
Swift ਦਾ ਨਵਾਂ ਐਡੀਸ਼ਨ ਹੋਇਆ ਲਾਂਚ, ਦੋ ਰੰਗਾਂ 'ਚ ਮਿਲਣਗੇ ਇਹ ਹਾਈਟੈੱਕ ਫ਼ੀਚਰ
ਜਪਾਨੀ ਕੰਪਨੀ ਸੁਜ਼ੂਕੀ ਨੇ ਅਪਣੀ ਨਵੀਨਤਮ ਕਾਰ ਸਵਿਫ਼ਟ (Swift) ਦਾ Sport BeeRacing ਲਿਮਟਿਡ ਐਡੀਸ਼ਨ ਲਾਂਚ ਕਰ ਦਿਤਾ ਹੈ। ਇਸ ਐਡੀਸ਼ਨ 'ਚ ਨਵੇਂ ਰੰਗਾਂ ਨਾਲ ਕੁੱਝ ਕਾਸਮੈਟਿਕਸ ਤਬਦੀਲੀ ਕੀਤੀ ਗਈ ਹੈ। ਕਾਰ ਨੂੰ ਇਸ ਸਮੇਂ ਇਟਲੀ 'ਚ ਲਾਂਚ ਕੀਤਾ ਗਿਆ ਹੈ। ਇਸ ਦੀ ਕੀਮਤ 18,000 ਯੂਰੋ (ਲਗਭਗ 14.40 ਲੱਖ ਰੁਪਏ) ਹੋਵੇਗੀ। ਉਥੇ ਹੀ ਇਸ ਦੀ ਬੁਕਿੰਗ 18 ਅਪ੍ਰੈਲ ਤੋਂ ਸ਼ੁਰੂ ਹੋ ਸਕਦੀ ਹੈ।
Swift Sport
ਦੋ ਰੰਗਾਂ 'ਚ ਮਿਲਣਗੇ ਮਾਡਲ
ਸਵਿਫ਼ਟ ਦੇ ਇਸ ਨਵੇਂ ਐਡੀਸ਼ਨ 'ਚ ਪੀਲੇ ਅਤੇ ਦੁਬਈ ਬਲੈਕ ਮਟੈਲਿਕ ਵਾਲੇ ਦੋ ਰੰਗਾਂ ਦੇ ਮਾਡਲ ਮਿਲਣਗੇ। ਨਾਲ ਹੀ, ਰੇਸਿੰਗ ਸਟਰਿਪਸ ਵੀ ਦਿਤੇ ਗਏ ਹਨ। ਕਾਰ ਦੇ ਦੂਜੇ ਫ਼ੀਚਰਜ਼ Swift ਦੇ Sport ਵੇਰੀਐਂਟ ਵਰਗੇ ਹੀ ਰਹਿਣਗੇ। ਯਾਨੀ ਇਸ ਦੇ ਫ਼ਰੰਟ ਐਂਡ 'ਚ ਲਾਰਜ ਹਨੀਕੰਬ ਗਰਿਲ ਅਤੇ ਨਵੇਂ ਡਿਜ਼ਾਈਨ ਵਾਲਾ ਬੰਪਰ ਮਿਲੇਗਾ।
Swift Sport
8.1 ਸਕਿੰਟ 'ਚ 100ਕਿਲੋਮੀਟਰ ਦੀ ਗਤੀ
ਇਸ ਕਾਰ 'ਚ 1.4 ਲਿਟਰ ਦਾ ਬੂਸਟਰਜੇਟ ਟਰਬੋਚਾਰਜਡ ਪਟਰੌਲ ਇੰਜਨ ਦਿਤਾ ਹੈ, ਜੋ 138bhp ਅਤੇ 230Nm ਦਾ ਟਾਰਕ ਜਨਰੇਟ ਕਰਨ ਦੀ ਸਮਰਥਾ ਰਖਦਾ ਹੈ। ਇਸ ਨਾਲ ਇਸ 'ਚ 6 ਸਪੀਡ ਮੈਨੂਅਲ ਗਿਅਰਬਾਕਸ ਦਿਤੇ ਹਨ। ਕਾਰ ਦੀ ਟਾਪ ਸਪੀਡ 210 ਕਿਲੋਮੀਟਰ ਪ੍ਰਤੀ ਘੰਟਾ ਹੈ। ਉਥੇ ਹੀ ਇਸ ਨੂੰ 0- 100ਕਿਲੋਮੀਟਰ ਪ੍ਰਤੀ ਘੰਟੇ ਦੀ ਸਪੀਡ ਫੜਨ 'ਚ 8.1 ਸਕਿੰਟ ਲਗਦੇ ਹਨ।
Swift Sport
ਅਜਿਹੇ ਹਨ ਹੋਰ ਫ਼ੀਚਰਜ਼
ਸਵਿਫ਼ਟ ਦੇ Sport BeeRacing ਲਿਮਟਿਡ ਐਡੀਸ਼ਨ ਦੇ ਇੰਟੀਰੀਅਰ 'ਚ ਬਕੇਟ ਸਟਾਈਲ ਸੀਟਾਂ, ਸਪੋਰਟੀ ਪੈਡਲਜ਼ ਮਿਲਣਗੇ। ਇਸ 'ਚ 17-ਇੰਚ ਦੇ ਪਤਲੇ ਸਪੋਕ ਅਲਾਏ ਪਹੀਏ ਹਨ, ਜੋ ਦੋ ਰੰਗਾਂ 'ਚ ਦਿਤੇ ਗਏ ਹਨ। ਇਸ ਦੇ ਰਿਅਰ 'ਚ ਰੂਫ਼ ਮਾਊਂਟਿਡ ਸਪਾਇਲਰ, ਬਲੈਕ ਪਲਾਸਟਿਕ ਕਲੈਡਿੰਗ ਅਤੇ ਰੇਸਿੰਗ ਸਟਰਿਪਸ ਦਿਤੇ ਗਏ ਹਨ। ਕਾਰ ਦਾ ਭਾਰ 975 ਕਿਲੋਗ੍ਰਾਮ ਹੈ। ਇਸ ਨੂੰ ਭਾਰਤ 'ਚ ਕਦੋਂ ਲਾਂਚ ਕੀਤਾ ਜਾਵੇਗਾ ਇਸ ਬਾਰੇ ਕੰਪਨੀ ਨੇ ਕੋਈ ਜਾਣਕਾਰੀ ਨਹੀਂ ਦਿਤੀ।