
Whatsapp ਦੁਨੀਆਂ ਦੀ ਸੱਭ ਤੋਂ ਵੱਡੀ ਮੈਸੇਜਿੰਗ ਐਪ ਹੈ। ਇਕ ਮਹੀਨੇ 'ਚ ਵਟਸਐਪ ਦੇ ਲਗਭੱਗ ਡੇਢ ਬਿਲੀਅਨ ਸਰਗਰਮ ਉਪਭੋਗਤਾ ਹਨ। ਇਸ ਐਪ ਦੇ ਜ਼ਰੀਏ ਉਪਭੋਗਤਾ ਹੋਰ...
Whatsapp ਦੁਨੀਆਂ ਦੀ ਸੱਭ ਤੋਂ ਵੱਡੀ ਮੈਸੇਜਿੰਗ ਐਪ ਹੈ। ਇਕ ਮਹੀਨੇ 'ਚ ਵਟਸਐਪ ਦੇ ਲਗਭੱਗ ਡੇਢ ਬਿਲੀਅਨ ਸਰਗਰਮ ਉਪਭੋਗਤਾ ਹਨ। ਇਸ ਐਪ ਦੇ ਜ਼ਰੀਏ ਉਪਭੋਗਤਾ ਹੋਰ ਉਪਭੋਗਤਾਵਾਂ ਨਾਲ ਚੈਟ ਕਰ ਸਕਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੂੰ ਵੀਡੀਉ, ਤਸਵੀਰ ਆਦਿ ਵੀ ਭੇਜ ਸਕਦੇ ਹਨ ਪਰ ਇਹ ਸਭ ਕੁੱਝ ਉਹ ਸ਼ੈਡਿਊਲ 'ਤੇ ਨਹੀਂ ਲਗਾ ਸਕਦੇ ਹਨ।
SKEDit app
ਫ਼ੇਸਬੁਕ ਅਪਣੇ ਉਪਭੋਗਤਾਵਾਂ ਨੂੰ ਅਪਣੀ ਪੋਸਟ, ਵੀਡੀਓਜ਼ ਆਦਿ ਨੂੰ ਸ਼ੈਡਿਊਲ ਕਰਨ ਦਾ ਵਿਕਲਪ ਦਿੰਦਾ ਹੈ ਪਰ ਵਟਸਐਪ 'ਤੇ ਇਹ ਵਿਕਲਪ ਉਪਭੋਗਤਾਵਾਂ ਨੂੰ ਨਹੀਂ ਮਿਲਦਾ ਹੈ। ਇਸ ਵਜ੍ਹਾ ਤੋਂ ਕਈ ਵਾਰ ਉਪਭੋਗਤਾ ਵੱਡੇ ਅਹਿਮ ਸਮਾਗਮ ਭੁੱਲ ਜਾਂਦੇ ਹਨ ਪਰ ਇਕ ਐਪ ਜ਼ਰੀਏ ਉਪਭੋਗਤਾ ਵਟਸਐਪ 'ਤੇ ਵੀ ਸ਼ੈਡਿਊਲ ਕਰ ਸਕਦੇ ਹੋ।
SKEDit app
ਰਿਪੋਰਟਾਂ ਮੁਤਾਬਕ ਗੂਗਲ ਪਲੇ ਸਟੋਰ 'ਤੇ ਕਈ ਅਜਿਹੇ ਐਪ ਹਨ ਜਿਨ੍ਹਾਂ ਤੋਂ ਵਟਸਐਪ ਉਪਭੋਗਤਾ ਅਪਣੇ ਮੈਸੇਜਿਸ ਨੂੰ ਸ਼ੈਡਿਊਲ ਕਰ ਸਕਦੇ ਹੋ। ਇਸੇ ਤਰ੍ਹਾਂ ਦੀ ਇਕ ਐਪ ਦਾ ਨਾਂਅ ਹੈ SKEDit। ਇਸ ਐਪ ਨੂੰ ਗੂਗਲ ਪਲੇ ਸਟੋਰ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ। ਰਿਪੋਰਟਾਂ ਦੀਆਂ ਮੰਨੀਏ ਤਾਂ ਤੁਹਾਨੂੰ ਇਸ ਐਪ 'ਤੇ ਅਕਾਊਂਟ ਬਣਾਉਣਾ ਹੋਵੇਗਾ ਅਤੇ ਤੁਸੀਂ ਇਹ ਕੰਮ ਫ਼ੇਸਬੁਕ ਅਕਾਊਂਟ ਨਾਲ ਸਾਈਨਇਨ ਕਰ ਕੇ ਵੀ ਕਰ ਸਕਦੇ ਹੋ।
SKEDit app
ਰਿਪੋਰਟ ਮੁਤਾਬਕ, ਲਾਗਇਨ ਕਰਨ ਤੋਂ ਬਾਅਦ ਉਪਭੋਗਤਾ ਨੂੰ ਉੱਥੇ ਵਹਟਸਐਪ ਬਿਜ਼ਨਸ ਜਾਂ ਫਿਰ ਵਟਸਐਪ ਦਾ ਆਇਕਨ ਦਿਖਾਈ ਦੇਵੇਗਾ। ਇਸ ਤੋਂ ਬਾਅਦ ਐਪ ਕਈ ਤਰ੍ਹਾਂ ਦੀ ਆਗਿਆ ਮੰਗੇਗਾ। ਉਥੇ ਹੀ ਵਟਸਐਪ 'ਤੇ ਸ਼ੈਡਿਊਲ ਕਰਨ ਤੋਂ ਇਲਾਵਾ ਉਪਭੋਗਤਾ ਨੂੰ ਫ਼ੇਸਬੁਕ 'ਤੇ ਪੋਸਟ ਸ਼ੈਡਿਊਲ, ਟੈਕਸਟ ਮੈਸੇਜ, ਇਮੇਲ ਅਤੇ ਕਾਲਿੰਗ ਵਰਗੇ ਫ਼ੀਚਰ ਵੀ ਐਪ 'ਚ ਮਿਲ ਜਾਂਦੇ ਹਨ।