
ਲਿਨੋਵੋ ਨੇ ਅਪਣੇ K8 ਪਲਸ ਸਮਾਰਟਫ਼ੋਨ ਦਾ 3GB ਰੈਮ ਵੇਰੀਐਂਟ ਭਾਰਤ 'ਚ ਪਿਛਲੇ ਸਾਲ 10,999 ਰੁਪਏ ਦੀ ਕੀਮਤ ਦੇ ਨਾਲ ਲਾਂਚ ਕੀਤਾ ਸੀ
ਲਿਨੋਵੋ ਨੇ ਅਪਣੇ K8 ਪਲਸ ਸਮਾਰਟਫ਼ੋਨ ਦਾ 3GB ਰੈਮ ਵੇਰੀਐਂਟ ਭਾਰਤ 'ਚ ਪਿਛਲੇ ਸਾਲ 10,999 ਰੁਪਏ ਦੀ ਕੀਮਤ ਦੇ ਨਾਲ ਲਾਂਚ ਕੀਤਾ ਸੀ ਪਰ ਹੁਣ ਇਸ ਸਮਾਰਟਫ਼ੋਨ ਦੀ ਖਰੀਦਦਾਰੀ 'ਤੇ 1000 ਰੁਪਏ ਦਾ ਡਿਸਕਾਊਂਟ ਮਿਲ ਰਿਹਾ ਹੈ। ਜਿਸ ਤੋਂ ਬਾਅਦ ਇਹ 9,999 ਰੁਪਏ ਦੀ ਕੀਮਤ ਦੇ ਨਾਲ ਫਲਿਪਕਾਰਟ 'ਤੇ ਵਿਕਰੀ ਲਈ ਉਪਲਬਧ ਹੈ। ਇਹ ਸਮਾਰਟਫ਼ੋਨ ਵੈਨਮ ਬਲੈਕ ਅਤੇ ਫਾਇਨ ਗੋਲਡ ਕਲਰ ਆਪਸ਼ਨਸ ਦੇ ਨਾਲ ਹੈ।Lenovo K8 plusਦਸ ਦਈਏ ਕਿ ਇਸ ਦੇ ਡਿਸਕਾਊਂਟੇਡ ਮੁੱਲ ਤੋਂ ਇਲਾਵਾ ਇਸ 'ਤੇ ਕਈ ਹੋਰ ਆਫ਼ਰਸ ਵੀ ਨਾਲ ਮਿਲ ਰਹੇ ਹਨ ਜਿਸ 'ਚ ਕਿ ਨੋ-ਕਾਸਟ EMI ਦੀ ਸਹੂਲਤ 417 ਰੁਪਏ ਪ੍ਰਤੀ ਮਹੀਨਾ ਅਤੇ ਇਕ ਹੋਰ EMI 485 ਰੁਪਏ ਪ੍ਰਤੀ ਮਹੀਨਾ ਹੈ। ਇਸ ਤੋਂ ਇਲਾਵਾ 9000 ਰੁਪਏ ਦੀ ਐਕਸਚੇਂਜ ਛੋਟ 49 ਰੁਪਏ 'ਚ ਬਾਇਬੈਕ ਗਾਂਰਟੀ ਅਤੇ ਐਕਸਿਸ ਬੈਂਕ ਵਜ ਕ੍ਰੈਡਿਟ ਕਾਰਡ ਯੂਜ਼ਰਸ ਨੂੰ 5 ਫ਼ੀ ਸਦੀ ਤੋਂ ਇਲਾਵਾ ਛੋਟ ਦਿਤੀ ਜਾ ਰਹੀ ਹੈ।