
ਗੂਗਲ ਨੇ ਪਲੇ ਸਟੋਰ ਉਤੇ ਮੌਜੂਦ ਐਂਡਰਾਇਡ ਐਕਸੀਲੈਂਸ ਐਪਸ ਦੀ ਤਿਮਾਹੀ ਲਿਸਟ ਜਾਰੀ ਕਰ ਦਿਤੀ ਹੈ। ਇਹਨਾਂ ਐਪਸ ਨੂੰ ਇਹਨਾਂ ਦੀ ਕਿਆਲਿਟੀ, ਯੂਜ਼ਰਜ਼ ਦੇ ਤਜ਼ਰਬੇ ਅਤੇ...
ਗੂਗਲ ਨੇ ਪਲੇ ਸਟੋਰ ਉਤੇ ਮੌਜੂਦ ਐਂਡਰਾਇਡ ਐਕਸੀਲੈਂਸ ਐਪਸ ਦੀ ਤਿਮਾਹੀ ਲਿਸਟ ਜਾਰੀ ਕਰ ਦਿਤੀ ਹੈ। ਇਹਨਾਂ ਐਪਸ ਨੂੰ ਇਹਨਾਂ ਦੀ ਕਿਆਲਿਟੀ, ਯੂਜ਼ਰਜ਼ ਦੇ ਤਜ਼ਰਬੇ ਅਤੇ ਸਟ੍ਰਾਂਗ ਟੈਕਨਿਕਲ ਪਰਫਾਰਮੈਂਸ ਦੇ ਆਧਾਰ ਉਤੇ ਚੁਣਿਆ ਗਿਆ ਹੈ। ਉਹ ਐਪਸ ਜਿਨ੍ਹਾਂ ਨੂੰ ਗੂਗਲ ਚਾਹੁੰਦਾ ਹੈ ਕਿ ਤੁਸੀਂ ਜ਼ਰੂਰ ਡਾਉਨਲੋਡ ਕਰੋ।
Beelinguapp
ਇਹ ਮਫ਼ਤ ਐਪ ਹੈ ਜਿਸ ਦੀ ਮਦਦ ਨਾਲ ਤੁਸੀਂ ਸਪੈਨਿਸ਼, ਇੰਗਲਿਸ਼, ਜਰਮਨ, ਕੋਰੀਅਨ, ਫਰੈਂਚ, ਹਿੰਦੀ, ਰਸਿਅਨ, ਚੀਨੀ, ਅਰਬੀ ਅਤੇ ਜਪਾਨੀ ਭਾਸ਼ਾਵਾਂ ਸਿਖ ਸਕਦੇ ਹੋ। ਇਸ ਨੂੰ ਤੁਸੀਂ ਆਡੀਓ ਬੁਕਸ ਦੇ ਵਲੋਂ ਸਿਖ ਸਕਦੇ ਹੋ। ਬਿਹਤਰ ਉਚਾਰਣ ਲਈ ਤੁਸੀਂ ਇਸ ਨੂੰ ਸੁਣ ਵੀ ਸਕਦੇ ਹੋ।
BTFIT
ਇਸ ਐਪ ਦੇ ਇਸਤੇਮਾਲ ਨਾਲ ਤੁਸੀਂ ਇਹ ਜਾਣ ਸਕਦੇ ਹੋ ਕਿ ਭਾਰ ਨੂੰ ਕਿਵੇਂ ਘੱਟ ਕੀਤਾ ਜਾਵੇ ? ਇਹ ਤੁਹਾਡੀ ਇਕ ਸਿਹਤਮੰਦ ਰੂਟੀਨ ਸ਼ੁਰੂ ਕਰਨ ਵਿਚ ਵੀ ਮਦਦ ਕਰਦਾ ਹੈ।
Fortune City
ਫਾਰਚਿਊਨ ਸਿਟੀ ਐਪ ਇਕ ਫਨ ਸਿਟੀ ਸਿਮੁਲੇਸ਼ਨ ਗੇਮ ਦੇ ਰੂਪ ਵਿਚ ਹੁੰਦਾ ਹੈ। ਇਸ ਦੀ ਮਦਦ ਨਾਲ ਤੁਸੀਂ ਅਪਣੇ ਖਰਚਿਆਂ ਦਾ ਰਿਕਾਰਡ ਰੱਖ ਸਕਦੇ ਹੋ।
LingoDeer
ਇਹ ਵੀ ਇਕ ਮੁਫ਼ਤ ਐਪ ਹੈ ਜਿਸ ਦੀ ਮਦਦ ਨਾਲ ਤੁਸੀਂ ਬਿਨਾਂ ਇੰਟਰਨੈਟ ਦੇ ਵੀ ਜਾਪਾਨੀ, ਕੋਰੀਅਨ, ਚੀਨੀ ਵਰਗੀ ਭਾਸ਼ਾਵਾਂ ਸਿਖ ਸਕਦੇ ਹੋ।
Memrise
ਇਹ ਵੀ ਇਕ ਮੁਫ਼ਤ ਐਪ ਹੈ। ਇਹ ਸਿਰਫ਼ ਤੁਹਾਨੂੰ ਭਾਸ਼ਾਵਾਂ ਹੀ ਨਹੀਂ ਸਿਖਾਉਂਦਾ ਸਗੋਂ ਤੁਹਾਡੇ ਗ੍ਰਾਮਰ ਅਤੇ ਸ਼ਬਦਮਾਲਾ ਨੂੰ ਵੀ ਮਜ਼ਬੂਤ ਬਣਾਉਂਦਾ ਹੈ। ਕੁੱਝ ਹੋਰ ਫੀਚਰਸ ਦੇ ਨਾਲ ਇਸ ਦਾ ਪੇਡ ਵਰਜਨ ਵੀ ਤੁਹਾਨੂੰ ਮਿਲ ਜਾਵੇਗਾ।
PicsArt
ਪਿਕਸਆਰਟ ਇਕ ਮੁਫ਼ਤ ਐਪਲਿਕੇਸ਼ਨ ਹੈ ਜਿਸ ਦੀ ਮਦਦ ਨਾਲ ਤੁਸੀਂ ਤਸਵੀਰਾਂ ਨੂੰ ਐਡਿਟ ਕਰ ਸਕਦੇ ਹੋ ਅਤੇ ਇਨ੍ਹਾਂ ਦਾ ਕੋਲਾਜ ਵੀ ਬਣਾ ਸਕਦੇ ਹੋ। ਇਸ ਵਿਚ ਤੁਸੀਂ ਇਫ਼ੈਕਟਸ ਅਤੇ ਫਿਲਟਰ ਵਰਗੇ ਟੂਲਸ ਦਾ ਵੀ ਇਸਤੇਮਾਲ ਕਰ ਸਕਦੇ ਹੋ। ਇਸ ਐਪ ਵਿਚ ਤੁਸੀਂ ਤਸਵੀਰਾਂ ਵਿਚ ਟੈਕਸਟ ਨੂੰ ਜੋੜ ਸਕਦੇ ਹੋ।
Pocket Casts
ਇਹ ਇਕ ਮੁਫ਼ਤ ਚੈਰਿਟੀ ਐਪ ਹੈ ਜਿਸ ਨੂੰ ਵਰਲਡ ਫੂਡ ਪ੍ਰੋਗਰਾਮ ਵਲੋਂ ਚਲਾਇਆ ਜਾ ਰਿਹਾ ਹੈ। ਇਸ ਦੀ ਮਦਦ ਨਾਲ ਤੁਸੀਂ ਭੁੱਖੇ ਬੱਚਿਆਂ ਲਈ ਖਾਣ ਦੀ ਵਿਵਸਥਾ ਕਰ ਸਕਦੇ ਹੋ। ਇਸ ਦੇ ਲਈ ਤੁਹਾਨੂੰ ਕੁੱਝ ਰੁਪਏ ਦੇਣੇ ਹੁੰਦੇ ਹਨ ਜਿਸ ਦੇ ਨਾਲ ਭੁੱਖੇ ਬੱਚਿਆਂ ਨੂੰ ਖਾਣਾ ਖਿਲਾਇਆ ਜਾ ਸਕੇ।