ਫ਼ੋਨ ਡਾਈਲਰ 'ਚ ਚਾਰ ਵਾਰ ਦਬਾਉ 4, ਹਾਈਡ ਹੋ ਜਾਣਗੇ ਐਪਸ
Published : Apr 18, 2018, 6:55 pm IST
Updated : Apr 18, 2018, 6:55 pm IST
SHARE ARTICLE
Dial Pad
Dial Pad

ਇੱਥੇ ਅਸੀਂ ਤੁਹਾਨੂੰ ਫ਼ੋਨ ਡਾਈਲਰ ਦੀ ਅਜਿਹੀ ਟ੍ਰਿਕ ਦਸ ਰਹੇ ਹਾਂ ਜੋ ਤੁਸੀਂ ਅਜ ਤਕ ਨਹੀਂ ਦੇਖੀ ਹੋਵੋਗੇ। ਇਸ ਟ੍ਰਿਕ 'ਚ ਤੁਹਾਨੂੰ ਡਾਈਲਰ 'ਚ ਚਾਰ ਵਾਰ 4 ਡਾਈਲ ਕਰਨਾ...

ਇੱਥੇ ਅਸੀਂ ਤੁਹਾਨੂੰ ਫ਼ੋਨ ਡਾਈਲਰ ਦੀ ਅਜਿਹੀ ਟ੍ਰਿਕ ਦਸ ਰਹੇ ਹਾਂ ਜੋ ਤੁਸੀਂ ਅਜ ਤਕ ਨਹੀਂ ਦੇਖੀ ਹੋਵੋਗੇ। ਇਸ ਟ੍ਰਿਕ 'ਚ ਤੁਹਾਨੂੰ ਡਾਈਲਰ 'ਚ ਚਾਰ ਵਾਰ 4 ਡਾਈਲ ਕਰਨਾ ਹੋਵੇਗਾ ਅਤੇ ਤੁਸੀਂ ਇਥੇ ਅਪਣੀ ਤਸਵੀਰ, ਵੀਡੀਓ,  ਆਡੀਓ, ਕਾਂਟੈਕਟ ਅਤੇ ਫਾਈਲਾਂ ਨੂੰ ਲੁਕੋ ਕੇ ਰੱਖ ਸਕਦੇ ਹੋ। ਇਸ ਲਈ ਤੁਹਾਨੂੰ ਇਕ ਐਪ ਅਪਣੇ ਫ਼ੋਨ 'ਚ ਇਨਸਟਾਲ ਕਰਨਾ ਹੋਵੇਗਾ। ਇਸ ਦਾ ਨਾਂਅ Dialer Vault ਹੈ। ਇਹ ਮੁਫ਼ਤ ਐਪ ਹੈ ਜਿਸ ਨੂੰ ਤੁਸੀਂ ਗੂਗਲ ਪਲੇ ਸਟੋਰ ਤੋਂ ਡਾਊਨਲੋਡ ਕਰ ਸਕਦੇ ਹੋ। 

Dial 4444Dial 4444

ਇਸ ਨੂੰ ਇਨਸਟਾਲ ਕਰਨ ਤੋਂ ਬਾਅਦ ਤੁਹਾਨੂੰ ਇਕ 4 ਡਿਜ਼ਿਟ ਦਾ ਪਿਨ ਸੈਟ ਕਰਨਾ ਹੋਵੇਗਾ। ਜਦੋਂ ਤੁਸੀਂ ਇਹ ਪਿਨ ਡਾਈਲ ਕਰੋਗੇ ਤਾਂ ਐਪ ਖੁਲ ਜਾਵੇਗਾ ਅਤੇ ਤੁਸੀਂ ਇਸ 'ਚ ਅਪਣੇ ਤਸਵੀਰ ਅਤੇ ਦੂਜੇ ਦਸਤਾਵੇਜ਼ਾਂ ਨੂੰ ਹਾਈਡ ਕਰ ਸਕੋਗੇ। ਆਉ ਜੀ ਜਾਣਦੇ ਹਾਂ ਕਿ ਇਹ ਐਪ ਕਿਵੇਂ ਕੰਮ ਕਰਦਾ ਹੈ।

Dial 4444Dial 4444

ਗੂਗਲ ਪਲੇ ਸਟੋਰ 'ਤੇ ਜਾ ਕੇ Dialer Vault ਐਪ ਡਾਊਨਲੋਡ ਕਰੋ। ਇਸ ਤੋਂ ਬਾਅਦ Next ਕਰਦੇ ਜਾਉ। ਹੁਣ grant permission 'ਤੇ ਟੈਪ ਕਰਨਾ ਹੋਵੇਗਾ।

Dial 4444Dial 4444

ਹੁਣ allow ਕਰਦੇ ਜਾਉ। ਹੁਣ ਤੁਹਾਨੂੰ ਇਕ Que ਦਾ Ans ਦੇਣਾ ਹੋਵੇਗਾ। ਇਹ ਉਸ ਸਮੇਂ ਕੰਮ ਆਉਂਦਾ ਹੈ ਜਦੋਂ ਤੁਸੀਂ ਪਿਨ ਭੁਲ ਜਉਗੇ। ਇਸ ਨੂੰ ਫਿਲ ਕਰ ਦਿਉ ਅਤੇ ਓਕੇ 'ਤੇ ਕਲਿਕ ਕਰ ਦਿਉ।

Dial 4444Dial 4444

ਹੁਣ 4 ਡਿਜ਼ਿਟ ਦਾ ਪਿਨ ਪਾਉਣਾ ਹੋਵੇਗਾ। ਤੁਸੀਂ ਚਾਹੇ ਤਾਂ 4444 ਜਾਂ ਜੋ ਵੀ ਤੁਸੀਂ ਯਾਦ ਰੱਖ ਸਕੋ ਉਹ ਪਿਨ ਪਾ ਦਿਉ। ਪਿਨ ਪਾਉਣ ਤੋਂ ਬਾਅਦ ਇਕ ਕਾਲ ਲਗਾਉ। ਹੁਣ ਓਕੇ 'ਤੇ ਟੈਪ ਕਰ ਦਿਉ।

Dial 4444Dial 4444

ਹੁਣ ਐਪ ਐਕਟਿਵ ਹੋ ਗਿਆ ਹੈ। ਤੁਹਾਡੇ ਸਾਹਮਣੇ ਐਪ ਖੁਲ ਹੋ ਜਾਵੇਗਾ। ਤਸਵੀਰ 'ਤੇ ਕਲਿਕ ਕਰਦੇ ਹੀ ਫ਼ੋਨ ਦੀ ਗੈਲਰੀ ਖੁਲ ਜਾਵੇਗੀ। images 'ਤੇ ਜਾ ਕੇ + ਦੇ ਨਿਸ਼ਾਨ 'ਤੇ ਟੈਪ ਕਰੋ। ਜਿਸ ਤਸਵੀਰ ਨੂੰ ਤੁਸੀਂ ਹਾਈਡ ਕਰਨਾ ਚਾਹੁੰਦੇ ਹੋ ਉਸ ਨੂੰ ਸਿਲੈਕਟ ਕਰ ਲਵੋ। ਹੁਣ ਇਹ ਡਾਈਲਰ 'ਚ ਹਾਈਡ ਹੋ ਜਾਣਗੇ।

Dial 4444Dial 4444

ਇਸੇ ਤਰ੍ਹਾਂ ਤੁਸੀਂ ਅਪਣੀ ਤਸਵੀਰ, ਵੀਡੀਓ, ਕਾਂਟੈਕਟ ਅਤੇ ਫਾਈਲਾਂ ਨੂੰ ਹਾਈਡ ਕਰ ਸਕਦੇ ਹੋ। ਤੁਸੀਂ ਇਨ੍ਹਾਂ ਨੂੰ ਵਾਪਸ ਵੀ ਲਿਆ ਸਕਦੇ ਹੋ। ਇਸ ਲਈ ਤੁਹਾਨੂੰ ਇਮੇਜ 'ਚ ਜਾ ਕੇ ਤਸਵੀਰ 'ਤੇ ਟੈਪ ਕਰੋ, ਉੱਤੇ ਦਿਖਾਈ ਦੇ ਰਹੀ ਆਈ ਨੂੰ ਕਲਿਕ ਕਰਨਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM
Advertisement