
ਅਪਣੇ ਸਮੇਂ ਦੀ ਸੱਭ ਤੋਂ ਮਸ਼ਹੂਰ ਮੈਸੈਂਜਰ ਸਰਵਿਸ Yahoo Messenger ਨੂੰ ਯਾਹੂ ਅੱਜ ਯਾਨੀ 17 ਜੁਲਾਈ ਤੋਂ ਹਮੇਸ਼ਾ ਲਈ ਬੰਦ ਕਰ ਰਿਹਾ ਹੈ। ਕੁੱਝ ਦਿਨਾਂ ਪਹਿਲਾਂ ਯਾਹੂ...
ਨਵੀਂ ਦਿੱਲੀ : ਅਪਣੇ ਸਮੇਂ ਦੀ ਸੱਭ ਤੋਂ ਮਸ਼ਹੂਰ ਮੈਸੈਂਜਰ ਸਰਵਿਸ Yahoo Messenger ਨੂੰ ਯਾਹੂ ਅੱਜ ਯਾਨੀ 17 ਜੁਲਾਈ ਤੋਂ ਹਮੇਸ਼ਾ ਲਈ ਬੰਦ ਕਰ ਰਿਹਾ ਹੈ। ਕੁੱਝ ਦਿਨਾਂ ਪਹਿਲਾਂ ਯਾਹੂ ਨੇ ਇਕ ਬਿਆਨ ਜਾਰੀ ਕਰ ਕਿਹਾ ਸੀ ਕਿ ਮੈਸੈਂਜਰ ਨੂੰ 17 ਜੁਲਾਈ 2018 ਤੋਂ ਬੰਦ ਕਰ ਦਿਤਾ ਜਾਵੇਗਾ। ਤੱਦ ਤੱਕ ਤੁਸੀਂ ਸੇਵਾ ਦੀ ਵਰਤੋਂ ਇਕੋ ਜਿਹੇ ਤੌਰ 'ਤੇ ਕਰ ਸਕਦੇ ਹੋ।
Yahoo Messenger
17 ਜੁਲਾਈ ਤੋਂ ਬਾਅਦ ਤੁਸੀਂ ਇਸ ਉਤੇ ਚੈਟ ਨਹੀਂ ਕਰ ਪਾਓਗੇ ਅਤੇ ਇਹ ਕੰਮ ਕਰਨਾ ਬੰਦ ਕਰ ਦੇਵੇਗੀ। ਦਰਅਸਲ, ਯਾਹੂ ਵਟਸਐਪ, ਫੇਸਬੁਕ ਮੈਸੈਂਜਰ, ਸਨੈਪਚੈਟ ਵਰਗੇ ਮੈਸੇਜਿੰਗ ਪਲੈਟਫ਼ਾਰਮ ਤੋਂ ਮਿਲ ਰਹੀ ਤਗੜੀ ਚੁਣੋਤੀ ਦਾ ਕੋਈ ਬਿਹਤਰ ਵਿਕਲਪ ਨਹੀਂ ਤਿਆਰ ਕਰ ਪਾਇਆ। ਇਸ ਲਈ ਉਹ ਅਪਣੀ ਇਸ ਪੁਰਾਣੀ ਸਰਵਿਸ ਨੂੰ ਬੰਦ ਕਰ ਰਿਹਾ ਹੈ। ਹਾਲਾਂਕਿ ਯਾਹੂ ਦਾ ਕਹਿਣਾ ਹੈ ਕਿ ਯਾਹੂ ਮੈਸੈਂਜਰ ਦੇ ਬਦਲੇ ਉਹ ਅਜਿਹਾ ਕੁੱਝ ਨਵਾਂ ਲਿਆਉਣ ਦੀ ਕੋਸ਼ਿਸ਼ ਕਰੇਗੀ ਜਿਸ ਦੇ ਨਾਲ ਕਿ ਯੂਜ਼ਰਜ਼ ਨੂੰ ਅਪਣੇ ਨਾਲ ਜੋੜਿਆ ਜਾ ਸਕੇ।
Yahoo Messenger
ਯਾਹੂ ਮੈਸੈਂਜਰ ਦੀ ਸ਼ੁਰੂਆਤ 9 ਮਾਰਚ 1998 ਨੂੰ ਯਾਹੂ ਪੇਜਰ ਦੇ ਤੌਰ 'ਤੇ ਹੋਈ ਸੀ। 21 ਜੂਨ 1999 ਨੂੰ ਯਾਹੂ ਮੈਸੈਂਜਰ ਦੇ ਤੌਰ 'ਤੇ ਇਸ ਦੀ ਰੀ - ਬਰਾਂਡਿੰਗ ਕੀਤੀ ਗਈ। 2001 ਵਿਚ ਯਾਹੂ ਮੈਸੈਂਜਰ ਦੇ 11 ਮਿਲੀਅਨ ਯੂਜ਼ਰਜ਼ ਸਨ ਜੋ 2006 ਵਿਚ ਵਧ ਕੇ 19.3 ਮਿਲੀਅਨ ਹੋ ਗਏ ਅਤੇ 2009 ਵਿਚ ਇਹ ਗਿਣਤੀ 122.6 ਮਿਲੀਅਨ ਯੂਜ਼ਰਜ਼ ਦਾ ਹੋ ਗਿਆ। 2014 ਵਿਚ ਇਸ ਤੋਂ ਗੇਮਜ਼ ਨੂੰ ਰਿਮੂਵ ਕਰ ਲਿਆ ਗਿਆ। 2015 ਵਿਚ ਇਸ ਦਾ ਅਨਸੈਂਡ ਫੀਚਰ ਦੇ ਨਾਲ ਇਸ ਦਾ ਨਵਾਂ ਵਰਜਨ ਵੀ ਲਾਂਚ ਕੀਤਾ ਗਿਆ ਸੀ।
Yahoo Messenger
ਧਿਆਨ ਯੋਗ ਹੈ ਕਿ ਯਾਹੂ ਮੈਸੈਂਜਰ ਅਪਣੇ ਸਮੇਂ ਵਿਚ ਲੋਕਾਂ ਦਾ ਮਨਭਾਉਂਦਾ ਮੈਸੇਜਿੰਗ ਪਲੈਟਫਾਰਮ ਸੀ। ਲੋਕ ਜੰਮ ਕੇ ਇਸ ਦੀ ਵਰਤੋਂ ਕਰਦੇ ਸਨ ਪਰ ਦਿਨ ਬੀਤੇ ਦਿਨ ਗੂਗਲ ਦੇ ਵੱਧਦੇ ਇਸਤੇਮਾਲ ਨੇ ਯਾਹੂ ਨੂੰ ਪਿੱਛੇ ਕਰ ਦਿਤਾ। ਤੁਸੀਂ ਇਹ ਵੀ ਕਹਿ ਸਕਦੇ ਹੋ ਕਿ ਯਾਹੂ ਅਪਣੇ ਆਪ ਨੂੰ ਸਮੇਂ ਦੇ ਨਾਲ ਉਨੀਂ ਤੇਜ਼ੀ ਨਾਲ ਨਾ ਬਦਲ ਸਕਿਆ ਜਿੰਨੀ ਤੇਜ਼ੀ ਨਾਲ ਬਦਲਨਾ ਚਾਹੀਦਾ ਸੀ। ਨਤੀਜਾ ਤੁਹਾਡੇ ਸਾਹਮਣੇ ਹੈ। ਖੈਰ ਜਿਨ੍ਹਾਂ ਲੋਕਾਂ ਨੇ ਇਸ ਦੀ ਵਰਤੋਂ ਕੀਤਾ ਹੈ ਉਨ੍ਹਾਂ ਨੂੰ ਤਾਂ ਇਹ ਬਹੁਤ ਯਾਦ ਆਵੇਗਾ।