
ਦੁਨੀਆਂ ਵਿਚ ਤੇਜ਼ੀ ਨਾਲ ਇੰਟਰਨੈੱਟ ਯੂਜ਼ਰਸ ਦੀ ਗਿਣਤੀ ਵਧ ਰਹੀ ਹੈ, ਇਸ ਦੇ ਚਲਦਿਆਂ ਇੰਟਰਨੈੱਟ ਦੀ ਗਤੀ ਵਿਚ ਰੁਕਾਵਟਾਂ ਵੀ ਆ ਰਹੀਆਂ ਹਨ।
ਨਵੀਂ ਦਿੱਲੀ: ਦੁਨੀਆਂ ਵਿਚ ਤੇਜ਼ੀ ਨਾਲ ਇੰਟਰਨੈੱਟ ਯੂਜ਼ਰਸ ਦੀ ਗਿਣਤੀ ਵਧ ਰਹੀ ਹੈ, ਇਸ ਦੇ ਚਲਦਿਆਂ ਇੰਟਰਨੈੱਟ ਦੀ ਗਤੀ ਵਿਚ ਰੁਕਾਵਟਾਂ ਵੀ ਆ ਰਹੀਆਂ ਹਨ। ਪਰ ਹਾਲ ਹੀ ਵਿਚ ਇੰਟਰਨੈੱਟ ਦੀ ਗਤੀ ਦਾ ਇਕ ਨਵਾਂ ਰਿਕਾਰਡ ਦਰਜ ਹੋਇਆ ਹੈ, ਜਿਸ ਨਾਲ ਇਕ ਸੈਕਿੰਡ ਤੋਂ ਵੀ ਘੱਟ ਸਮੇਂ ਵਿਚ ਪੂਰੀ ਨੈੱਟਫਲਿਕਸ ਲਾਈਬ੍ਰੇਰੀ ਡਾਊਨਲੋਡ ਕੀਤੀ ਜਾ ਸਕਦੀ ਹੈ।
Internet Service
ਖੋਜਕਰਤਾਵਾਂ ਦੀ ਇਕ ਟੀਮ ਨੇ 178,000 ਜੀਬੀਪੀਐਸ (178 ਟੀਬੀਪੀਐਸ) ਦੀ ਗਤੀ ਦੇ ਨਾਲ ਦੁਨੀਆਂ ਦੇ ਸਭ ਤੋਂ ਤੇਜ਼ ਇੰਟਰਨੈੱਟ ਦਾ ਰਿਕਾਰਡ ਦਰਜ ਕੀਤਾ ਹੈ। ਮੌਜੂਦਾ ਸਮੇਂ ਵਿਚ ਓਪਟੀਕਲ ਫਾਈਬਰ ਇਨੇਬਲ ਡਾਟਾ ਸੈਂਟਰ ਵੀ ਸਿਰਫ਼ 35 ਟੀਬੀਪੀਐਸ ਦੀ ਗਤੀ ਨਾਲ ਡਾਟਾ ਟ੍ਰਾਂਸਫਰ ਕਰਨ ਦੇ ਸਮਰੱਥ ਹਨ।
Internet Service
ਇਹ ਰਿਕਾਰਡ ਯੂਨੀਵਰਸਿਟੀ ਕਾਲਜ ਲੰਡਨ ਦੇ ਖੋਜਕਰਤਾਵਾਂ ਦੀ ਇਕ ਟੀਮ ਨੇ ਡਾਕਟਰ ਲਿਡਿਆ ਗਾਲਡਿਨੋ ਦੀ ਅਗਵਾਈ ਵਿਚ ਬਣਾਇਆ ਹੈ। ਇਸ ਇੰਟਰਨੈੱਟ ਗਤੀ ਇੰਨੀ ਤੇਜ਼ ਹੈ ਕਿ ਜੇਕਰ ਤੁਸੀਂ ਚਾਹੋ ਤਾਂ ਇਕ ਸੈਕਿੰਡ ਤੋਂ ਵੀ ਘੱਟ ਸਮੇਂ ਵਿਚ ਪੂਰੀ ਨੈੱਟਫਲਿਕਸ ਲਾਈਬ੍ਰੇਰੀ ਨੂੰ ਕਲਿੱਕ ਕਰਦੇ ਹੀ ਡਾਊਨਲੋਡ ਕਰ ਸਕਦੇ ਹੋ। ਸਭ ਤੋਂ ਤੇਜ਼ ਇੰਟਰਨੈੱਟ ਗਤੀ ਦਾ ਪੁਰਾਣਾ ਰਿਕਾਰਡ 44.2 ਟੀਬੀਪੀਐਸ ਦਾ ਸੀ, ਜੋ ਆਸਟ੍ਰੇਲੀਅਨ ਖੋਜਕਰਤਾਵਾਂ ਨੇ ਇਸ ਸਾਲ ਮਈ ਵਿਚ ਬਣਾਇਆ ਸੀ।
Internet Speed
ਪੁਰਾਣੇ ਰਿਕਾਰਡ ਦੇ ਮੁਕਾਬਲੇ ਨਵੀਂ ਗਤੀ ਰਿਕਾਰਡ ਚਾਰ ਗੁਣਾ ਜ਼ਿਆਦਾ ਹੈ। ਇਕ ਬਲਾਗ ਪੋਸਟ ਵਿਚ ਦੱਸਿਆ ਗਿਆ ਹੈ ਖੋਜਕਰਤਾਵਾਂ ਨੇ ਮੌਜੂਦਾ ਓਪਟੀਕਲ ਫਾਈਬਰ ਸਿਸਟਮ ਵਿਚ ਵਰਤੋਂ ਕੀਤੇ ਜਾਣ ਵਾਲੇ ਵੈੱਬਲੈਂਥ ਦੀ ਤੁਲਨਾ ਵਿਚ ਜ਼ਿਆਦਾ ਵੱਡੀ ਵੈੱਬਲੈਂਥ ਦੀ ਵਰਤੋਂ ਕੀਤੀ ਅਤੇ ਸਿਗਨਲ ਨੂੰ ਵਧਾਉਣ ਲਈ ਨਵੀਂ ਐਂਪਲੀਫਾਈਰ ਤਕਨੀਕ ਦੀ ਵਰਤੋਂ ਕੀਤੀ ਹੈ।
Internet Speed
ਮੌਜੂਦਾ ਸਮੇਂ ਵਿਚ 4.5THz ਦੀ ਬੈਂਡਵਿਥ ਦੀ ਵਰਤੋਂ ਕੀਤੀ ਜਾ ਰਹੀ ਹੈ। ਉੱਥੇ ਹੀ 9 THz ਵਪਾਰਕ ਬੈਂਡਵਿਥ ਹਾਲੇ ਕੁਝ ਬਜ਼ਾਰਾਂ ਵਿਚ ਸਾਹਮਣੇ ਆਇਆ ਹੈ। ਹਾਲਾਂਕਿ 178 ਟੈਰਾਬਾਈਟ ਦੀ ਸੁਪਰ ਫਾਸਟ ਇੰਟਰਨੈੱਟ ਸਪੀਡ ਪਾਉਣ ਲਈ ਖੋਜਕਰਤਾਵਾਂ ਨੇ 16.8 THz ਬੈਂਡਵਿੱਥ ਦੀ ਵਰਤੋਂ ਕੀਤੀ ਹੈ।
Internet Speed
ਪ੍ਰਮੁੱਖ ਖੋਜਕਰਤਾ ਨੇ ਕਿਹਾ ਕਿ ਕੋਰੋਨਾ ਵਾਇਰਸ ਮਹਾਂਮਾਰੀ ਦੇ ਚਲਦਿਆਂ ਇੰਟਰਨੈੱਟ ਜੀਵਨ ਦਾ ਅਹਿਮ ਹਿੱਸਾ ਬਣ ਗਿਆ ਹੈ। ਕੁਝ ਓਪਰੇਟਰਾਂ ਨੇ ਇਸ ਦੌਰਾਨ ਇੰਟਰਨੈੱਟ ਟ੍ਰੈਫਿਕ ਵਿਚ 60 ਫੀਸਦੀ ਦਾ ਵਾਧਾ ਦੇਖਿਆ ਹੈ। ਨਵੀਂ ਤਕਨੀਕ ਆਉਣ ਨਾਲ ਇੰਟਰਨੈੱਟ ਹੋਰ ਵੀ ਸਸਤਾ ਹੋਵੇਗਾ ਅਤੇ ਲੋਕਾਂ ਦੀ ਲੋੜ ਅਨੁਸਾਰ ਇੰਟਰਨੈੱਟ ਦੀ ਸਪਲਾਈ ਵੀ ਵਧਾਈ ਜਾ ਸਕੇਗੀ।