
ਬਿਨਾਂ ਹੈਲਮਟ ਬਾਈਕ ਚਲਾਉਣ ਵਾਲਿਆਂ ਦਾ ਡ੍ਰਾਈਵਿੰਗ ਲਾਈਸੈਂਸ (ਡੀਐੱਲ) ਰੱਦ ਕੀਤਾ ਜਾਵੇ।
ਨਵੀਂ ਦਿੱਲੀ: ਹਰ ਵਿਅਕਤੀ ਲਈ ਹੈਲਮੇਟ ਪਾ ਕੇ ਵਾਹਨ ਚਲਾਉਣਾ ਬਹੁਤ ਜ਼ਰੂਰੀ ਹੈ। ਹੈਲਮੇਟ ਸੜਕ ਹਾਦਸਿਆਂ ਤੋਂ ਬਚਾਉਣ 'ਚ ਮਦਦਗਾਰ ਸਾਬਿਤ ਹੁੰਦਾ ਹੈ। ਇਸ ਲਈ ਸਰਕਾਰ ਨੇ ਵੀ ਲੋਕਾਂ 'ਤੇ ਹੈਲਮੇਟ ਦਾ ਇਸਤੇਮਾਲ ਨਾ ਕਰਨ 'ਤੇ ਭਾਰੀ ਜੁਰਮਾਨਾ ਦਾ ਪ੍ਰਬੰਧ ਵੀ ਕੀਤਾ ਗਿਆ ਹੈ। ਦੋ ਪਹੀਆ ਵਾਹਨ ਮਾਲਿਕ ਅੱਜ ਵੀ ਹੈਲਮਟ ਨਾ ਪਹਿਨੇ ਨਜ਼ਰ ਆਉਂਦੇ ਹਨ।
ਓਡੀਸ਼ਾ ਸਰਕਾਰ ਨੇ ਸੂਬਾ ਪੁਲਿਸ ਤੇ Transport Commissioner ਤੋਂ ਬਿਨਾ ਹੈਲਮੇਟ ਦੇ ਦੋ ਪਹੀਆ ਵਾਹਨ ਚਲਾਉਣ ਵਾਲੇ ਲੋਕਾਂ ਦਾ ਡ੍ਰਾਈਵਿੰਗ ਲਾਈਸੈਂਸ ਸਸਪੈਂਡ ਕਰਨ ਦਾ ਨਿਯਮ ਸਖ਼ਤੀ ਨਾਲ ਲਾਗੂ ਕਰਨ ਦੀ ਅਪੀਲ ਕੀਤੀ ਹੈ।
ਜਨਵਰੀ ਤੋਂ ਅਕਤੂਬਰ ਤਕ ਦੀ ਰਿਪੋਰਟ
ਵਾਹਨ ਵਿਭਾਗ ਦੇ ਸਕੱਤਰ ਐੱਮਐੱਸ ਪਾੜੀ ਨੇ ਡੀਜੀਪੀ ਨੂੰ ਤੇ Transport Commissioner ਨੂੰ ਚਿੱਠੀ ਲਿਖ ਕੇ ਅਪੀਲ ਕੀਤੀ ਹੈ ਕਿ ਬਿਨਾਂ ਹੈਲਮਟ ਬਾਈਕ ਚਲਾਉਣ ਵਾਲਿਆਂ ਦਾ ਡ੍ਰਾਈਵਿੰਗ ਲਾਈਸੈਂਸ (ਡੀਐੱਲ) ਰੱਦ ਕੀਤਾ ਜਾਵੇ। ਇਸ ਨਾਲ ਦੁਰਘਟਨਾਵਾਂ ਨੂੰ ਰੋਕਣ 'ਚ ਕਾਫੀ ਹੱਦ ਤਕ ਮਦਦ ਮਿਲੇਗੀ।
Helmet For Woman