U.P. I. News: ਲੈਣ-ਦੇਣ ’ਤੇ ਚਾਰਜ ਲੱਗਾ ਤਾਂ 75 ਫ਼ੀ ਸਦੀ ਲੋਕ ਯੂ.ਪੀ. ਆਈ. ਦੀ ਵਰਤੋਂ ਕਰਨਾ ਬੰਦ ਕਰ ਦੇਣਗੇ : ਸਰਵੇਖਣ

By : GAGANDEEP

Published : Sep 23, 2024, 7:37 am IST
Updated : Sep 23, 2024, 7:48 am IST
SHARE ARTICLE
75 percent of people in U.P. I. Will stop using: Surveys
75 percent of people in U.P. I. Will stop using: Surveys

38 ਫ਼ੀ ਸਦੀ ਪ੍ਰਯੋਗਕਰਤਾ ਡੈਬਿਟ ਕਾਰਡ, ਕ੍ਰੈਡਿਟ ਕਾਰਡ ਜਾਂ ਕਿਸੇ ਹੋਰ ਡਿਜੀਟਲ ਮਾਧਿਅਮ ਦੀ ਬਜਾਏ ਯੂ.ਪੀ.ਆਈ. ਦੀ ਵਰਤੋਂ ਕਰਦੇ ਹਨ।

If there is a charge on the transaction, 75 percent of people in U.P. I. Will stop using: Surveys: ਯੂ.ਪੀ.ਆਈ. ਸੇਵਾ ’ਤੇ ਜੇਕਰ ਕੋਈ ਟ?ਰਾਂਜੈਕਸ਼ਨ ਚਾਰਜ ਲਗਾਇਆ ਜਾਂਦਾ ਹੈ ਤਾਂ 75 ਫੀ ਸਦੀ ਪ੍ਰਯੋਗਕਰਤਾ ਇਸ ਦੀ ਵਰਤੋਂ ਕਰਨਾ ਬੰਦ ਕਰ ਦੇਣਗੇ। ‘ਲੋਕਲ ਸਰਕਲਜ਼’ ਵਲੋਂ ਐਤਵਾਰ ਨੂੰ ਜਾਰੀ ਇਕ ਸਰਵੇਖਣ ’ਚ ਇਹ ਸਿੱਟਾ ਕਢਿਆ ਗਿਆ ਹੈ। ਸਰਵੇਖਣ ਤੋਂ ਪਤਾ ਲੱਗਿਆ ਹੈ ਕਿ 38 ਫ਼ੀ ਸਦੀ ਪ੍ਰਯੋਗਕਰਤਾ ਡੈਬਿਟ ਕਾਰਡ, ਕ੍ਰੈਡਿਟ ਕਾਰਡ ਜਾਂ ਕਿਸੇ ਹੋਰ ਡਿਜੀਟਲ ਮਾਧਿਅਮ ਦੀ ਬਜਾਏ ਯੂ.ਪੀ.ਆਈ. ਦੀ ਵਰਤੋਂ ਕਰਦੇ ਹਨ। ਸਰਵੇਖਣ ’ਚ ਕਿਹਾ ਗਿਆ ਹੈ ਕਿ ਸਿਰਫ 22 ਫ਼ੀ ਸਦੀ ਯੂ.ਪੀ.ਆਈ. ਉਪਭੋਗਤਾ ਭੁਗਤਾਨ ’ਤੇ ਲੈਣ-ਦੇਣ ਫੀਸ ਦਾ ਬੋਝ ਸਹਿਣ ਕਰਨ ਲਈ ਤਿਆਰ ਹਨ। 75 ਫ਼ੀ ਸਦੀ ਨੇ ਕਿਹਾ ਕਿ ਜੇ ਲੈਣ-ਦੇਣ ਦੇ ਚਾਰਜ ਲਗਾਏ ਜਾਂਦੇ ਹਨ ਤਾਂ ਉਹ ਯੂ.ਪੀ.ਆਈ. ਦੀ ਵਰਤੋਂ ਕਰਨਾ ਬੰਦ ਕਰ ਦੇਣਗੇ। 

ਇਹ ਸਰਵੇਖਣ ਤਿੰਨ ਵਿਆਪਕ ਖੇਤਰਾਂ ’ਤੇ ਕੀਤਾ ਗਿਆ ਹੈ। ਇਸ ਨੂੰ 308 ਜ਼ਿਲ੍ਹਿਆਂ ਤੋਂ 42000 ਪ੍ਰਤੀਕਿਰਿਆਵਾਂ ਮਿਲੀਆਂ ਹਨ। ਹਾਲਾਂਕਿ, ਹਰ ਸਵਾਲ ਦੇ ਜਵਾਬਾਂ ਦੀ ਗਿਣਤੀ ਵੱਖ-ਵੱਖ ਸੀ। ਯੂ.ਪੀ.ਆਈ. ’ਤੇ ਟਰਾਂਜੈਕਸ਼ਨ ਚਾਰਜ ਨਾਲ ਜੁੜੇ ਇਕ ਸਵਾਲ ਨੂੰ 15598 ਜਵਾਬ ਮਿਲੇ।  ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ (ਐਨ.ਪੀ.ਸੀ.ਆਈ.) ਨੇ ਪਿਛਲੇ ਵਿੱਤੀ ਸਾਲ ਦੇ ਮੁਕਾਬਲੇ 2023-24 ’ਚ ਲੈਣ-ਦੇਣ ਦੀ ਮਾਤਰਾ ’ਚ ਰੀਕਾਰਡ 57 ਫ਼ੀ ਸਦੀ ਅਤੇ ਮੁੱਲ ’ਚ 44 ਫ਼ੀ ਸਦੀ ਦਾ ਵਾਧਾ ਦਰਜ ਕੀਤਾ ਹੈ। ਪਹਿਲੀ ਵਾਰ ਕਿਸੇ ਵਿੱਤੀ ਸਾਲ ’ਚ ਯੂ.ਪੀ.ਆਈ. ਲੈਣ-ਦੇਣ 100 ਅਰਬ ਨੂੰ ਪਾਰ ਕਰ ਗਿਆ ਹੈ। ਇਹ 2022-23 ਦੇ 84 ਅਰਬ ਦੇ ਮੁਕਾਬਲੇ 2023-24 ਵਿਚ 131 ਅਰਬ ਸੀ। ਮੁੱਲ ਦੇ ਹਿਸਾਬ ਨਾਲ ਇਹ 1,39,100 ਅਰਬ ਰੁਪਏ ਤੋਂ ਵਧ ਕੇ 1,99,890  ਅਰਬ ਰੁਪਏ ਹੋ ਗਿਆ। 

ਸਰਵੇਖਣ ਦੇ ਅਨੁਸਾਰ, 37 ਫ਼ੀ ਸਦੀ ਉੱਤਰਦਾਤਾਵਾਂ ਨੇ ਮੁੱਲ ਦੇ ਹਿਸਾਬ ਨਾਲ ਉਨ੍ਹਾਂ ਦੇ ਕੁਲ ਭੁਗਤਾਨ  ਦਾ 50 ਫ਼ੀ ਸਦੀ ਤੋਂ ਵੱਧ ਯੂ.ਪੀ.ਆਈ. ਲੈਣ-ਦੇਣ ਸਾਂਝਾ ਕੀਤਾ। ਯੂ.ਪੀ.ਆਈ. ਤੇਜ਼ੀ ਨਾਲ 10 ’ਚੋਂ ਚਾਰ ਖਪਤਕਾਰਾਂ ਲਈ ਭੁਗਤਾਨ ਦਾ ਅਨਿੱਖੜਵਾਂ ਅੰਗ ਬਣ ਰਿਹਾ ਹੈ। ਇਸ ਲਈ ਸਿੱਧੇ ਜਾਂ ਅਸਿੱਧੇ ਲੈਣ-ਦੇਣ ਦੀ ਫੀਸ ਲਗਾਉਣ ਦਾ ਸਖ਼ਤ ਵਿਰੋਧ ਹੋ ਰਿਹਾ ਹੈ। ਲੋਕਲ ਸਰਕਲ ਇਸ ਸਰਵੇਖਣ ਦੇ ਨਤੀਜਿਆਂ ਨੂੰ ਵਿੱਤ ਮੰਤਰਾਲੇ ਅਤੇ ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਨੂੰ ਭੇਜਣਗੇ ਤਾਂ ਜੋ ਕਿਸੇ ਵੀ ਐਮ.ਡੀ.ਆਰ. ਚਾਰਜ ਦੀ ਆਗਿਆ ਦੇਣ ਤੋਂ ਪਹਿਲਾਂ ਯੂ.ਪੀ.ਆਈ. ਉਪਭੋਗਤਾ ਦੀ ਨਬਜ਼ ਨੂੰ ਧਿਆਨ ’ਚ ਰੱਖਿਆ ਜਾ ਸਕੇ। ਇਹ ਸਰਵੇਖਣ 15 ਜੁਲਾਈ ਤੋਂ 20 ਸਤੰਬਰ ਦੇ ਵਿਚਕਾਰ ਆਨਲਾਈਨ ਕੀਤਾ ਗਿਆ ਸੀ। (ਪੀਟੀਆਈ)
 

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਕਰਨ ਔਜਲਾ ਵੱਲੋਂ ਪਸ਼ੂਆਂ ਲਈ 10 ਹਜ਼ਾਰ ਕਿੱਲੋ ਚਾਰੇ ਦੀ ਸੇਵਾ, ਹੜ੍ਹ ਪ੍ਰਭਾਵਿਤ ਪਿੰਡਾਂ 'ਚ ਜਾਣ ਲਈ ਟਰਾਲੀਆਂ....

05 Sep 2025 3:13 PM

Situation at Ludhiana Sasrali critical : ਜੇ ਇਹ ਬੰਨ੍ਹ ਟੁੱਟਦਾ ਤਾਂ 24 ਤੋਂ 25 ਪਿੰਡ ਡੁੱਬਣਗੇ Punjab Floods

05 Sep 2025 1:31 PM

ਆਹ ਫ਼ਸਲ ਤਾਂ ਬਰਬਾਦ ਹੋ ਗਈ, ਅਗਲੀ ਵੀ ਖ਼ਤਰੇ 'ਚ - ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ

04 Sep 2025 9:50 PM

ਹੜ੍ਹ ਪੀੜਤਾਂ ਦੇ ਹੱਕ 'ਚ ਆਏ ਦਿਲਜੀਤ ਦੋਸਾਂਝ

04 Sep 2025 9:48 PM

Punjab Flood News : Sutlej River ਦੇ ਪਾਣੀ ਨੇ ਡੋਬੇ ਸੈਂਕੜੇ ਪਿੰਡ, 'ਕੋਠੀਆਂ ਟੁੱਟ-ਟੁੱਟ ਪਾਣੀ 'ਚ ਡਿੱਗ ਰਹੀਆਂ'

01 Sep 2025 3:21 PM
Advertisement