Chandrayaan-3: ਚੰਦਰਯਾਨ-3 ਦੇ ਲੈਂਡਰ ਯੰਤਰ ਨੇ ਲੋਕੇਸ਼ਨ ਮਾਰਕਰ ਵਜੋਂ ਕੰਮ ਕਰਨਾ ਸ਼ੁਰੂ ਕੀਤਾ
Published : Jan 19, 2024, 9:45 pm IST
Updated : Jan 19, 2024, 9:45 pm IST
SHARE ARTICLE
Chandrayaan-3 lander instrument starts serving
Chandrayaan-3 lander instrument starts serving

ਇਸਰੋ ਨੇ ਇਕ ਬਿਆਨ ਵਿਚ ਕਿਹਾ ਕਿ ਚੰਦਰਯਾਨ-3 ਲੈਂਡਰ ’ਤੇ ਲੇਜ਼ਰ ਰੈਟਰੋਰਿਫਲੈਕਟਰ ਐਰੇ (ਐੱਲ.ਆਰ.ਏ.) ਨੇ ਕੰਮ ਕਰਨਾ ਸ਼ੁਰੂ ਕਰ ਦਿਤਾ ਹੈ।

Chandrayaan-3: ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਸ਼ੁਕਰਵਾਰ ਨੂੰ ਕਿਹਾ ਕਿ ਚੰਦਰਯਾਨ-3 ਦੇ ਲੈਂਡਰ ’ਤੇ ਇਕ ਉਪਕਰਣ ਨੇ ਚੰਦਰਮਾ ਦੇ ਦਖਣੀ ਧਰੁਵ ਦੇ ਨੇੜੇ ‘ਲੋਕੇਸ਼ਨ ਮਾਰਕਰ’ ਵਜੋਂ ਕੰਮ ਕਰਨਾ ਸ਼ੁਰੂ ਕਰ ਦਿਤਾ ਹੈ। ਇਸਰੋ ਨੇ ਇਕ ਬਿਆਨ ਵਿਚ ਕਿਹਾ ਕਿ ਚੰਦਰਯਾਨ-3 ਲੈਂਡਰ ’ਤੇ ਲੇਜ਼ਰ ਰੈਟਰੋਰਿਫਲੈਕਟਰ ਐਰੇ (ਐੱਲ.ਆਰ.ਏ.) ਨੇ ਕੰਮ ਕਰਨਾ ਸ਼ੁਰੂ ਕਰ ਦਿਤਾ ਹੈ।

ਬਿਆਨ ਵਿਚ ਕਿਹਾ ਗਿਆ ਹੈ ਕਿ ਅਮਰੀਕੀ ਪੁਲਾੜ ਏਜੰਸੀ ਨਾਸਾ ਦੇ ਲੂਨਰ ਰਿਕੋਨੈਂਸ ਆਰਬਿਟਰ (ਐੱਲ.ਆਰ.ਏ.) ਨੇ 12 ਦਸੰਬਰ, 2023 ਨੂੰ ਪ੍ਰਤੀਬਿੰਬਤ ਸੰਕੇਤਾਂ ਦਾ ਸਫਲਤਾਪੂਰਵਕ ਪਤਾ ਲਗਾ ਕੇ ਲੇਜ਼ਰ ਰੇਂਜ ਮਾਪ ਪ੍ਰਾਪਤ ਕੀਤੇ। ਇਸਰੋ ਨੇ ਕਿਹਾ, ‘‘ਐੱਲ.ਆਰ.ਏ. ’ਤੇ ਲੂਨਰ ਆਰਬਿਟਰ ਲੇਜ਼ਰ ਅਲਟੀਮੀਟਰ (ਐਲ.ਓ.ਐਲ.ਏ.) ਦੀ ਵਰਤੋਂ ਕੀਤੀ ਗਈ ਸੀ। ਇਹ ਨਿਰੀਖਣ ਚੰਦਰਮਾ ਦੀ ਰਾਤ ਦੌਰਾਨ ਹੋਇਆ ਜਦੋਂ ਐੱਲ.ਆਰ.ਏ. ਚੰਦਰਯਾਨ-3 ਦੇ ਪੂਰਬ ਵਲ ਵਧ ਰਿਹਾ ਸੀ। ਨਾਸਾ ਦੇ ਐਲ.ਆਰ.ਏ. ਨੂੰ ਕੌਮਾਂਤਰੀ ਸਹਿਯੋਗ ਦੇ ਹਿੱਸੇ ਵਜੋਂ ਚੰਦਰਯਾਨ-3 ਵਿਕਰਮ ਲੈਂਡਰ ’ਤੇ ਰੱਖਿਆ ਗਿਆ ਸੀ।

ਇਸ ’ਚ ਇਕ ਅਰਧ-ਗੋਲਾਕਾਰ ਢਾਂਚੇ ’ਤੇ ਅੱਠ ਵਰਟਿਸ-ਕਿਊਬ ਰੈਟਰੋਰਿਫਲੈਕਟਰ ਹੁੰਦੇ ਹਨ। ਇਹ ਉਚਿਤ ਯੰਤਰਾਂ ਨਾਲ ਪੁਲਾੜ ਜਹਾਜ਼ ਦਾ ਚੱਕਰ ਲਗਾ ਕੇ ਵੱਖ-ਵੱਖ ਦਿਸ਼ਾਵਾਂ ਤੋਂ ਲੇਜ਼ਰਾਂ ਦੀ ਸਹੂਲਤ ਦਿੰਦਾ ਹੈ। ਲਗਭਗ 20 ਗ੍ਰਾਮ ਭਾਰ ਵਾਲਾ ਆਪਟੀਕਲ ਯੰਤਰ ਚੰਦਰਮਾ ਦੀ ਸਤਹ ’ਤੇ ਦਹਾਕਿਆਂ ਤਕ ਚੱਲਣ ਲਈ ਤਿਆਰ ਕੀਤਾ ਗਿਆ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਇਸਰੋ ਨੇ ਕਿਹਾ ਕਿ ਚੰਦਰਯਾਨ-3 ਦਾ ਵਿਕਰਮ ਲੈਂਡਰ, ਜੋ 23 ਅਗੱਸਤ 2023 ਨੂੰ ਚੰਦਰਮਾ ਦੇ ਦਖਣੀ ਧਰੁਵ ਦੇ ਨੇੜੇ ਉਤਰਿਆ ਸੀ, ਉਦੋਂ ਤੋਂ ਲੋਲਾ ਦੇ ਸੰਪਰਕ ’ਚ ਹੈ। ਬਿਆਨ ਵਿਚ ਕਿਹਾ ਗਿਆ ਹੈ ਕਿ ਚੰਦਰਮਾ ’ਤੇ ਖੋਜ ਦੀ ਸ਼ੁਰੂਆਤ ਤੋਂ ਬਾਅਦ ਚੰਦਰਮਾ ’ਤੇ ਕਈ ਐਲ.ਆਰ.ਏ. ਤਾਇਨਾਤ ਕੀਤੇ ਗਏ ਹਨ।  ਚੰਦਰਯਾਨ-3 ’ਤੇ ਐਲ.ਆਰ.ਏ. ਇਕ ਛੋਟਾ ਜਿਹਾ ਸੰਸਕਰਣ ਹੈ। ਇਹ ਇਸ ਸਮੇਂ ਦਖਣੀ ਧਰੁਵ ਦੇ ਨੇੜੇ ਉਪਲਬਧ ਇਕਲੌਤਾ ਐਲ.ਆਰ.ਏ. ਹੈ।

ਇਸਰੋ ਨੇ ਕਿਹਾ ਕਿ ਚੰਦਰਯਾਨ-3 ਦੇ ਵਿਕਰਮ ਲੈਂਡਰ ’ਤੇ ਨਾਸਾ ਦਾ ਐਲ.ਆਰ.ਏ. ਲੰਮੇ ਸਮੇਂ ਲਈ ਜੀਓਡੈਟਿਕ ਸਟੇਸ਼ਨ ਅਤੇ ਚੰਦਰਮਾ ਦੀ ਸਤਹ ’ਤੇ ਸਥਾਨ ਮਾਰਕਰ ਵਜੋਂ ਕੰਮ ਕਰਨਾ ਜਾਰੀ ਰੱਖੇਗਾ, ਜਿਸ ਨਾਲ ਮੌਜੂਦਾ ਅਤੇ ਭਵਿੱਖ ਦੇ ਚੰਦਰ ਮਿਸ਼ਨਾਂ ਨੂੰ ਲਾਭ ਹੋਵੇਗਾ। ਬਿਆਨ ’ਚ ਕਿਹਾ ਗਿਆ ਹੈ ਕਿ ਇਹ ਮਾਪ ਪੁਲਾੜ ਜਹਾਜ਼ ਦੇ ਚੱਕਰ ਦੀ ਸਥਿਤੀ ਦਾ ਸਹੀ ਪਤਾ ਲਗਾਉਣ ’ਚ ਮਦਦ ਕਰੇਗਾ। ਇਸ ਤੋਂ ਇਲਾਵਾ ਚੰਦਰਮਾ ਦੀ ਗਤੀਸ਼ੀਲਤਾ, ਅੰਦਰੂਨੀ ਢਾਂਚੇ ਅਤੇ ਗਰੈਵੀਟੇਸ਼ਨਲ ਕੁਸੰਗਤੀਆਂ ਨਾਲ ਜੁੜੀ ਜਾਣਕਾਰੀ ਉਪਲਬਧ ਹੋਵੇਗੀ।

(For more Punjabi news apart from Chandrayaan-3 lander instrument starts serving, stay tuned to Rozana Spokesman)

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Advocate Sunil Mallan Statement on Leaders and Migrants: ਲੀਡਰਾਂ ਨੇ ਸਾਰੇ ਪ੍ਰਵਾਸੀਆਂ ਦੀਆਂ ਬਣਵਾਈਆਂ ਵੋਟਾਂ

15 Sep 2025 3:01 PM

Sukhjinder Randhawa Interview On Rahul Gandhi Punjab'S Visit In Dera Baba nanak Gurdaspur|News Live

15 Sep 2025 3:00 PM

"100 ਰੁਪਏ ਲੁੱਟ ਕੇ 2 ਰੁਪਏ ਦੇ ਕੇ ਆਖੇ ਮੈਂ ਵੱਡਾ ਦਾਨੀ, Sukhbir Badal ਨੂੰ ਸਿੱਧੇ ਹੋਏ Gurdeep Brar | SGPC

13 Sep 2025 1:07 PM

Hoshiarpur Child Muder Case : ਆਹ ਪਿੰਡ ਨਹੀਂ ਰਹਿਣ ਦਵੇਗਾ ਇੱਕ ਵੀ ਪਰਵਾਸੀ, ਜੇ ਰਹਿਣਾ ਪਿੰਡ 'ਚ ਤਾਂ ਸੁਣ ਲਓ ਕੀ.

13 Sep 2025 1:06 PM

ਕਿਸ਼ਤਾਂ 'ਤੇ ਲਿਆ New Phone, ਘਰ ਲਿਜਾਣ ਸਾਰ ਥਾਣੇ 'ਚੋਂ ਆ ਗਈ ਕਾਲ,Video ਦੇਖ ਕੇ ਤੁਹਾਡੇ ਵੀ ਉੱਡ ਜਾਣਗੇ ਹੋਸ਼

12 Sep 2025 3:27 PM
Advertisement