ਪਾਣੀ 'ਚ ਭਿੱਜ ਗਿਆ ਹੈ ਫੋਨ ? ਤਾਂ ਬਿਨ੍ਹਾਂ ਸਮਾਂ ਗਵਾਏ ਅਪਣਾਓ ਇਹ 7 ਤਰੀਕੇ 
Published : Jun 21, 2018, 8:45 pm IST
Updated : Jun 21, 2018, 8:45 pm IST
SHARE ARTICLE
mobile phone
mobile phone

ਮੀਂਹ ਦੇ ਮੌਸਮ ਵਿਚ ਫੋਨ ਦੇ ਭਿੱਜਣ ਦਾ ਡਰ ਬਣਿਆ ਰਹਿੰਦਾ ਹੈ ।

ਮੀਂਹ ਦੇ ਮੌਸਮ ਵਿਚ ਫੋਨ ਦੇ ਭਿੱਜਣ ਦਾ ਡਰ ਬਣਿਆ ਰਹਿੰਦਾ ਹੈ । ਅਜਿਹੇ ਵਿੱਚ ਜ਼ਰੂਰੀ ਹੈ ਕਿ ਕਦੇ ਅਜਿਹਾ ਮੌਕਾ ਆ ਜਾਵੇ ਜਦੋਂ ਫੋਨ ਪਾਣੀ ਵਿੱਚ ਭਿੱਜ ਜਾਵੇ ਜਾਂ ਪਾਣੀ ਵਿੱਚ ਡਿੱਗ ਜਾਵੇ, ਤਾਂ ਉਸ ਨੂੰ ਕਿਵੇਂ ਠੀਕ ਕੀਤਾ ਜਾਵੇ। ਫੋਨ ਵਿਚ ਪਾਣੀ ਜਾਣ ਨਾਲ ਇਸ ਦੇ ਅੰਦਰ ਦੇ ਇਲੈਕਟਰਾਨਿਕ ਪਾਰਟਸ ਖ਼ਰਾਬ ਹੋ ਸਕਦੇ ਹਨ। ਅਜਿਹੇ ਵਿੱਚ ਜ਼ਰੂਰੀ ਹੈ ਕਿ ਅਜਿਹੇ ਹਾਲਾਤਾਂ 'ਚ ਇਸ ਕੰਡੀਸ਼ਨ ਵਿਚ ਉਸ ਨੂੰ ਸੁਕਾਇਆ ਕਿਵੇਂ ਜਾਵੇ 

mobile phone mobile phone

ਪਾਣੀ ਸੁਕਾਉਣ ਵਿੱਚ ਨਾ ਕਰੋ ਇਹ ਗਲਤੀਆਂ

1. ਫੋਨ ਨੂੰ ਡਰਾਇਰ ਨਾਲ ਸੁਕਾਉਣ ਦੀ ਕੋਸ਼ਿਸ਼ ਨਾ ਕਰੋ । ਡਰਾਇਰ ਬਹੁਤ ਜ਼ਿਆਦਾ ਗਰਮ ਹਵਾ ਦਿੰਦਾ ਹੈ, ਅਜਿਹੇ ਵਿੱਚ ਫੋਨ ਦੇ ਸਰਕਟਸ ਪਿਘਲ ਸਕਦੇ ਹਨ
2  ਜੇਕਰ ਫੋਨ ਭਿੱਜ ਗਿਆ ਹੈ ਤਾਂ ਉਸ ਨੂੰ ਤੁਰੰਤ ਆਫ ਕਰੋ । ਕਿਸੇ ਹੋਰ ਬਟਨ ਦਾ ਇਸਤੇਮਾਲ ਕਰਨ ਨਾਲ ਸ਼ਾਰਟ ਸਰਕਟ ਦਾ ਖ਼ਤਰਾ ਕਾਫ਼ੀ ਵੱਧ ਜਾਂਦਾ ਹੈ । 
3  ਹੈੱਡਫੋਨ ਜੈਕ ਅਤੇ ਫੋਨ ਦੇ ਯੂਐਸਬੀ ਪੋਰਟ ਦਾ ਇਸਤੇਮਾਲ ਉਦੋਂ ਤੱਕ ਨਾ ਕਰੋ, ਜਦੋਂ ਤੱਕ ਫੋਨ ਪੂਰੀ ਤਰ੍ਹਾਂ ਨਾਲ ਸੁੱਕ ਨਾ ਜਾਵੇ। ਇਨ੍ਹਾਂ ਦੇ ਇਸਤੇਮਾਲ ਫੋਨ ਦੇ ਇੰਟਰਨਲ ਪਾਰਟਸ ਵਿੱਚ ਨਮੀ ਪੁੱਜਣ ਦਾ ਖ਼ਤਰਾ ਵੱਧ ਜਾਂਦਾ ਹੈ । 

mobile phone mobile phone

ਇੱਕ ਐਕਸਪਰਟ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਮੋਬਾਇਲ ਦੇ ਅੰਦਰ ਜਾਂ ਬਾਹਰ ਦਾ ਪਾਣੀ ਸੁਕਾਉਣ ਲਈ ਕਦੇ ਵੀ ਡਰਾਇਰ ਜਾਂ ਕਿਸੇ ਹੋਰ ਇਲੈਕਟਰਾਨਿਕ ਸਮੱਗਰੀ ਦਾ ਯੂਜ ਨਹੀਂ ਕਰਨਾ ਚਾਹੀਦਾ ਹੈ। ਇਸ ਨਾਲ ਫੋਨ ਹੋਰ ਜ਼ਿਆਦਾ ਖ਼ਰਾਬ ਹੋ ਸਕਦਾ ਹੈ। ਸਿਲਿਕਾ ਜੈਲ ਦੇ ਪੈਕੇਟ ਜਾਂ ਚਾਵਲ ਨਾਲ ਮੋਬਾਇਲ ਨੂੰ ਸੁਖਾਇਆ ਜਾ ਸਕਦਾ ਹੈ । 

mobile phone mobile phone

ਇਸ ਤਰੀਕਿਆਂ ਨੂੰ ਅਪਣਾਓ 

1. ਫੋਨ ਪਾਣੀ ਵਿੱਚ ਭਿੱਜ ਗਿਆ ਹੈ ਤਾਂ ਸਭ ਤੋਂ ਪਹਿਲਾਂ ਉਸਨੂੰ ਆਫ ਕਰ ਦਿਓ । ਫੋਨ ਦੇ ਆਨ ਰਹਿੰਦੇ ਹੋਏ ਜੇਕਰ ਪਾਣੀ ਅੰਦਰ ਦੇ ਕਿਸੇ ਹਿੱਸੇ ਵਿਚ ਚਲਾ ਗਿਆ ਤਾਂ ਸ਼ਾਟ ਸਰਕਿਟ ਹੋ ਸਕਦਾ ਹੈ ।  ਧਿਆਨ ਰਹੇ ਜੇਕਰ ਫੋਨ ਪਾਣੀ ਵਿੱਚ ਡਿੱਗ ਗਿਆ ਹੈ ਜਾਂ ਉਹ ਭਿੱਜ ਗਿਆ ਹੈ ਤਾਂ ਇਹ ਚੈੱਕ ਕਰਨ ਦੀ ਕੋਸ਼ਿਸ਼ ਨਾ ਕਰੋ ਕਿ ਉਸ ਦਾ ਕੋਈ ਬਟਨ ਚੱਲ ਰਿਹਾ ਹੈ ਜਾਂ ਨਹੀਂ। ਸਭ ਤੋਂ ਪਹਿਲਾਂ ਉਸ ਨੂੰ ਆਫ ਕਰਨਾ ਹੀ ਸਮਝਦਾਰੀ ਹੋਵੇਗੀ ।

mobile phone mobile phone

2. ਭਿੱਜੇ ਹੋਏ ਫੋਨ ਨੂੰ ਆਫ ਕਰਨ ਤੋਂ ਬਾਅਦ ਉਸ ਦੀ ਸਾਰੇ ਐਕਸੇਸਰੀਜ ਨੂੰ ਵੱਖ ਕਰ ਦਿਓ ।  ਯਾਨੀ ਬੈਟਰੀ, ਸਿਮ ਕਾਰਡ, ਮੇਮਰੀ ਕਾਰਡ ਦੇ ਨਾਲ ਫੋਨ 'ਤੇ ਅਟੈਚ ਦੀ ਹੋਈ ਕਾਰਡ ਨੂੰ ਵੀ ਵੱਖ ਕਰ ਕੇ ਸੁੱਕੇ ਹੋਏ ਟਾਵਲ ਉੱਤੇ ਰੱਖੋ । ਇਨ੍ਹਾਂ ਸਾਰੀਆਂ ਐਕਸੇਸਰੀਜ ਨੂੰ ਵੱਖ ਕਰਨ ਨਾਲ ਸ਼ਾਰਟ ਸਰਕਿਟ ਦਾ ਖ਼ਤਰਾ ਘੱਟ ਹੋ ਜਾਵੇਗਾ । 

mobile phone mobile phone

3. ਜੇਕਰ ਤੁਹਾਡੇ ਫੋਨ ਵਿਚ ਨਾਨ - ਰਿਮੂਵੇਬਲ ਬੈਟਰੀ ਹੈ  ( ਫੋਨ ਵਿੱਚ ਫਿਕਸ ਰਹਿਣ ਵਾਲੀ ਬੈਟਰੀ )  ਤਾਂ ਬੈਟਰੀ ਕੱਢ ਕੇ ਆਫ ਕਰਨਾ ਦਾ ਵਿਕਲਪ ਖਤਮ ਹੋ ਜਾਵੇਗਾ ।  ਅਜਿਹੇ ਵਿੱਚ ਪਾਵਰ ਬਟਨ ਨੂੰ ਉਸ ਸਮੇਂ ਤੱਕ ਦਬਾਅ ਕੇ ਰੱਖੋ ਜਦੋਂ ਤੱਕ ਫੋਨ ਬੰਦ ਨਹੀਂ ਹੋ ਜਾਂਦਾ ।  ਨਾਨ ਰਿਮੂਵੇਬਲ ਬੈਟਰੀ ਦੇ ਕਾਰਨ ਸ਼ਾਰਟ ਸਰਕਿਟ ਹੋ ਸਕਦਾ ਹੈ । 

mobile phone mobile phone

4. ਫੋਨ ਦੀ ਐਕਸੇਸਰੀਜ ਨੂੰ ਵੱਖ ਕਰਨ ਤੋਂ ਬਾਅਦ ਫੋਨ ਦੇ ਸਾਰੇ ਪਾਰਟਸ ਨੂੰ ਸੁਕਾਉਣਾ ਜ਼ਰੂਰੀ ਹੈ ।  ਇਸ ਦੇ ਲਈ ਪੇਪਰ ਨੈਪਕਿਨ ਦਾ ਇਸਤੇਮਾਲ ਕਰਨਾ ਸਭ ਤੋਂ ਚੰਗਾ ਮੰਨਿਆ ਜਾਂਦਾ ਹੈ । ਇਸ ਤੋਂ ਇਲਾਵਾ, ਫੋਨ ਨੂੰ ਪੂੰਝਣ ਲਈ ਪੋਲੇ ਤੋਲੀਏ ਵੀ ਵਰਤਿਆ ਜਾ ਸਕਦਾ ਹੈ । 

mobile phone mobile phone

5. ਟਾਵਲ ਨਾਲ ਪੂੰਝਣ ਤੋਂ ਬਾਅਦ ਸਭ ਤੋਂ ਜ਼ਰੂਰੀ ਕੰਮ ਹੋਵੇਗਾ ਫੋਨ ਦੇ ਇੰਟਰਨਲ ਪਾਰਟਸ ਨੂੰ ਸੁਕਾਉਣਾ। ਇਸ ਦੇ ਲਈ ਫੋਨ ਨੂੰ ਇੱਕ ਬਰਤਨ ਵਿੱਚ ਸੁੱਕੇ ਚਾਵਲ 'ਚ ਦਬ ਕੇ ਰੱਖ ਦਿਓ । ਚਾਵਲ ਤੇਜ਼ੀ ਨਾਲ ਨਮੀ ਸੋਖ ਲੈਂਦੇ ਹਨ । ਅਜਿਹੇ ਵਿੱਚ ਫੋਨ ਦੇ ਇੰਟਰਨਲ ਪਾਰਟਸ ਸੁੱਕ ਜਾਣਗੇ । 

mobile phone mbile phone

6. ਚਾਵਲ ਦੇ ਬਰਤਨ ਵਿਚ ਜੇਕਰ ਫੋਨ ਨੂੰ ਨਾ ਰੱਖਣਾ ਚਾਹੋ ਤਾਂ ਸਿਲਿਕਾ ਜੈਲ ਪੈਕ  ( silica gel pack )  ਦਾ ਇਸਤੇਮਾਲ ਵੀ ਕੀਤਾ ਜਾ ਸਕਦਾ ਹੈ । ਇਹ ਜੈਲ ਪੈਕਸ ਜੁੱਤੀਆਂ  ਦੇ ਡੱਬਿਆਂ ਵਿੱਚ ਰੱਖੇ ਜਾਂਦੇ ਹਨ । ਇਹਨਾਂ 'ਚ ਚਾਵਲ ਤੋਂ ਜ਼ਿਆਦਾ ਤੇਜ਼ੀ ਨਾਲ ਨਮੀ ਸੋਖਣ ਦੀ ਤਾਕਤ ਹੁੰਦੀ ਹੈ । 

mobile phone mobile phone

7. ਆਪਣੇ ਫੋਨ ਨੂੰ ਘੱਟ ਤੋਂ ਘੱਟ 24 ਘੰਟਿਆਂ ਤੱਕ ਸਿਲਿਕਾ ਜੈਲ ਜਾਂ ਫਿਰ ਚਾਵਲ ਦੇ ਬਰਤਨ ਵਿੱਚ ਰੱਖੇ ਰਹਿਣ ਦਿਓ । ਜਦੋਂ ਤੱਕ ਇਹ ਪੂਰੀ ਤਰ੍ਹਾਂ ਸੁੱਕ ਨਾ ਜਾਵੇ ਇਸ ਨੂੰ ਆਨ ਕਰਨ ਬਾਰੇ ਸੋਚੋ ਵੀ ਨਾ। ਫੋਨ ਦੇ ਨਾਲ - ਨਾਲ ਬੈਟਰੀ ਅਤੇ ਬਾਕੀ ਐਕਸੇਸਰੀਜ ਨੂੰ ਵੀ ਚਾਵਲ ਵਿੱਚ ਸੁਖਾਇਆ ਜਾ ਸਕਦਾ ਹੈ । ਜਦੋਂ ਤੱਕ ਫੋਨ ਪੂਰੀ ਤਰ੍ਹਾਂ ਨਾਲ ਨਾ ਸੁੱਕੇ ਇਸ ਨੂੰ ਆਨ ਨਾ ਕਰੋ । 

ਨੋਟ  : ਇਨ੍ਹਾਂ ਤਰੀਕਿਆਂ ਤੋਂ ਬਾਅਦ ਵੀ ਫੋਨ ਆਨ ਨਹੀਂ ਹੁੰਦਾ ਜਾਂ ਕੋਈ ਦੂਜੀ ਦਿੱਕਤ ਆਉਂਦੀ ਹੈ, ਤਾਂ ਉਸ ਨੂੰ ਸਰਵਿਸ ਸੈਂਟਰ 'ਚ ਦਿਖਾਓ। 
 

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement