Flipkart prices News: ਫਲਿੱਪਕਾਰਟ ਦੇ ਮੁੱਲਾਂ ’ਚ 41,000 ਕਰੋੜ ਰੁਪਏ ਦੀ ਗਿਰਾਵਟ ਆਈ 

By : BALJINDERK

Published : Mar 17, 2024, 4:39 pm IST
Updated : Mar 17, 2024, 4:52 pm IST
SHARE ARTICLE
Flipkart prices
Flipkart prices

Flipkart prices News: ਫਲਿੱਪਕਾਰਟ ਦਾ ਮੌਜੂਦਾ ਮੁੱਲ 38-40 ਅਰਬ ਡਾਲਰ ਦੇ ਵਿਚਕਾਰ ਹੈ 

Flipkart prices News:ਨਵੀਂ ਦਿੱਲੀ, ਈ-ਕਾਮਰਸ ਕੰਪਨੀ ਫਲਿੱਪਕਾਰਟ ਦੇ ਮੁਲਾਂਕਣ ’ਚ ਦੋ ਸਾਲਾਂ ਵਿਚ ਪੰਜ ਅਰਬ ਅਮਰੀਕੀ ਡਾਲਰ ਜਾਂ ਲਗਭਗ 41,000 ਕਰੋੜ ਰੁਪਏ ਦੀ ਕਮੀ ਆਈ ਹੈ। ਇਹ ਜਾਣਕਾਰੀ ਇਸ ਦੀ ਅਮਰੀਕੀ ਅਧਾਰਿਤ ਮੂਲ ਕੰਪਨੀ ਵਾਲਮਾਰਟ ਦੇ ਇਕੁਇਟੀ ਲੈਣ-ਦੇਣ ਤੋਂ ਮਿਲੀ ਹੈ।

ਇਹ ਵੀ ਪੜੋ:Punjab News : ਖਨੌਰੀ ਸਰਹੱਦ ਤੋਂ ਪਰਤੇ ਬਿਮਾਰ ਕਿਸਾਨ ਨੇ ਤੋੜਿਆ ਦਮ  


ਫਲਿੱਪਕਾਰਟ’ਚ ਵਾਲਮਾਰਟ ਦੇ  ਇਕੁਇਟੀ  ਢਾਂਚੇ ਵਿਚ ਬਦਲਾਅ ਦੇ ਅਨੁਸਾਰ, ਈ-ਕਾਮਰਸ ਕੰਪਨੀ ਦਾ ਮੁੱਲ 31 ਜਨਵਰੀ, 2022 ਨੂੰ ਖ਼ਤਮ ਹੋਏ ਵਿੱਤੀ ਸਾਲ ’ਚ 40 ਅਰਬ ਡਾਲਰ ਸੀ, ਜੋ 31 ਜਨਵਰੀ, 2024 ਤੱਕ ਨੂੰ ਘੱਟ ਕੇ 35 ਅਰਬ ਡਾਲਰ ਕਰ ਦਿੱਤਾ ਗਿਆ ਸੀ।
ਫਲਿੱਪਕਾਰਟ ਨੇ ਮੁਲਾਂਕਣ ਵਿਚ ਗਿਰਾਵਟ ਦਾ ਕਾਰਨ ਵਿੱਤੀ ਤਕਨਾਲੋਜੀ ਕੰਪਨੀ PhonePe ਨੂੰ ਇੱਕ ਵੱਖਰੀ ਕੰਪਨੀ ਵਿੱਚ ਵੰਡਣਾ ਦੱਸਿਆ ਹੈ। ਹਾਲਾਂਕਿ, ਸੂਤਰਾਂ ਦਾ ਕਹਿਣਾ ਹੈ ਕਿ ਫਲਿੱਪਕਾਰਟ ਦਾ ਮੌਜੂਦਾ ਮੁੱਲ 38-40 ਅਰਬ ਡਾਲਰ ਦੇ ਵਿਚਕਾਰ ਹੈ।

ਇਹ ਵੀ ਪੜੋ:Indian Navy News : ਭਾਰਤੀ ਜਲ ਸੈਨਾ ਦੇ ਅਗਵਾ ਕੀਤੇ ਜਹਾਜ਼ ਨੂੰ 3 ਮਹੀਨੇ ਬਾਅਦ ਛੁਡਾਇਆ


ਵਾਲਮਾਰਟ ਨੇ ਵਿੱਤੀ ਸਾਲ 2021-22 ’ਚ ਫਲਿੱਪਕਾਰਟ ’ਚ 8 ਫੀਸਦੀ ਹਿੱਸੇਦਾਰੀ 3.2 ਅਰਬ ਡਾਲਰ ’ਚ ਵੇਚਿਆ ਸੀ। ਇਸ ਮੁਤਾਬਕ ਈ-ਕਾਮਰਸ ਕੰਪਨੀ ਦਾ ਮੁੱਲ 40 ਅਰਬ ਡਾਲਰ ਪੈਂਦਾ ਹੈ।
ਵਿੱਤੀ ਸਾਲ 2023-24 ਵਿੱਚ, ਅਮਰੀਕੀ ਰਿਟੇਲ ਦਿੱਗਜ ਨੇ 3.5 ਬਿਲੀਅਨ ਡਾਲਰ ਦਾ ਭੁਗਤਾਨ ਕਰਕੇ ਕੰਪਨੀ ਵਿੱਚ ਆਪਣੀ ਹਿੱਸੇਦਾਰੀ 10 ਪ੍ਰਤੀਸ਼ਤ ਵਧਾ ਕੇ 85 ਪ੍ਰਤੀਸ਼ਤ ਕਰ ਦਿੱਤੀ। ਇਸ ਦੇ ਆਧਾਰ ’ਤੇ ਫਲਿੱਪਕਾਰਟ ਦੀ ਐਂਟਰਪ੍ਰਾਈਜ਼ ਵੈਲਿਊ 35 ਅਰਬ ਡਾਲਰ ਪੈਂਦਾ ਹੈ। ਹਾਲਾਂਕਿ, ਫਲਿੱਪਕਾਰਟ ਨੇ ਵਾਲਮਾਰਟ ਦੀ ਰਿਪੋਰਟ ਦੇ ਅਨੁਸਾਰ ਮੁਲਾਂਕਣ ਵਿੱਚ ਕਟੌਤੀ ਨੂੰ ਰੱਦ ਕਰਦੇ ਹੋਏ ਕਿਹਾ ਹੈ ਕਿ ਇਹ ਕੰਪਨੀ ਦੇ  ਮੁੱਲਾਂ  ਵਿੱਚ ‘ਵਾਜਬ ਸਮਾਯੋਜਨ’ ਦੇ ਕਾਰਨ ਹੈ।

ਇਹ ਵੀ ਪੜੋ:Afghanistan Road Accident News: ਅਫਗਾਨਿਸਤਾਨ ’ਚ ਵਾਪਰਿਆ ਦਰਦਨਾਕ ਸੜਕ ਹਾਦਸਾ, 21 ਲੋਕਾਂ ਦੀ ਮੌਤ, 38 ਜ਼ਖ਼ਮੀ 


ਫਲਿੱਪਕਾਰਟ ਦੇ ਬੁਲਾਰੇ ਨੇ ਕਿਹਾ, “ਇਹ ਸਪੱਸ਼ਟੀਕਰਨ ਗ਼ਲਤ ਹੈ। (ਫੋਨ ਪੇ) ਦਾ ਵੱਖ ਹੋਣਾ 2023 ਵਿੱਚ ਪੂਰਾ ਹੋ ਗਿਆ ਸੀ। ਇਸ ਨਾਲ ਫਲਿੱਪਕਾਰਟ ਦੇ ਮੁੱਲਾਂਕਣ ਵਿੱਚ ਢੁਕਵਾਂ ਸਮਾਯੋਜਨ ਹੋਇਆ। ਫਲਿੱਪਕਾਰਟ ਦੇ ਸੂਤਰਾਂ ਨੇ ਕਿਹਾ ਕਿ ਉੱਦਮ ਦਾ ਮੁਲਾਂਕਣ ਆਖਰੀ ਵਾਰ 2021 ਵਿੱਚ ਕੀਤਾ ਗਿਆ ਸੀ ਅਤੇ ਉਸ ਸਮੇਂ ਈ-ਕਾਮਰਸ ਕੰਪਨੀ ਦੇ ਕੁੱਲ ਮੁੱਲ ਵਿੱਚ ਫਿਨਟੇਕ ਫਰਮ ਫੋਨ ਪੇ ਦਾ ਮੁਲਾਂਕਣ ਵੀ ਸ਼ਾਮਲ ਸੀ।
ਨਿਵੇਸ਼ਕ ਸਮੂਹ ਜਨਰਲ ਐਟਲਾਂਟਿਕ, ਟਾਈਗਰ ਗਲੋਬਲ, ਰਿਬਿਟ ਕੈਪੀਟਲ ਅਤੇ ਟੀਵੀਐੱਸ ਕੈਪੀਟਲ ਫੰਡ ਆਦਿ ਤੋਂ 850 ਕੋਰੜ ਡਾਲਰ ਮਿਲੀਅਨ ਇਕੱਠੇ ਕਰਨ ਤੋਂ ਬਾਅਦ ਦਾ ਮੁਲਾਂਕਣ ਹੁਣ 12 ਅਰਬ ਡਾਲਰ ਤੱਕ ਪਹੁੰਚ ਗਿਆ ਹੈ।

ਇਹ ਵੀ ਪੜੋ:Petrol and Diesel Price : ਵੱਖੋ-ਵੱਖ ਸੂਬਿਆਂ ’ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ’ਚ ਵੱਡਾ ਫ਼ਰਕ, ਜਾਣੋ ਕਾਰਨ

 (For more news apart from Flipkart prices 41,000 crore drop News in Punjabi, stay tuned to Rozana Spokesman)

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement