀ ਮਗਰੋਂ ਹੱਥੋਪਾਈ ਤੱਕ ਪੁੱਜੀ ਗੱਲ.......

29 Apr 2024 10:09 AM

Punjab Congress 'ਚ ਹੋਵੇਗਾ ਇੱਕ ਹੋਰ ਧਮਾਕਾ ! ਪਾਰਟੀ ਛੱਡਣ ਦੀ ਤਿਆਰੀ 'ਚ Dalvir Singh Goldy , Social Media..

29 Apr 2024 9:57 AM

Big News: Raja Warring ਦਾ Sunil Jakhar ਖਿਲਾਫ ਚੋਣ ਲੜਣ ਦਾ ਐਲਾਨ, ਦੇਖੋ ਕੀ ਦਿੱਤਾ ਬਿਆਨ, ਗਰਮਾਈ ਪੰਜਾਬ ਦੀ..

27 Apr 2024 1:49 PM

40 ਤੋਂ ਵੱਧ ਹੋਈ Speed ਤਾਂ ਹੋਵੇਗਾ ਮੋਟਾ Challan, ਟ੍ਰੈਫ਼ਿਕ ਪੁਲਿਸ ਨੇ ਘੇਰ-ਘੇਰ ਕੇ ਸਕੂਲੀ ਬੱਸਾਂ ਦੇ ਕੀਤੇ ਚਲਾਨ

27 Apr 2024 1:21 PM

Chandigarh ਤੋਂ ਸਸਤੀ ਸ਼ਰਾਬ ਲਿਆਉਣ ਵਾਲੇ ਹੋ ਜਾਣ ਸਾਵਧਾਨ ! Punjab Police ਕਰ ਰਹੀ ਹਰ ਇੱਕ ਗੱਡੀ ਦੀ Checking !

27 Apr 2024 12:30 PM
Advertisement