
ਸਾਲ 2026 ਤੱਕ ਉਦਯੋਗ ਵਿਚ 2.5 ਲੱਖ ਨਵੀਆਂ ਨੌਕਰੀਆਂ ਪੈਦਾ ਹੋਣਗੀਆਂ।
ਨਵੀਂ ਦਿੱਲੀ - ਭਾਰਤ ਦਾ ਗੇਮਿੰਗ ਉਦਯੋਗ 20-30 ਫ਼ੀਸਦੀ ਤੱਕ ਵਧਣ ਦੀ ਉਮੀਦ ਹੈ। ਖ਼ਾਸ ਗੱਲ ਇਹ ਹੈ ਕਿ ਚਾਲੂ ਵਿੱਤੀ ਸਾਲ ਯਾਨੀ 2022-23 ਦੇ ਅੰਤ ਤੱਕ ਉਦਯੋਗ ਵਿਚ 1 ਲੱਖ ਨਵੀਆਂ ਨੌਕਰੀਆਂ ਪੈਦਾ ਹੋ ਸਕਦੀਆਂ ਹਨ। ਇਹਨਾਂ ਵਿਚ ਸਿੱਧੇ ਅਤੇ ਅਸਿੱਧੇ ਦੋਨੋਂ ਰੁਜ਼ਗਾਰ ਸ਼ਾਮਲ ਹਨ। ਇਸ ਦੇ ਨਾਲ ਹੀ ਸਾਲ 2026 ਤੱਕ ਉਦਯੋਗ ਵਿਚ 2.5 ਲੱਖ ਨਵੀਆਂ ਨੌਕਰੀਆਂ ਪੈਦਾ ਹੋਣਗੀਆਂ।
ਟੀਮਲੀਜ਼ ਡਿਜੀਟਲ ਦੀ ਇੱਕ ਰਿਪੋਰਟ ਅਨੁਸਾਰ, ਦੇਸ਼ ਦਾ ਗੇਮਿੰਗ ਉਦਯੋਗ ਇਸ ਸਮੇਂ ਲਗਭਗ 50,000 ਲੋਕਾਂ ਨੂੰ ਸਿੱਧੇ ਤੌਰ 'ਤੇ ਰੁਜ਼ਗਾਰ ਦਿੰਦਾ ਹੈ। ਇਨ੍ਹਾਂ ਵਿਚ 30 ਫ਼ੀਸਦੀ ਪ੍ਰੋਗਰਾਮਰ ਅਤੇ ਡਿਵੈਲਪਰ ਸ਼ਾਮਲ ਹਨ। ਪ੍ਰੋਗਰਾਮਿੰਗ (ਗੇਮ ਡਿਵੈਲਪਰ, ਯੂਨਿਟੀ ਡਿਵੈਲਪਰ), ਟੈਸਟਿੰਗ (ਗੇਮ ਟੈਸਟ ਇੰਜੀਨੀਅਰਿੰਗ, ਕੁਆਲਿਟੀ, QA ਲੀਡ), ਐਨੀਮੇਸ਼ਨ, ਡਿਜ਼ਾਈਨ (ਮੋਸ਼ਨ ਗ੍ਰਾਫਿਕ ਡਿਜ਼ਾਈਨਰ, ਵਰਚੁਅਲ ਰਿਐਲਿਟੀ ਡਿਜ਼ਾਈਨਰ), ਕਲਾਕਾਰ (VFX, ਸੰਕਲਪ ਕਲਾਕਾਰ) ਅਤੇ ਹੋਰ ਭੂਮਿਕਾਵਾਂ (ਸਮੱਗਰੀ ਲੇਖਕ, ਗੇਮਿੰਗ ਪੱਤਰਕਾਰ)।
ਭਾਰਤ ਦਾ ਦੂਜਾ ਸਭ ਤੋਂ ਵੱਡਾ ਬਾਜ਼ਾਰ
- 2026 ਤੱਕ, ਗੇਮਿੰਗ ਉਦਯੋਗ ਵਧ ਕੇ 38,097 ਕਰੋੜ ਰੁਪਏ ਤੱਕ ਪਹੁੰਚ ਸਕਦਾ ਹੈ। ਭਾਰਤ 480 ਮਿਲੀਅਨ ਗੇਮਰਜ਼ ਦੇ ਨਾਲ ਚੀਨ ਤੋਂ ਬਾਅਦ ਦੂਜਾ ਸਭ ਤੋਂ ਵੱਡਾ ਗੇਮਿੰਗ ਉਦਯੋਗ ਹੈ।
- ਮਾਲੀਏ ਦੇ ਲਿਹਾਜ਼ ਨਾਲ ਭਾਰਤ ਦੁਨੀਆ ਦਾ ਛੇਵਾਂ ਸਭ ਤੋਂ ਵੱਡਾ ਬਾਜ਼ਾਰ ਹੈ। ਵਿਸ਼ਵ ਪੱਧਰ 'ਤੇ ਇਸ ਦਾ ਬਾਜ਼ਾਰ 17.25 ਲੱਖ ਕਰੋੜ ਰੁਪਏ ਦਾ ਹੈ।
- 2022-23 ਤੱਕ ਉਦਯੋਗ 780 ਕਰੋੜ ਦਾ ਐਫਡੀਆਈ ਜੁਟਾ ਸਕਦਾ ਹੈ।
ਉਦਯੋਗ ਦੀਆਂ ਖ਼ਾਸ ਗੱਲਾਂ
- ਭਾਰਤ ਦਾ ਗੇਮਿੰਗ ਉਦਯੋਗ 2027 ਤੱਕ 3.3 ਗੁਣਾ ਵਧ ਕੇ 8.6 ਬਿਲੀਅਨ ਡਾਲਰ ਤੱਕ ਪਹੁੰਚ ਸਕਦਾ ਹੈ। ਵਰਤਮਾਨ ਵਿਚ ਇਸ ਦੀ ਕੀਮਤ $2.6 ਬਿਲੀਅਨ ਹੈ।
- ਇਸ ਦੀ ਮੌਜੂਦਾ ਵਿਕਾਸ ਦਰ 27% ਹੈ।
- 2021-22 ਵਿਚ ਦੇਸ਼ ਵਿਚ 50.7 ਕਰੋੜ ਗੇਮਰ ਸਨ। ਇਹਨਾਂ ਵਿਚੋਂ, 120 ਮਿਲੀਅਨ ਗੇਮਰ ਹਨ ਜੋ ਗੇਮ ਲਈ ਪੈਸੇ ਦਿੰਦੇ ਹਨ।
- 2025 ਤੱਕ ਦੇਸ਼ ਵਿਚ ਗੇਮਰਜ਼ ਦੀ ਗਿਣਤੀ 70 ਕਰੋੜ ਤੱਕ ਪਹੁੰਚ ਜਾਵੇਗੀ