ਯਾਤਰੀਆਂ ਵਲੋਂ ਮਿਲੇ ਫੀਡਬੈਕ ਦੇ ਅਧਾਰ 'ਤੇ ਹੋਰ ਥਾਵਾਂ ਲਈ ਵੀ ਮੁਹੱਈਆ ਕਰਵਾਈ ਜਾਵੇਗੀ ਸਹੂਲਤ
ਨਵੀਂ ਦਿੱਲੀ: ਜੇਕਰ ਤੁਹਾਨੂੰ ਟ੍ਰੇਨ ਦੇ ਸਫਰ ਦੌਰਾਨ ਮਿਲਣ ਵਾਲਾ ਖਾਣਾ ਪਸੰਦ ਨਹੀਂ ਹੈ ਅਤੇ ਤੁਸੀਂ ਖਾਣਾ ਨਹੀਂ ਚਾਹੁੰਦੇ ਤਾਂ ਇਹ ਖਬਰ ਤੁਹਾਡੇ ਲਈ ਫਾਇਦੇਮੰਦ ਹੋ ਸਕਦੀ ਹੈ। ਰੇਲਵੇ ਨੇ ਤੁਹਾਨੂੰ ਇੱਕ ਹੋਰ ਵਿਕਲਪ ਦਿੱਤਾ ਹੈ ਜਿਸ ਤਹਿਤ ਹੁਣ ਤੁਸੀਂ ਵਟਸਐਪ ਰਾਹੀਂ ਖਾਣਾ ਮੰਗਵਾ ਸਕਦੇ ਹੋ। ਰੇਲਵੇ ਦੇ PSU IRCTC ਨੇ ਇਹ ਨਵੀਂ ਸਹੂਲਤ ਸ਼ੁਰੂ ਕੀਤੀ ਹੈ। ਇਸ ਦੇ ਲਈ +91-8750001323 ਨੰਬਰ ਵੀ ਜਾਰੀ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਥਾਣਾ ਅਜਨਾਲਾ ਮੁਖੀ ਸਪਿੰਦਰ ਕੌਰ ਸਸਪੈਂਡ, ਪ੍ਰਬੰਧਕੀ ਰੂਪ 'ਚ ਅੰਦਰੂਨੀ ਕਾਰਨਾਂ ਕਰ ਕੇ ਹੋਈ ਕਾਰਵਾਈ
ਹੁਣ ਤੱਕ ਈ-ਕੈਟਰਿੰਗ ਰਾਹੀਂ ਟ੍ਰੇਨਾਂ 'ਚ ਖਾਣਾ ਬੁੱਕ ਕੀਤਾ ਜਾ ਸਕਦਾ ਸੀ। ਇਸ ਵਿੱਚ ਸਿਰਫ਼ ਬੁੱਕ ਕਰਨ ਦੀ ਸਹੂਲਤ ਸੀ, ਉਹ ਇੱਕ ਤਰਫਾ ਸੀ, ਯਾਨੀ ਕੋਈ ਵਿਕਲਪ ਨਹੀਂ ਸੀ ਜਾਂ ਜੇਕਰ ਤੁਸੀਂ ਕੋਈ ਸੁਝਾਅ ਦੇਣਾ ਚਾਹੁੰਦੇ ਹੋ ਤਾਂ ਉਸ ਲਈ ਵੀ ਕੋਈ ਸਿਸਟਮ ਨਹੀਂ ਸੀ।
ਇਹ ਵੀ ਪੜ੍ਹੋ:ਤੁਰਕੀ-ਸੀਰੀਆ 'ਚ ਹੁਣ ਤੱਕ 4300 ਤੋਂ ਵੱਧ ਮੌਤਾਂ: ਮਲਬੇ ਹੇਠ ਦੱਬੇ ਹਜ਼ਾਰਾਂ ਲੋਕ
ਯਾਤਰੀਆਂ ਦੀ ਇਸ ਸਮੱਸਿਆ ਨੂੰ ਧਿਆਨ ਵਿੱਚ ਰੱਖਦੇ ਹੋਏ, IRCTC ਨੇ ਚੈਟਬੋਟ ਸ਼ੁਰੂ ਕੀਤਾ ਹੈ, ਜਿਸ ਦੇ ਜ਼ਰੀਏ ਯਾਤਰੀ ਭੋਜਨ ਬੁੱਕ ਕਰ ਸਕਣਗੇ। ਯਾਤਰੀਆਂ ਦੁਆਰਾ ਦਿੱਤੇ ਗਏ ਸੁਝਾਅ ਅਤੇ ਫੀਡਬੈਕ ਨੂੰ ਹੋਰ ਟਰੇਨਾਂ ਵਿੱਚ ਵੀ ਲਾਗੂ ਕੀਤਾ ਜਾਵੇਗਾ।
ਇਹ ਵੀ ਪੜ੍ਹੋ:ਭਰਾ ਅਤੇ ਮਾਂ ਨੂੰ ਜਾਨ ਤੋਂ ਮਾਰਨ ਦੀ ਧਮਕੀ ਦੇ ਕੇ ਨਾਬਾਲਗ ਨਾਲ ਕੀਤਾ ਜਿਸਮਾਨੀ ਸ਼ੋਸ਼ਣ
ਇਸ 'ਚ ਤੁਸੀਂ ਆਪਣੇ ਮਨਪਸੰਦ ਰੈਸਟੋਰੈਂਟ ਤੋਂ ਖਾਣਾ ਮੰਗਵਾ ਸਕਦੇ ਹੋ। ਯਾਨੀ ਇਸ 'ਚ ਰੈਸਟੋਰੈਂਟ ਦਾ ਆਪਸ਼ਨ ਦਿੱਤਾ ਗਿਆ ਹੈ। ਮੌਜੂਦਾ ਸਮੇਂ ਦੀ ਗੱਲ ਕਰੀਏ ਤਾਂ IRCTC ਈ-ਕੇਟਰਿੰਗ ਦੁਆਰਾ ਪ੍ਰਤੀ ਦਿਨ 50000 ਭੋਜਨ ਦੀ ਸਪਲਾਈ ਕਰ ਰਿਹਾ ਹੈ।