
ਈ - ਕਾਮਰਸ ਦੇ ਵਧਦੇ ਦਾਇਰੇ 'ਚ ਪ੍ਰਮੁੱਖ ਆਨਲਾਈਨ ਸ਼ਾਪਿੰਗ ਵੈਬਸਾਈਟ ਫਲਿਪਕਾਰਟ (flipkart.com) ਨੇ ਬੰਪਰ ਨੌਕਰੀਆਂ ਕਢੀਆਂ ਹਨ।
ਨਵੀਂ ਦਿੱਲੀ: ਈ - ਕਾਮਰਸ ਦੇ ਵਧਦੇ ਦਾਇਰੇ 'ਚ ਪ੍ਰਮੁੱਖ ਆਨਲਾਈਨ ਸ਼ਾਪਿੰਗ ਵੈਬਸਾਈਟ ਫਲਿਪਕਾਰਟ (flipkart.com) ਨੇ ਬੰਪਰ ਨੌਕਰੀਆਂ ਕਢੀਆਂ ਹਨ। ਇਹ ਨੌਕਰੀਆਂ ਕੰਪਨੀ ਦੋ ਸਾਲ ਦੇ ਲੰਬੇ ਅੰਤਰਾਲ ਤੋਂ ਬਾਅਦ ਕਢ ਰਹੀਆਂ ਹਨ। ਕੰਪਨੀ ਵਲੋਂ ਇਹ ਨਿਯੁਕਤੀਆਂ ਡਾਟਾ ਸਾਇੰਟਿਸਟ, UI ਅਤੇ ਐਂਡ UX ਡਿਜਾਇਨਰਸ, ਪ੍ਰੋਡਕਟ ਸਾਲਿਊਸ਼ਨ ਇੰਜੀਨੀਅਰ, ਟੇਕ ਪ੍ਰੋਗਰਾਮ ਮੈਨੇਜਰ, ਸਾਫ਼ਟਵੇਅਰ ਡਿਵੈਲਪਰਸ, ਆਈਟੀ ਇੰਫ਼ਰਾਸਟਰਕਚਰ, ਸਰਵਿਸ ਡਿਲੀਵਰੀ ਅਤੇ ਆਈਟੀ ਐਪਲੀਕੇਸ਼ਨ ਵਿਚ ਕੀਤੀਆਂ ਜਾਣਗੀਆਂ। ਖ਼ਬਰ ਮੁਤਾਬਕ ਫਲਿਪਕਾਰਟ ਵਲੋਂ ਕਰੀਬ 700 ਪਦਾਂ ਨੂੰ ਭਰਿਆ ਜਾਵੇਗਾ। Flipkart20 ਵਿਦਿਆਰਥੀਆਂ ਨੂੰ ਆਫ਼ਰ ਲੈਟਰ ਜਾਰੀ
ਕੈਂਪਸ ਰਿਕਰੂਟਮੈਂਟ ਰਾਉਂਡ ਵਿਚ ਕੰਪਨੀ ਨੇ ਹੈਦਰਾਬਾਦ ਅਤੇ ਬੰਗਲੁਰੂ ਵਿਚ ਸਥਿਤ ਇੰਡੀਅਨ ਸਕੂਲ ਆਫ਼ ਬਿਜਨਸ (ISB) ਦੇ 20 ਵਿਦਿਆਰਥੀਆਂ ਨੂੰ ਆਫ਼ਰ ਲੈਟਰ ਵੀ ਜਾਰੀ ਕਰ ਦਿਤੇ ਗਏ ਹਨ। ਫਲਿਪਕਾਰਟ ਫਿਲਹਾਲ ਟੇਕ ਫੰਕਸ਼ਨ ਵਿਚ ਤੇਜ਼ੀ ਨਾਲ ਹਾਇਰਿੰਗ ਕਰ ਰਹੀ ਹਨ। ਕੰਪਨੀ ਦੇ ਬੁਲਾਰੇ ਨੇ ਦਸਿਆ ਕਿ ਅਗਲੇ ਕੁੱਝ ਸਮੇਂ 'ਚ ਹੋਣ ਵਾਲੀ ਹਾਇਰਿੰਗ AI ਫਾਰ ਇੰਡੀਆ ਪ੍ਰੋਗਰਾਮ ਦੇ ਤਹਿਤ ਕੀਤੀ ਜਾ ਰਹੀ ਹੈ।Flipkartਤੇਜੀ ਨਾਲ ਵਪਾਰ ਵਧਾਏਗੀ ਕੰਪਨੀ
ਕੰਪਨੀ ਦੇ ਸੀਈਓ ਨੀਤੀਨ ਸੇਠ ਨੇ ਦਸਿਆ ਕਿ ਸਾਲ 2018 ਵਿਚ ਕੰਪਨੀ ਦਾ ਪਲਾਨ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਨੌਕਰੀ ਦੇਣ ਦਾ ਹੈ। ਇਸ ਦੇ ਲਈ ਕੰਪਨੀ ਅਪਣੇ ਸਾਰੇ ਵਿਭਾਗਾਂ ਵਿਚ ਨਵੇਂ ਲੋਕਾਂ ਨੂੰ ਰਖੇਗੀ। ਕੰਪਨੀ ਦਾ ਪਲਾਨ ਅਗਲੇ ਆਉਣ ਵਾਲੇ ਸਮੇਂ ਵਿਚ ਤੇਜੀ ਨਾਲ ਵਪਾਰ ਵਧਾਉਣ ਦਾ ਹੈ।