ਭਾਰਤੀ ਵਿਗਿਆਨੀ ਦਾ ਕਮਾਲ, ਹਨ੍ਹੇਰੇ 'ਚੋਂ ਵੀ ਕੱਢੀ ਰੋਸ਼ਨੀ
Published : Sep 17, 2019, 11:47 am IST
Updated : Sep 17, 2019, 11:47 am IST
SHARE ARTICLE
Indian scientist discovers the path of darkness to light
Indian scientist discovers the path of darkness to light

ਅਮਰੀਕਾ 'ਚ ਰਹਿਣ ਵਾਲੇ ਭਾਰਤਵੰਸ਼ੀ ਅਸ਼ਵਤ ਰਮਨ ਨੇ ਇੱਕ ਅਜਿਹੀ ਡਿਵਾਇਸ ਬਣਾਈ ਹੈ, ਜੋ ਹਨ੍ਹੇਰੇ ਵਿੱਚ ਊਰਜਾ ਇਕੱਠੀ ਕਰਕੇ ਐਲਈਡੀ ਬਲਬ

ਵਾਸ਼ਿੰਗਟਨ :  ਅਮਰੀਕਾ 'ਚ ਰਹਿਣ ਵਾਲੇ ਭਾਰਤਵੰਸ਼ੀ ਅਸ਼ਵਤ ਰਮਨ ਨੇ ਇੱਕ ਅਜਿਹੀ ਡਿਵਾਇਸ ਬਣਾਈ ਹੈ, ਜੋ ਹਨ੍ਹੇਰੇ ਵਿੱਚ ਊਰਜਾ ਇਕੱਠੀ ਕਰਕੇ ਐਲਈਡੀ ਬਲਬ ਜਲਾਉਣ ਲਾਇਕ ਬਿਜਲੀ ਦਾ ਉਤਪਾਦਨ ਕਰ ਸਕਦੀ ਹੈ। 2013 'ਚ ਉਨ੍ਹਾਂ ਨੂੰ ਇਹ ਡਿਵਾਇਸ ਬਣਾਉਣ ਦਾ ਖਿਆਲ ਆਇਆ ਸੀ।  ਲਾਸ ਏਂਜ਼ਲਸ ਸਥਿਤ ਯੂਨੀਵਰਸਿਟੀ ਆਫ ਕੈਲਿਫੋਰਨੀਆ ਵਿੱਚ ਇਲੈਕਟ੍ਰੀਕਲ ਇੰਜੀਨੀਅਰ ਰਮਨ ਉਸ ਸਾਲ ਪੱਛਮੀ ਅਫਰੀਕੀ ਦੇਸ਼ ਸਿਏਰਾ ਲਿਓਨ  ਦੇ ਇੱਕ ਪਿੰਡ ਤੋਂ ਗੁਜਰ ਰਹੇ ਸਨ। ਉਸ ਸਮੇਂ ਉੱਥੇ ਸੰਘਣਾ ਹਨੇਰਾ ਸੀ। ਇੱਕ ਵੀ ਬੱਲਬ ਨਹੀਂ ਜਗ ਰਿਹਾ ਸੀ।ਉਦੋਂ ਉਨ੍ਹਾਂ ਨੇ ਸੋਚਿਆ ਕਿ ਜਿਸ ਤਰ੍ਹਾਂ ਸੂਰਜ ਦੇ ਪ੍ਰਕਾਸ਼ ਅਤੇ ਗਰਮੀ ਨਾਲ ਊਰਜਾ ਦਾ ਨਿਰਮਾਣ ਹੁੰਦਾ ਹੈ, ਕੀ ਉਸੀ ਤਰ੍ਹਾਂ ਹਨ੍ਹੇਰੇ ਨਾਲ ਵੀ ਊਰਜਾ ਪੈਦਾ ਕੀਤੀ ਜਾ ਸਕਦੀ ਹੈ। ਆਖ਼ਿਰਕਾਰ ਉਨ੍ਹਾਂ ਨੇ ਅਜਿਹੀ ਡਿਵਾਇਸ ਦਾ ਨਮੂਨਾ ਤਿਆਰ ਕਰਨ ਵਿੱਚ ਸਫਲਤਾ ਹਾਸਲ ਕਰ ਲਈ ਹੈ। 'ਜੂਲ' ਜਰਨਲ ਵਿੱਚ ਉਨ੍ਹਾਂ ਨੇ ਇਸਦਾ ਵੇਰਵਾ ਤਿਆਰ ਕੀਤਾ ਸੀ।

Indian scientist discovers the path of darkness to lightIndian scientist discovers the path of darkness to light

ਰੇਡੀਏਟਿਵ ਕੂਿਲੰਗ ਦੇ ਸਿਧਾਂਤ 'ਤੇ ਕਰਦਾ ਹੈ ਕੰਮ
ਰਮਨ ਵੱਲੋਂ ਬਣਾਇਆ ਗਿਆ ਯੰਤਰ ਰੇਡੀਏਟਿਵ ਕੂਿਲੰਗ ਦੇ ਸਿਧਾਂਤ 'ਤੇ ਕੰਮ ਕਰਦਾ ਹੈ। ਰੇਡੀਏਟਿਵ ਕੂਿਲੰਗ ਉਹ ਪ੍ਰਕਿਰਿਆ ਹੈ, ਜਿਸ ਕਾਰਨ ਸੂਰਜ ਡੁੱਬਣ ਮਗਰੋਂ ਪਾਰਕਾਂ ਤੇ ਇਮਾਰਤਾਂ ਹੋਰਨਾਂ ਥਾਵਾਂ ਦੀ ਤੁਲਨਾ 'ਚ ਠੰਢੇ ਹੋ ਜਾਂਦੇ ਹਨ। ਨਵਾਂ ਯੰਤਰ ਵੀ ਸੂਰਜ ਡੁੱਬਣ ਮਗਰੋਂ ਤਾਪ ਪੈਦਾ ਕਰਦਾ ਹੈ। ਯੰਤਰ ਦੇ ਉੱਪਰੀ ਹਿੱਸੇ ਤੇ ਹੇਠਲੇ ਹਿੱਸੇ 'ਚੋਂ ਨਿਕਲਣ ਵਾਲੇ ਤਾਪ 'ਚ ਬਹੁਤ ਜ਼ਿਆਦਾ ਫਰਕ ਰਹਿੰਦਾ ਹੈ। ਬਾਅਦ 'ਚ ਤਾਪ ਦੇ ਇਸੇ ਫਰਕ ਨਾਲ ਬਿਜਲੀ ਬਣਾਈ ਜਾਂਦੀ ਹੈ। ਰਮਨ ਦਾ ਕਹਿਣਾ ਹੈ ਕਿ ਜੇਕਰ ਯੰਤਰ ਨੂੰ ਵੋਲਟੇਜ ਕਨਵਰਟਰ ਨਾਲ ਜੋੜ ਦਿੱਤਾ ਜਾਵੇ ਤਾਂ ਉਸ ਨਾਲ ਇਕ ਸਫੈਦ ਐੱਲਈਡੀ ਬਲਬ ਜਗ ਸਕਦਾ ਹੈ।

ਕਿਹੋ ਜਿਹਾ ਹੈ ਯੰਤਰ
ਇਹ ਯੰਤਰ ਸ਼ੈਫਿੰਗ ਡਿਸ਼ (ਖਾਣਾ ਗਰਮ ਕਰਨ ਵਾਲੇ ਵੱਡੇ ਭਾਂਡੇ) ਵਿਚ ਰੱਖੇ ਹਾਕੀ ਪਕ ਵਾਂਗ ਦਿਸਦਾ ਹੈ। ਮੁੱਖ ਤੌਰ 'ਤੇ ਆਈਸ ਹਾਕੀ 'ਚ ਇਸਤੇਮਾਲ ਹੋਣ ਵਾਲਾ ਪਕ ਕਾਲੇ ਰੰਗ ਦਾ ਪੌਲੀਸਟ੍ਰੀਨ ਡਿਸਕ ਹੁੰਦਾ ਹੈ ਜਿਸ ਦੇ ਅੰਦਰ ਹਵਾ ਨਹੀਂ ਜਾ ਸਕਦੀ। ਇਸ ਡਿਵਾਈਸ ਦੇ ਵਿਚਕਾਰ ਥਰਮੋਇਲੈਕਟਿਕ ਜਨਰੇਟਰ ਲੱਗਾ ਹੈ, ਜੋ ਉਸ ਦੇ ਉਲਟ ਸਿਰਿਆਂ ਤੋਂ ਪੈਦਾ ਤਾਪ ਤੇ ਫ਼ਰਕ ਨੂੰ ਬਿਜਲੀ 'ਚ ਬਦਲ ਸਕਣ 'ਚ ਸਮਰੱਥ ਹੈ।

Indian scientist discovers the path of darkness to lightIndian scientist discovers the path of darkness to light

ਵਿਗਿਆਨੀਆਂ ਨੇ ਕੀਤੀ ਸ਼ਲਾਘਾ
ਮੈਸਾਚੁਸੇਟਸ ਇੰਸਟੀਚਿਊਟ ਆਫ ਟੈਕਨਾਲੋਜੀ 'ਚ ਪੈਸਿਵ ਕੂਿਲੰਗ ਤੇ ਸੌਰ ਤਕਨੀਕਾਂ 'ਤੇ ਸ਼ੋਧ ਕਰ ਰਹੇ ਵਿਗਿਆਨੀ ਜੈਫਰੀ ਗ੍ਰਾਸਮੈਨ ਨੇ ਇਸ ਯੰਤਰ ਨੂੰ ਉਤਸ਼ਾਹਜਨਕ ਦੱਸਿਆ ਹੈ। ਉਨ੍ਹਾਂ ਕਿਹਾ ਕਿ ਇਹ ਅਕਸ਼ੈ ਊਰਜਾ ਦੇ ਖੇਤਰ 'ਚ ਬਹੁਤ ਅਹਿਮ ਯੋਗਦਾਨ ਹੈ।

ਹਾਲੇ ਹਨ ਚੁਣੌਤੀਆਂ
ਕਈ ਸ਼ੋਧਕਰਤਾਵਾਂ ਦਾ ਕਹਿਣਾ ਹੈ ਕਿ ਇਸ ਯੰਤਰ ਦੀ ਮਦਦ ਨਾਲ ਚਾਰ ਵਾਟ ਤਕ ਦੀ ਬਿਜਲੀ ਪੈਦਾ ਹੋ ਸਕਦੀ ਹੈ, ਜੋ ਬਹੁਤ ਘੱਟ ਹੈ। ਅਜਿਹੇ 'ਚ ਸਭ ਤੋਂ ਵੱਡੀ ਚੁਣੌਤੀ ਇਸ ਯੰਤਰ ਨੂੰ ਕਿਫਾਇਤੀ ਰੱਖਦਿਆਂ ਇਸ ਦੀ ਸਮਰੱਥਾ ਵਧਾਉਣਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement