ਆ ਗਿਆ ਟਚਲੈਸ ਟੈਕਨੋਲਾਜੀ ਦਾ ਸਮਾਂ, ਹੁਣ ਇਸ ਤਰ੍ਹਾਂ ਕੰਮ ਕਰੇਗਾ ਤੁਹਾਡਾ ਮੋਬਾਇਲ
Published : Jan 20, 2019, 5:09 pm IST
Updated : Jan 20, 2019, 5:09 pm IST
SHARE ARTICLE
Tochless Technology
Tochless Technology

ਅਜਿਹਾ ਹੀ ਇਕ ਫੀਚਰ ਹੈ ‘ਜੈਸਚਰ’, ਜਿਸ ਵਿਚ ਸਮਾਰਟਫੋਨ ਤੁਹਾਡੇ ਹੱਥਾਂ ਦੇ ਜੈਸਚਰ ਦੇ ਜ਼ਰੀਏ ਆਪਰੇਟ ਕੀਤਾ ਜਾ ਸਕਦਾ ਹੈ। ਜਿਵੇਂ ਕਿ ਮੰਨ ਲਓ ਤੁਹਾਨੂੰ ਫੋਨ ਵਿਚ ਟਾਰਚ...

ਅਜਿਹਾ ਹੀ ਇਕ ਫੀਚਰ ਹੈ ‘ਜੈਸਚਰ’, ਜਿਸ ਵਿਚ ਸਮਾਰਟਫੋਨ ਤੁਹਾਡੇ ਹੱਥਾਂ ਦੇ ਜੈਸਚਰ ਦੇ ਜ਼ਰੀਏ ਆਪਰੇਟ ਕੀਤਾ ਜਾ ਸਕਦਾ ਹੈ। ਜਿਵੇਂ ਕਿ ਮੰਨ ਲਓ ਤੁਹਾਨੂੰ ਫੋਨ ਵਿਚ ਟਾਰਚ ਆਨ ਕਰਨਾ ਹੈ, ਤਾਂ ਫੋਨ ਸੱਜੇ- ਖਬੇ ਘੁਮਾਉਣ 'ਤੇ ਟਾਰਚ ਆਨ ਹੋ ਜਾਵੇਗੀ। ਜੈਸਚਰ ਫੀਚਰ ਵਿਚ ਕਾਲ ਪਿਕ ਕਰਨ, ਕਾਲ ਕਟ ਕਰਨ ਵਰਗੇ ਕਈ ਕੰਮ ਕੀਤੇ ਜਾ ਸਕਦੇ ਹਨ। ਜੈਸਚਰ ਫੀਚਰ ਯੂਜ਼ਰ ਲਈ ਕਾਫ਼ੀ ਸੁਵਿਧਾਜਨਕ ਅਤੇ ਤੇਜ਼ ਹੁੰਦਾ ਹੈ ਅਤੇ ਇਸ ਦੇ ਲਈ ਫੋਨ ਨੂੰ ਵੀ ਵਾਰ - ਵਾਰ ਅਨਲਾਕ ਨਹੀਂ ਕਰਨਾ ਹੁੰਦਾ ਹੈ।

Touchless Technology Touchless Technology

ਪੂਰਾ ਫੋਨ ਜੈਸਚਰ ਤਕਨੀਕ 'ਤੇ ਚਲੇਗਾ, ਹਾਲੇ ਇਹ ਸੰਭਵ ਨਹੀਂ ਹੋਇਆ ਹੈ ਪਰ ਕੁੱਝ ਫੋਨ ਵਿਚ ਪਹਿਲਾਂ ਤੋਂ ਹੀ ਜੈਸਚਰ ਫੀਚਰ ਮੌਜੂਦ ਹੈ। ਆਈਫੋਨ ਮੋਬਾਇਲ ਮਾਰਕੀਟ ਵਿਚ ਇਸ ਸਮੇਂ ਕੰਪਨੀਆਂ ਨੂੰ ਇਕ ਦੂਜੇ ਨਾਲ ਕੜਾ ਮੁਕਾਬਲੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੁਨੀਆਂ ਦੀ ਸੱਭ ਤੋਂ ਵੱਡੀ ਸਮਾਰਟਫੋਨ ਨਿਰਮਾਤਾ ਕੰਪਨੀਆਂ ਵਿਚੋਂ ਇਕ ਐਪਲ ਜਲਦੀ ਹੀ ਆਈਫੋਨ ਵਿਚ ਟਚਲੈਸ ਕੰਟਰੋਲ ਅਤੇ ਕਰਵ ਸਕਰੀਨ ਦਾ ਆਪਸ਼ਨ ਲਿਆ ਸਕਦੀ ਹੈ। ਮਾਹਰਾਂ ਦੀਆਂ ਮੰਨੀਏ ਤਾਂ ਟਚਲੈਸ ਕੰਟਰੋਲ ਅਤੇ ਕਰਵ ਸਕਰੀਨ ਵਰਗੇ ਫੀਚਰ ਲਿਆ ਕੇ ਕੰਪਨੀ ਖੁਦ ਨੂੰ ਬਾਕੀ ਸਮਾਰਟਫੋਨ ਕੰਪਨੀਆਂ ਤੋਂ ਵੱਖ ਦਿਖਾਉਣਾ ਚਾਹੁੰਦੀਆਂ ਹਨ।

ਐਪਲ ਆਈਫੋਨ ਵਿਚ ਫਿਲਹਾਲ ਓਐਲਈਡੀ ਸਕਰੀਨ ਦਾ ਇਸਤੇਮਾਲ ਹੈ। ਇਸ ਸਕਰੀਨ ਨੂੰ ਬਾਕੀ ਐਲਸੀਡੀ ਸਕਰੀਨ ਦੇ ਮੁਕਾਬਲੇ ਮੋੜਿਆ ਜਾ ਸਕਦਾ ਹੈ। ਬਹੁਤ ਘੱਟ ਲੋਕ ਜਾਣਦੇ ਹਨ ਕਿ ਆਈਫੋਨ ਵਿਚ ਸਕਰੀਨ ਹੇਠਾਂ ਦੇ ਵੱਲ ਮੁੜੀ ਹੋਈ ਹੁੰਦੀ ਹੈ। ਖਬਰਾਂ ਦੇ ਮੁਤਾਬਕ ਐਪਲ ਮਾਇਕਰੋ ਐਲਈਡੀ ਟੈਕਨੋਲਾਜੀ 'ਤੇ ਕੰਮ ਕਰ ਰਹੀ ਹੈ। 

Touchless Technology Touchless Technology

ਕਵਿਕਿਫਾਈ ਐਪ ਨੂੰ ਡਾਉਨਲੋਡ ਅਤੇ ਇੰਸਟਾਲ ਕਰਨ ਤੋਂ ਬਾਅਦ ਤੁਸੀਂ ਅਪਣੇ ਫੋਨ ਵਿਚ ਜੈਸਚਰ ਫੀਚਰ ਦੀ ਸਹੂਲਤ ਅਸਾਨੀ ਨਾਲ ਵਰਤੋਂ ਕਰ ਪਾਓਗੇ। ਜੇਕਰ ਤੁਸੀਂ ਅਪਣੇ ਸਮਾਰਟਫੋਨ ਦੇ ਹੋਮ ਸਕਰੀਨ 'ਤੇ ਹਮੇਸ਼ਾ ਅਪਣੇ ਮਨਪਸੰਦ ਆਇਕਨ ਰੱਖਣਾ ਚਾਹੁੰਦੇ ਹੋ ਜਾਂ ਤੁਸੀਂ ਕਦੇ ਵੀ ਕਿਸੇ ਵੀ ਪਸੰਦੀਦਾ ਆਇਕਨ ਲੱਭਣ ਵਿੱਚ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਝੇਲਣੀ ਨਹੀਂ ਚਾਹੁੰਦੇ ਤਾਂ ਤੁਹਾਡੇ ਲਈ ਕੋਈ ਕਵਿਕਿਫਾਈ ਐਪ ਕਾਫ਼ੀ ਲਾਭਦਾਇਕ ਸਾਬਤ ਹੋਵੇਗਾ।  

Touchless Technology Touchless Technology

ਮੰਨ ਲਵੋ ਕਿ ਤੁਸੀਂ ਸੋਫੇ 'ਤੇ ਬੈਠੇ ਹੋ ਅਤੇ ਤੁਹਾਡੇ ਟੀਵੀ ਦਾ ਰਿਮੋਟ ਕੰਮ ਨਹੀਂ ਕਰ ਰਿਹਾ, ਅਜਿਹੇ ਵਿਚ ਤੁਸੀਂ ਉਸ ਨੂੰ ਚੁਟਕੀ ਵਜਾ ਕੇ ਆਨ ਕਰ ਸਕਦੇ ਹੋ। ਹਵਾ ਵਿਚ ਉਂਗਲ ਚਲਾ ਕੇ ਉਸਦੇ ਚੈਨਲ ਬਦਲ ਸਕਦੇ ਹੋ। ਜੇਕਰ ਤੁਸੀਂ ਰਸੋਈ ਵਿਚ ਕੋਈ ਕੰਮ ਕਰ ਰਹੇ ਹੋ, ਇਸ ਦੌਰਾਨ ਕਿਸੇ ਦਾ ਫੋਨ ਆ ਜਾਂਦਾ ਹੈ ਤਾਂ ਤੁਸੀਂ ਫੋਨ ਵੱਲ ਪਲਕਾਂ ਝਪਕਾ ਕੇ ਉਸ ਨੂੰ ਆਨ ਕਰ ਕੇ ਗੱਲ ਕਰ ਸਕੋਗੇ।  

Touchless Technology Touchless Technology

ਗੂਗਲ ਇਸ ਤੋਂ ਪਹਿਲਾਂ ਪ੍ਰੋਟੋਟਾਈਪ ਵੀ ਲਿਆਈ ਸੀ ਪਰ ਉਹ ਸਫ਼ਲ ਨਹੀਂ ਹੋ ਪਾਇਆ। ਰਾਡਾਰ ਆਧਾਰਿਤ ਮੋਸ਼ਨ ਸੈਂਸਰ ਨੂੰ ਵੱਧ ਤੋਂ ਵੱਧ ਪੱਧਰ 'ਤੇ ਵਰਤੋਂ ਕਰਨ ਵਿਚ ਫ਼ੇਸਬੁਕ ਨੇ ਇਤਰਾਜ਼ ਸੀ। ਉਸ ਦਾ ਕਹਿਣਾ ਸੀ ਕਿ ਇਸ ਨਾਲ ਵਰਤਮਾਨ ਤਕਨੀਕੀ ਨੂੰ ਨੁਕਸਾਨ ਹੋਵੇਗਾ। ਇਹੀ ਕਾਰਨ ਹੈ ਕਿ ਤੱਦ ਗੂਗਲ ਨੂੰ  ਅਮਰੀਕੀ ਸਰਕਾਰ ਤੋਂ ਮਨਜ਼ੂਰੀ ਨਹੀਂ ਮਿਲ ਪਾਈ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਇੱਕ ਹੋਰ ਕੁੜੀ ਨੇ ਮੁੰਡੇ ਨੂੰ ਲਗਾਇਆ ਅੱਧੇ ਕਰੋੜ ਦਾ ਚੂਨਾ, ਕੈਨੇਡਾ ਜਾ ਕੇ ਘਰਵਾਲਾ ਛੱਡ Cousin ਨਾਲ਼ ਰਹਿਣਾ ਕੀਤਾ ਸ਼ੁਰੂ !

20 Sep 2025 3:15 PM

Sohana Hospital Child Swap Case Punjab : Child ਬਦਲਿਆ ਮਾਮਲੇ 'ਚ DNA Report ਆ ਗਈ ਸਾਹਮਣੇ

20 Sep 2025 3:14 PM

ਪ੍ਰਵਾਸੀਆਂ ਨੂੰ ਵਸਾਇਆ ਸਰਕਾਰਾਂ ਨੇ? Ravinder bassi advocate On Punjab Boycott Migrants|Parvasi Virodh

19 Sep 2025 3:26 PM

Punjab Bathinda: Explosion In Jida Village| Army officers Visit | Blast Investigation |Forensic Team

19 Sep 2025 3:25 PM

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM
Advertisement