
ਇਸ ਨਾਲ ਹੁਣ ਗਾਹਕਾਂ ਨੂੰ ਆਪਣੇ ਇੰਟਰਨੈੱਟ ਬੈਂਕਿੰਗ ਪਾਸਵਰਡ...
ਨਵੀਂ ਦਿੱਲੀ: ਇਸ ਡਿਜੀਟਲ ਦੁਨੀਆ ‘ਚ ਆਪਣੇ ਸਾਰੇ ਖਾਤਿਆਂ ਦੇ ਪਾਸਵਰਡ ਯਾਦ ਰੱਖ ਸਕਣਾ ਕਾਫ਼ੀ ਮੁਸ਼ਕਲ ਕੰਮ ਹੈ, ਉੱਥੇ ਹੀ ਕਈ ਵੈੱਬਸਾਈਟਸ ਮੁਸ਼ਕਲ ਪਾਸਵਰਡ ਮੰਗਦੀਆਂ ਹਨ ਜਿਨ੍ਹਾਂ ਨੂੰ ਯਾਦ ਰੱਖਣਾ ਕਈ ਵਾਰ ਮੁਸ਼ਕਲ ਹੋ ਜਾਂਦਾ ਹੈ। ਅਜਿਹੇ ਵਿਚ ਜੇ ਤੁਸੀਂ ਆਪਣੇ ਪਾਸਵਰਡ ਨੂੰ ਕਿਤੇ ਲਿਖ ਕੇ ਰੱਖਦੇ ਹੋ ਤਾਂ ਇਹ ਨੁਕਸਾਨਦਾਇਕ ਸਾਬਿਤ ਹੋ ਸਕਦਾ ਹੈ। ਗਾਹਕਾਂ ਦੀ ਇਸ ਸਮੱਸਿਆ ਨੂੰ ਦੇਖਦੇ ਹੋਏ ਆਈਸੀਆਈਸੀਆਈ ਬੈਂਕ ਨੇ ਡਿਜੀਟਲ ਬੈਂਕਿੰਗ ਲਈ ਓਟੀਪੀ ਆਧਾਰਿਤ ਲੌਗਇਨ ਸਿਸਟਮ ਲਾਂਚ ਕੀਤਾ ਹੈ।
Photo
ਇਸ ਨਾਲ ਹੁਣ ਗਾਹਕਾਂ ਨੂੰ ਆਪਣੇ ਇੰਟਰਨੈੱਟ ਬੈਂਕਿੰਗ ਪਾਸਵਰਡ ਨੂੰ ਯਾਦ ਰੱਖਣ ਦੀ ਜ਼ਰੂਰਤ ਨਹੀਂ ਪਵੇਗੀ। ਈਸੀਆਈਸੀਆਈ ਬੈਂਕ ਦੀ ਇਸ ਸਹੂਲਤ ਨਾਲ ਗਾਹਕ ਆਪਣੇ ਰਜਿਸਟਰਡ ਮੋਬਾਈਲ ਨੰਬਰ ‘ਤੇ ਵਨ ਟਾਈਮ ਪਾਸਵਰਡ (OTP) ਨਾਲ ਡੈਬਿਟ ਕਾਰਡ ਦੇ ਪਿਨ ਨੰਬਰ ਦੀ ਵਰਤੋਂ ਕਰ ਕੇ ਆਪਣੇ ਇੰਟਰਨੈੱਟ ਬੈਂਕਿੰਗ ਖਾਤੇ ‘ਚ ਲੌਗਇਨ ਕਰ ਸਕਣਗੇ। ਇਸ ਤਰ੍ਹਾਂ ਖਾਤੇ ਨੂੰ ਲੌਗਇਨ ਕਰਨ ਲਈ ਗਾਹਕਾਂ ਨੂੰ ਹੁਣ ਪਾਸਵਰਡ ਯਾਦ ਰੱਖਣ ਦੀ ਜ਼ਰੂਰਤ ਨਹੀਂ ਪਵੇਗੀ।
Photo
ਓਟੀਪੀ ਆਧਾਰਿਤ ਲੌਗਇਨ ਸਿਸਟਮ ਬਾਰੇ ICICI Bank ਦੇ ਇਕ ਬੁਲਾਰੇ ਨੇ ਦੱਸਿਆ, ‘ਆਈਸੀਆਈਸੀਆਈ ਬੈਂਕ ਹਮੇਸ਼ਾ ਆਪਣੇ ਪ੍ਰੋਡਕਟਸ ਤੇ ਸਰਵਿਸਿਜ਼ ਨੂੰ ਬਿਹਤਰ ਕਰਨ ਦੀ ਕੋਸ਼ਿਸ਼ ਕਰਦਾ ਹੈ ਜਿਸ ਨਾਲ ਆਪਣੇ ਗਾਹਕਾਂ ਲਈ ਬੈਂਕਿੰਗ ਨੂੰ ਜ਼ਿਆਦਾ ਸੁਵਿਧਾਜਨਕ ਤੇ ਪਰੇਸ਼ਾਨੀ ਮੁਕਤ ਬਣਾਇਆ ਜਾ ਸਕੇ। ਇਸ ਸੋਚ ਨਾਲ ਅਸੀਂ ਆਪਣੇ ਇੰਟਰਨੈੱਟ ਬੈਂਕਿੰਗ ਵਾਲੇ ਗਾਹਕਾਂ ਲਈ ਇਕ ਅਨੋਖੀ ਓਟੀਪੀ ਆਧਾਰਿਤ ਲੌਗ-ਇਨ ਸੁਵਿਧਾ ਲਾਂਚ ਕੀਤੀ ਹੈ।
Photo
ਇਸ ਸਹੂਲਤ ਨੂੰ ਸਾਡੇ ਗਾਹਕ ਤੁਰੰਤ ਕੁਝ ਸਰਲ ਸਟੈੱਪਸ ‘ਚ, ਜ਼ਿਆਦਾ ਸਹਿਜਤਾ ਨਾਲ ਇੰਟਰਨੈੱਟ ਬੈਂਕਿੰਗ ਸੇਵਾਵਾਂ ਦਾ ਫਾਇਦਾ ਉਠਾ ਸਕਣਗੇ। ਇਹ ਸਹੂਲਤ ਲੌਗ-ਇਨ ਕਰਨ ਦੀ ਰਵਾਇਤੀ ਪ੍ਰਕਿਰਿਆ ਦੀ ਤਰ੍ਹਾਂ ਹੀ ਸੁਰੱਖਿਅਤ ਤੇ ਮਜ਼ਬੂਤ ਹੈ ਕਿਉਂਕਿ ਇਸ ਵਿਚ ਟੂ ਫੈਕਟਰ ਅਥੈਂਟੀਕੇਸ਼ਨ ਦੀ ਪ੍ਰਕਿਰਿਆ ਸ਼ਾਮਲ ਹੈ।’ ਇਹ ਓਟੀਪੀ ਆਧਾਰਿਤ ਲੌਗ ਇਨ ਸਿਸਟਮ ਦੀਆਂ ਖੂਬੀਆਂ ਨਾਲ ਕਈ ਵੱਡੇ ਫਾਇਦੇ ਹੋਣਗੇ। ਓਟੀਪੀ ਜਨਰੇਟ ਹੋਣ ਤੇ ਅਲਰਟ ਈ-ਮੇਲ ਆਵੇਗਾ।
Photo
ਲੌਗ-ਇਨ ਕਰਨ ਦੀ ਰਵਾਇਤੀ ਪ੍ਰਕਿਰਿਆ ਤੇ ਓਟੀਪੀ ਲੌਗਇਨ ਵਿਚਕਾਰ ਨੇਵੀਗੇਸ਼ਨ ਆਸਾਨ ਹੋਵੇਗੀ। ਕਿਸੇ ਤਰ੍ਹਾਂ ਦੀ ਪਰੇਸ਼ਾਨੀ ਹੋਣ ‘ਤੇ ਐੱਨਆਰਆਈ ਗਾਹਕਾਂ ਲਈ ਰਜਿਸਟਰਡ ਮੋਬਾਈਲ ਨੰਬਰ ਨਾਲ ਗਾਹਕ ਮਦਦ ਸਿਸਟਮ ਤਕ ਪਹੁੰਚ ਸੰਭਵ ਹੋਵੇਗੀ। ਇਹ ਪ੍ਰਸੈਸ ਆਸਾਨ ਹੋਣ ਦੇ ਨਾਲ ਨਾਲ ਸੁਰੱਖਿਅਤ ਵੀ ਹੈ।
ਇਸ ਨੂੰ ਲਾਗਿਨ ਕਰਨ ਲਈ ਬੈਂਕ ਦੀ ਵੈੱਬਸਾਈਟ www.icicibank.com ‘ਤੇ ਜਾ ਕੇ ਲੌਗਇਨ ‘ਤੇ ਕਲਿੱਕ ਕਰੋ। ਬੈਂਕ ਨਾਲ ਰਜਿਸਟਰਡ ਮੋਬਾਈਲ ਨੰਬਰ ਐਂਟਰ ਕਰ ਕੇ ‘Get OTP’ ਆਪਸ਼ਨ ‘ਤੇ ਕਲਿੱਕ ਕਰੋ। ਓਟੀਪੀ ਤੇ ਆਪਣੇ ਡੈਬਿਟ ਕਾਰਡ ਪਿਨ ਦੀ ਐਂਟਰੀ ਕਰੋ ਤੇ ‘Proceed’ ‘ਤੇ ਕਲਿੱਕ ਕਰੋ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।