ਇਹ ਮੋਟਰਸਾਈਕਲ ਦੋ ਕਲਰ ਆਪਸ਼ਨ 'ਚ ਉਪਲਬਧ ਹੈ ਜਿਸ 'ਚ ਬਲੈਕ ਰੈੱਡ ਤੇ ਸਿਲਵਰ ਕਲਰ ਸ਼ਾਮਲ ਹੈ।
ਨਵੀਂ ਦਿੱਲੀ- ਭਾਰਤ ਦੀ ਵਾਹਨ ਨਿਰਮਾਤਾ ਕੰਪਨੀ ਬਜਾਜ਼ ਆਟੋ ਨੇ ਆਪਣੀ ਹੁਣ ਤੱਕ ਦੀ ਸਭ ਤੋਂ ਦਮਦਾਰ ਬਾਈਕ Bajaj Pulsar 125 ਵਿੱਚ ਨਵਾਂ ਵੇਰੀਐਂਟ ਲਾਂਚ ਕਰ ਦਿੱਤੀ ਹੈ। ਇਸ ਨੂੰ ਖਰੀਦਣ ਵਾਲੇ ਗ੍ਰਾਹਕ ਇਸ ਦੀ ਡਿਟੇਲ ਹੇਠ ਲਿਖੇ ਖਬਰ ਚ ਵੇਖ ਸਕਦੇ ਹੋ। ਇਹ ਬਾਈਕ ਉਪਲਬਧ ਡਿਸਕ ਬ੍ਰੇਕ ਸੰਸਕਰਣ ਦੇ ਮੁਕਾਬਲੇ ਸਸਤੀ ਆਪਸ਼ਨ ਹੈ, ਜਿਸ ਦੀ ਕੀਮਤ ਪਹਿਲਾ 80,218 ਰੱਖੀ ਗਈ ਸੀ।
ਦੋ ਕਲਰ ਆਪਸ਼ਨ 'ਚ ਉਪਲਬਧ
ਇਹ ਮੋਟਰਸਾਈਕਲ ਦੋ ਕਲਰ ਆਪਸ਼ਨ 'ਚ ਉਪਲਬਧ ਹੈ ਜਿਸ 'ਚ ਬਲੈਕ ਰੈੱਡ ਤੇ ਸਿਲਵਰ ਕਲਰ ਸ਼ਾਮਲ ਹੈ।
ਕੀਮਤ
ਹੁਣ ਇਸ ਪਲਸਰ 125 ਸਿਪਲਟ ਸੀਟ ਡ੍ਰਮ ਵੇਰੀਐਂਟ ਹੈ ਜਿਸ ਦੀ ਕੀਮਤ 73,274 ਰੱਖੀ ਗਈ ਹੈ।
ਫੀਚਰ
#ਜੇਕਰ ਫੀਚਰ ਦੀ ਗੱਲ ਕਰੀਏ ਤੇ ਇਸ ਮੋਟਰਸਾਈਕਲ 'ਚ ਸਪੋਰਟੀ ਸਿਪਲਟ ਸੀਟ ਸੈੱਟਅਪ
#ਸਿਪਲਟ ਗ੍ਰੈਬ ਰੇਲਸ, ਇੰਜਣ ਕਾਊਲ, ਬਾਡੀ ਗ੍ਰਾਫਿਕਸ, ਹੈਲੋਜਨ ਹੈਡਲੈਮਪ ਦੇ ਨਾਲ ਮਸਕਊਲਰ ਫਊਲ ਟੈਂਕ ਵਰਗੇ ਫੀਚਰ ਦਿੱਤੇ ਗਏ ਹਨ।
ਇੰਜਣ ਤੇ ਪਾਵਰ
ਇਸ ਮੋਟਰਸਾਈਕਲ 'ਚ 124.4 cc, ਦਾ ਸਿੰਗਲ ਸਿਲੈਂਡਰ ਏਅਰ ਕੂਲਰ ਇੰਜਣ ਦਿੱਤਾ ਗਿਆ ਹੈ।
ਇਹ ਇੰਜਣ 11.64 PS ਦੀ ਵੱਧ ਤੋਂ ਵੱਧ ਪਾਵਰ ਤੇ 10.8 Nm ਦਾ ਪੀਕ ਟਾਰਕ ਜਨਰੇਟ ਕਰਦਾ ਹੈ।
ਇਹ ਇੰਜਣ 5 ਸਪੀਡ ਰੀਅਰਬਾਕਸ ਤੋਂ ਲੈਸ ਹੈ।