
ਇਸਦੇ ਯੂਜਰਸ ਦੀ ਗਿਣਤੀ 5 ਕਰੋੜ ਤੋਂ ਪਾਰ
ਨਵੀਂ ਦਿੱਲੀ: ਐਲੋਨ ਮਸਕ ਦੁਆਰਾ ਟਵਿੱਟਰ ਖਰੀਦਣ ਤੋਂ ਬਾਅਦ ਭਾਰਤੀ ਮਾਈਕ੍ਰੋਬਲਾਗਿੰਗ ਪਲੇਟਫਾਰਮ ਕੂ ਨੂੰ ਫਾਇਦਾ ਹੁੰਦਾ ਨਜ਼ਰ ਆ ਰਿਹਾ ਹੈ। ਕੰਪਨੀ ਦੇ ਸਹਿ-ਸੰਸਥਾਪਕ ਮਯੰਕ ਬਿਦਵਾਤਕਾ ਦੇ ਅਨੁਸਾਰ, ਕੂ ਹੁਣ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਮਾਈਕ੍ਰੋ-ਬਲੌਗਿੰਗ ਪਲੇਟਫਾਰਮ ਬਣ ਗਿਆ ਹੈ। ਇਸਦੇ ਉਪਭੋਗਤਾਵਾਂ ਦੀ ਗਿਣਤੀ 5 ਕਰੋੜ (50 ਮਿਲੀਅਨ) ਨੂੰ ਪਾਰ ਕਰ ਗਈ ਹੈ।
CEO ਅਤੇ Koo ਦੇ ਸਹਿ-ਸੰਸਥਾਪਕ ਅਪ੍ਰੇਮਿਆ ਰਾਧਾਕ੍ਰਿਸ਼ਨ ਨੇ ਕਿਹਾ ਕਿ ਸਿਰਫ 2.5 ਸਾਲਾਂ ਅੰਦਰ ਅਸੀਂ ਅੱਜ ਦੁਨੀਆ ਵਿੱਚ ਦੂਜੇ ਸਭ ਤੋਂ ਵੱਡੇ ਮਾਈਕ੍ਰੋ-ਬਲੌਗ ਹਾਂ। ਸਾਡੇ ਉਪਭੋਗਤਾਵਾਂ ਨੇ ਕੂ ਲਾਂਚ ਤੋਂ ਬਾਅਦ ਸਾਡੇ 'ਤੇ ਭਰੋਸਾ ਕੀਤਾ ਹੈ। ਕੰਪਨੀ ਦੀ ਵੈੱਬਸਾਈਟ 'ਤੇ ਦਿੱਤੀ ਗਈ ਜਾਣਕਾਰੀ ਮੁਤਾਬਕ ਭਾਰਤ ਤੋਂ ਇਲਾਵਾ ਕੂ ਐਪ ਇਸ ਸਮੇਂ ਅਮਰੀਕਾ, ਯੂਨਾਈਟਿਡ ਕਿੰਗਡਮ, ਸਿੰਗਾਪੁਰ, ਕੈਨੇਡਾ, ਨਾਈਜੀਰੀਆ, ਯੂਏਈ, ਅਲਜੀਰੀਆ, ਨੇਪਾਲ ਅਤੇ ਈਰਾਨ ਸਮੇਤ 200 ਤੋਂ ਜ਼ਿਆਦਾ ਦੇਸ਼ਾਂ 'ਚ ਉਪਲਬਧ ਹੈ। ਕੂ 10 ਭਾਸ਼ਾਵਾਂ ਵਿੱਚ ਉਪਲਬਧ ਹੈ।
ਕੂ ਨੂੰ ਮਾਰਚ 2020 ਵਿੱਚ ਇੱਕ ਮੂਲ ਮਾਈਕ੍ਰੋ-ਬਲੌਗਿੰਗ ਐਪ ਵਜੋਂ ਲਾਂਚ ਕੀਤਾ ਗਿਆ ਸੀ। ਕੂ ਨੂੰ Bombinet Technologies Pvt Ltd, ਬੰਗਲੌਰ ਦੁਆਰਾ ਬਣਾਇਆ ਗਿਆ ਹੈ। ਐਪ ਨੂੰ ਅਪ੍ਰੇਮਿਆ ਰਾਧਾਕ੍ਰਿਸ਼ਨ ਅਤੇ ਮਯੰਕ ਬਿਦਵਾਤਕਾ ਦੁਆਰਾ ਡਿਜ਼ਾਈਨ ਕੀਤਾ ਗਿਆ ਹੈ।