
ਹੁੰਡਈ ਮੋਟਰ ਇੰਡੀਆ ਭਾਰਤ 'ਚ ਅਪਣੀ ਪਹਿਲੀ ਇਲੈਕਟ੍ਰਿਕ ਕਾਰ ਕੋਨਿਆ ਨੂੰ ਲਿਆਉਣ ਦੀ ਤਿਆਰੀ 'ਚ ਹੈ।
ਹੁੰਡਈ ਮੋਟਰ ਇੰਡੀਆ ਭਾਰਤ 'ਚ ਅਪਣੀ ਪਹਿਲੀ ਇਲੈਕਟ੍ਰਿਕ ਕਾਰ ਕੋਨਿਆ ਨੂੰ ਲਿਆਉਣ ਦੀ ਤਿਆਰੀ 'ਚ ਹੈ। ਹੁੰਡਈ ਨੇ ਜਨੇਵਾ ਮੋਟਰ ਸ਼ੋਅ 2018 'ਚ ਨਵੀਂ ਇਲੈਕਟ੍ਰਿਕ ਐੱਸ. ਯੂ. ਵੀ. Kona ਤੋਂ ਪਰਦਾ ਹਟਾ ਦਿਤਾ ਹੈ। ਜਦ ਕਿ ਆਟੋ ਐਕਸਪੋ 2018 'ਚ ਕੋਨਾ ਦਾ ਕੰਸੈਪਟ ਮਾਡਲ ਪੇਸ਼ ਕੀਤਾ ਸੀ। ਮੀਡੀਆ ਰਿਪੋਰਟਸ ਅਤੇ ਆਟੋ ਐਕਸਪਰਟ ਦੀ ਮੰਨੀਏ ਤਾਂ ਭਾਰਤ 'ਚ ਨਵੀਂ ਕੋਨਾ ਅਗਲੇ ਸਾਲ ਤਕ ਆ ਜਾਵੇਗੀ।Konaਨਵੀਂ ਕੋਨਾ ਇਕ ਫੁਲੀ-ਇਲੈਕਟ੍ਰਿਕ SUV ਹੋਵੇਗੀ। ਇਸ 'ਚ 39.5 ਕਿਲੋਵਾਟ ਲਿਥੀਅਮ ਆਇਨ ਬੈਟਰੀ ਹੋਵੇਗੀ, ਫੁਲ ਚਾਰਜ 'ਤੇ ਇਸ ਦੀ ਰੇਂਜ 300 ਕਿਲੋਮੀਟਰ ਦੀ ਹੋਵੇਗੀ। ਇਹ ਮੋਟਰ Kona ਨੂੰ 134 bhp ਦੀ ਪਾਵਰ ਅਤੇ 395 Nm ਦਾ ਟਾਰਕ ਦੇਵੇਗੀ, ਜਦ ਕਿ 0-100 ਕਿਲੋਮੀਟਰ ਦੀ ਰਫ਼ਤਾਰ ਫੜਨ ਲਈ ਇਸ ਨੂੰ ਸਿਰਫ਼ 9.2 ਸੈਕਿੰਡਸ ਦਾ ਸਮਾਂ ਲਗੇਗਾ। ਉਹੀ ਇਸ ਦੀ ਟਾਪ ਸਪੀਡ 155kmph ਹੋਵੇਗੀ, ਬੈਟਰੀ ਨੂੰ ਫੁਲ ਚਾਰਜ ਹੋਣ 'ਚ 6 ਘੰਟੇ ਲਗਣਗੇ। 80 ਫੀਸਦੀ ਚਾਰਜਿੰਗ ਫਾਸਟ ਚਾਰਜਰ ਦੇ ਰਾਹੀਂ ਸਿਰਫ਼ ਇਕ ਘੰਟੇ 'ਚ ਹੀ ਹੋ ਜਾਵੇਗੀ।
Konaਹੁੰਡਈ Kona ਦੇ ਫਰੰਟ ਦੀ ਗੱਲ ਕਰੀਏ ਤਾਂ ਇਹ ਰੈਗੂਲਰ Kona ਤੋਂ ਜ਼ਿਆਦਾ ਪਾਵਰਫੁਲ ਹੈ। ਇਸ ਤੋਂ ਇਲਾਵਾ ਇਸ 'ਚ ਕੰਪੋਸਿਟ ਲਾਈਟ, ਟਾਪ 'ਤੇ LED DRLs ਅਤੇ ਟੂ-ਟੋਨ ਰੁਫ ਦੇ ਨਾਲ ਸੱਤ ਰੰਗ ਦੇ ਐਕਸਟੀਰਿਅਰ ਦਿੱਤੇ ਗਏ ਹਨ। ਇਸ ਤੋਂ ਇਲਾਵਾ ਇਸ 'ਚ ਵਿਸ਼ੇਸ਼ ਲੈਂਪ ਬੇਜ਼ਲ ਅਤੇ ਫਰੰਟ ਬੰਪਰ ਦਿਤਾ ਗਿਆ ਹੈ। ਕੰਪਨੀ ਨੇ Kona ਇਲੈਕਟ੍ਰਿਕ 'ਚ ਐਕਸਕਲੂਜਿਵ 17 ਇੰਚ ਤੋਂ ਅਲੌਏ ਵ੍ਹੀਲਸ ਦਿਤੇ ਹਨ।
Konaਸੇਫਟੀ ਫੀਚਰਸ
ਇਸ 'ਚ ਅਡੈਪਟਿਵ ਕਰੂਜ਼ ਕੰਟਰੋਲ, ਲੇਨ ਕੀਪ ਅਸਿਸਟ, ਰਿਅਰ ਕਰਾਸ ਟਰੈਫਿਕ ਅਲਰਟ ਅਤੇ ਆਟੋਮੈਟਿਕ ਐਮਰਜੈਂਸੀ ਬ੍ਰੇਕਿੰਗ ਜਿਵੇਂ ਫੀਚਰਸ ਦੇਖਣ ਨੂੰ ਮਿਲਣਗੇ। ਭਾਰਤ 'ਚ Kona ਦੀ ਅਨੁਮਾਨਿਤ ਕੀਮਤ 25 ਲੱਖ ਰੁਪਏ ਦੇ ਆਲੇ ਦੁਆਲੇ ਹੋ ਸਕਦੀ ਹੈ।