ਕਾਰਬਨ ਡਾਈਆਕਸਾਈਡ ਨਾਲ ਬਣੇਗੀ ਬਿਜਲੀ ਅਤੇ ਬਾਲਣ

ਏਜੰਸੀ
Published Jan 21, 2019, 12:34 pm IST
Updated Jan 21, 2019, 12:34 pm IST
ਵਿਗਿਆਨੀਆਂ ਨੇ ਇਕ ਨਵੀਂ ਪ੍ਰਣਾਲੀ ਵਿਕਸਿਤ ਕੀਤੀ ਹੈ ਜੋ ਕਾਰਬਨ ਡਾਈਆਕਸਾਈਡ ਤੋਂ ਬਿਜਲੀ ਅਤੇ ਬਾਲਣ ਪੈਦਾ ਕਰ ਸਕਦੀ ਹੈ.......
Electricity and fuel formed with carbon dioxide
 Electricity and fuel formed with carbon dioxide

ਸਿਓਲ : ਵਿਗਿਆਨੀਆਂ ਨੇ ਇਕ ਨਵੀਂ ਪ੍ਰਣਾਲੀ ਵਿਕਸਿਤ ਕੀਤੀ ਹੈ ਜੋ ਕਾਰਬਨ ਡਾਈਆਕਸਾਈਡ ਤੋਂ ਬਿਜਲੀ ਅਤੇ ਬਾਲਣ ਪੈਦਾ ਕਰ ਸਕਦੀ ਹੈ। ਕਾਰਬਨ ਡਾਈਆਕਸਾਈਡ ਦਾ ਗਲੋਬਲ ਤਾਪਮਾਨ ਵਿਚ ਵਾਧੇ ਵਿਚ ਮੁੱਖ ਯੋਗਦਾਨ ਹੈ। ਸ਼ੋਧ ਕਰਤਾਵਾਂ ਨੇ ਦਸਿਆ ਕਿ ਹਾਈਬ੍ਰਿਡ ਐੱਨ.ਏ. ਕਾਰਬਨ ਡਾਈਆਕਸਾਈਡ ਲਗਾਤਾਰ ਬਿਜਲੀ ਊਰਜਾ ਪੈਦਾ ਕਰ ਸਕਦਾ ਹੈ। ਦਖਣੀ ਕੋਰੀਆ ਵਿਚ ਉਲਸਾਨ ਨੈਸ਼ਨਲ ਇੰਸਟੀਚਿਊਟ ਆਫ ਸਾਇੰਸ ਐਂਡ ਤਕਨਾਲੋਜੀ ਦੇ ਗੁੰਟੇ ਕਿਮ ਨੇ ਦਸਿਆ,''ਗਲੋਬਲ ਜਲਵਾਯੂ ਤਬਦੀਲੀ ਨਾਲ ਨਜਿੱਠਣ ਵਿਚ ਕਾਰਬਨ ਕੈਪਚਰ,

ਯੂਟੀਲਾਈਜੇਸ਼ਨ ਐਂਡ ਸਕਵਿਸਟ੍ਰੇਸ਼ਨ (ਸੀ.ਸੀ.ਯੂ.ਐੱਸ.) ਤਕਨਾਲੋਜੀ ਦਾ ਮਹੱਤਵਪੂਰਨ ਯੋਗਦਾਨ ਰਿਹਾ ਹੈ।'' ਕਿਮ ਨੇ ਕਿਹਾ,''ਇਸ ਤਕਨਾਲੋਜੀ ਦੀ ਮਹੱਤਵਪੂਰਨ ਗੱਲ ਇਹ ਹੈ ਕਿ ਇਸ ਨਾਲ ਰਸਾਇਣਿਕ ਰੂਪ ਨਾਲ ਸਥਿਰ ਕਾਰਬਨ ਡਾਈਆਕਸਾਈਡ ਦੇ ਅਣੂਆਂ ਨੂੰ ਹੋਰ ਪਦਾਰਥਾਂ ਵਿਚ ਆਸਾਨੀ ਨਾਲ ਤਬਦੀਲ ਕੀਤਾ ਜਾ ਸਕੇਗਾ।  (ਪੀਟੀਆਈ) ਸਾਡੀ ਨਵੀਂ ਪ੍ਰਣਾਲੀ ਨੇ ਕਾਰਬਨ ਡਾਈਆਕਸਾਈਡ ਦੀ ਵਿਸਥਾਰ ਪ੍ਰਣਾਲੀ ਦੀ ਇਸ ਸਮੱਸਿਆ ਦਾ ਹੱਲ ਕਰ ਦਿਤਾ ਹੈ।'' (ਪੀਟੀਆਈ)

Advertisement