ਈਯੂ ਨੇ ਇਹ ਕਾਰਵਾਈ ਨਿੱਜਤਾ ਨਾਲ ਜੁੜੇ ਇਕ ਮਾਮਲੇ ਨੂੰ ਲੈ ਕੇ ਕੀਤੀ ਹੈ।
ਨਿਊਯਾਰਕ: ਦੁਨੀਆ ਦੀ ਪ੍ਰਮੁੱਖ ਸੋਸ਼ਲ ਮੀਡੀਆ ਸਾਈਟ ਮੇਟਾ 'ਤੇ 1.3 ਅਰਬ ਡਾਲਰ ਦਾ ਜੁਰਮਾਨਾ ਲਗਾਇਆ ਗਿਆ ਹੈ। ਇਹ ਜੁਰਮਾਨਾ ਯੂਰਪੀ ਸੰਘ ਵਲੋਂ ਲਗਾਇਆ ਗਿਆ ਹੈ। ਈਯੂ ਨੇ ਇਹ ਕਾਰਵਾਈ ਨਿੱਜਤਾ ਨਾਲ ਜੁੜੇ ਇਕ ਮਾਮਲੇ ਨੂੰ ਲੈ ਕੇ ਕੀਤੀ ਹੈ। ਦਰਅਸਲ ਈਯੂ ਨੇ ਮੈਟਾ ਨੂੰ ਯੂਜ਼ਰਸ ਦੇ ਡੇਟਾ ਨੂੰ ਯੂਐਸ ਨੂੰ ਭੇਜਣਾ ਬੰਦ ਕਰਨ ਲਈ ਇਕ ਸਮਾਂ ਸੀਮਾ ਦਿਤਾ ਸੀ ਪਰ ਕੰਪਨੀ ਉਪਭੋਗਤਾਵਾਂ ਦੀ ਨਿਜੀ ਜਾਣਕਾਰੀ ਦੀ ਸੁਰੱਖਿਆ ਕਰਨ ਵਿਚ ਅਸਫ਼ਲ ਰਹੀ।
ਇਹ ਵੀ ਪੜ੍ਹੋ: ਈ-ਸਿਗਰੇਟ ਦੀ ਖੁੱਲ੍ਹੀ ਵਿਕਰੀ 'ਤੇ ਕੇਂਦਰ ਸਖਤ, ਕਾਨੂੰਨ ਦੀ ਸਖਤੀ ਨਾਲ ਪਾਲਣਾ ਲਈ ਨੋਟਿਸ ਜਾਰੀ
ਯੂਰਪੀਅਨ ਯੂਨੀਅਨ ਨੇ ਸੋਮਵਾਰ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਅਤੇ ਵਟਸਐਪ ਦਾ ਸੰਚਾਲਨ ਕਰਨ ਵਾਲੀ ਕੰਪਨੀ ਮੇਟਾ 'ਤੇ ਯੂਜ਼ਰਸ ਦੀ ਜਾਣਕਾਰੀ ਅਮਰੀਕਾ ਭੇਜਣ 'ਤੇ ਪਾਬੰਦੀ ਲਗਾ ਦਿਤੀ ਅਤੇ 1.3 ਅਰਬ ਡਾਲਰ ਦਾ ਜੁਰਮਾਨਾ ਲਗਾਇਆ। ਕਰੀਬ ਪੰਜ ਸਾਲ ਪਹਿਲਾਂ ਸਖ਼ਤ ਗੋਪਨੀਯਤਾ ਉਲੰਘਣਾ ਕਾਨੂੰਨ ਲਾਗੂ ਹੋਣ ਤੋਂ ਬਾਅਦ ਯੂਰਪੀਅਨ ਯੂਨੀਅਨ ਵਿਚ ਲਗਾਇਆ ਗਿਆ ਇਹ ਸਭ ਤੋਂ ਵੱਡਾ ਜੁਰਮਾਨਾ ਹੈ।
ਇਹ ਵੀ ਪੜ੍ਹੋ: ਬਰਗਾੜੀ ਬੇਅਦਬੀ ਮਾਮਲੇ ’ਚ ਵੱਡੀ ਕਾਰਵਾਈ: ਮੁੱਖ ਸਾਜ਼ਿਸ਼ਕਰਤਾ ਸੰਦੀਪ ਬਰੇਟਾ ਬੰਗਲੌਰ ਏਅਰਪੋਰਟ ਤੋਂ ਕਾਬੂ
ਇਸ ਤੋਂ ਪਹਿਲਾਂ ਸਾਲ 2021 'ਚ ਯੂਰਪੀਅਨ ਯੂਨੀਅਨ ਨੇ ਦਿੱਗਜ ਈ-ਕਾਮਰਸ ਕੰਪਨੀ ਐਮਾਜ਼ਾਨ 'ਤੇ 74.6 ਕਰੋੜ ਯੂਰੋ ਦਾ ਜੁਰਮਾਨਾ ਲਗਾਇਆ ਸੀ। ਮੈਟਾ ਨੇ ਇਕ ਦਹਾਕੇ ਪਹਿਲਾਂ ਯੂਰਪ ਵਿਚ ਉਪਭੋਗਤਾਵਾਂ ਲਈ ਸੇਵਾਵਾਂ ਬੰਦ ਕਰਨ ਦੀ ਚਿਤਾਵਨੀ ਦਿਤੀ ਸੀ। ਪਰ ਯੂਰਪੀ ਸੰਘ ਦੇ ਸਖ਼ਤ ਹੁਕਮਾਂ ਤੋਂ ਬਾਅਦ ਉਸ ਨੇ ਕਿਹਾ ਹੈ ਕਿ ਉਹ ਉਚ ਅਦਾਲਤ ਵਿਚ ਅਪੀਲ ਕਰਨਗੇ, ਜਿਸ ਵਿਚ ਉਹ ਫ਼ੈਸਲੇ ’ਤੇ ਰੋਕ ਲਾਉਣ ਦੀ ਬੇਨਤੀ ਕਰਨਗੇ।
ਇਹ ਵੀ ਪੜ੍ਹੋ: PM ਮੋਦੀ ਦਾ ਸਿਡਨੀ 'ਚ ਵੱਖਰੇ ਤਰੀਕੇ ਨਾਲ ਕੀਤਾ ਗਿਆ ਸਵਾਗਤ, ਅਸਮਾਨ 'ਤੇ ਲਿਖਿਆ ‘ਵੈਲਕਮ ਮੋਦੀ'
ਮੈਟਾ ਦੇ ਗਲੋਬਲ ਅਫੇਅਰਜ਼ ਦੇ ਪ੍ਰਧਾਨ ਨਿਕ ਕਲੇਗ ਅਤੇ ਮੁੱਖ ਕਾਨੂੰਨੀ ਅਧਿਕਾਰੀ ਜੈਨੀਫ਼ਰ ਨਿਊਸਟੇਡ ਨੇ ਸਾਂਝੇ ਬਿਆਨ ਵਿਚ ਕਿਹਾ, "ਇਹ ਫ਼ੈਸਲਾ ਗਲਤ ਅਤੇ ਬੇਇਨਸਾਫ਼ੀ ਵਾਲਾ ਹੈ, ਅਤੇ ਯੂਰਪ ਤੇ ਅਮਰੀਕਾ ਵਿਚਕਾਰ ਡੇਟਾ ਭੇਜਣ ਵਾਲੀਆਂ ਅਣਗਿਣਤ ਹੋਰ ਕੰਪਨੀਆਂ ਲਈ ਇਕ ਖਤਰਨਾਕ ਮਿਸਾਲ ਕਾਇਮ ਕਰਦਾ ਹੈ।"