Airtel ਲੈ ਕੇ ਆਇਆ ਇਕ ਹੋਰ ਧਮਾਕੇਦਾਰ ਆਫ਼ਰ, ਮੁਫ਼ਤ 'ਚ ਮਿਲ ਰਿਹੈ 30GB ਡਾਟਾ
Published : Mar 24, 2018, 1:56 pm IST
Updated : Mar 24, 2018, 1:56 pm IST
SHARE ARTICLE
Airtel
Airtel

ਪਿਛਲੇ ਕੁੱਝ ਦਿਨਾਂ ਤੋਂ ਟੈਲੀਕਾਮ ਕੰਪਨੀਆਂ ਕੋਈ ਧਮਾਕੇਦਾਰ ਆਫ਼ਰ ਮਾਰਕੀਟ 'ਚ ਨਹੀਂ ਪੇਸ਼ ਕਰ ਰਹੀਆਂ ਹਨ

ਪਿਛਲੇ ਕੁੱਝ ਦਿਨਾਂ ਤੋਂ ਟੈਲੀਕਾਮ ਕੰਪਨੀਆਂ ਕੋਈ ਧਮਾਕੇਦਾਰ ਆਫ਼ਰ ਮਾਰਕੀਟ 'ਚ ਨਹੀਂ ਪੇਸ਼ ਕਰ ਰਹੀਆਂ ਹਨ ਤੇ ਯਕੀਨਨ ਤੁਹਾਨੂੰ ਲਗ ਰਿਹਾ ਹੋਵੇਗਾ ਕਿ ਟੈਲੀਕਾਮ ਸੈਕਟਰ 'ਚੋਂ ਕੰਪਨੀ 'ਚ ਡਾਟਾ ਵਾਰ ਖ਼ਤਮ ਹੋ ਗਈ ਹੈ ਪਰ ਅਜਿਹਾ ਨਹੀਂ ਹੈ। ਜੀਓ ਤੋਂ ਬਾਅਦ ਦੇਸ਼ ਦੀ ਸੱਭ ਤੋਂ ਵੱਡੀ ਕੰਪਨੀ ਏਅਰਟੈੱਲ ਨੇ ਨਵਾਂ ਪ੍ਰੋਗਰਾਮ ਸ਼ੁਰੂ ਕੀਤਾ ਹੈ ਜਿਸ ਦੇ ਤਹਿਤ ਗਾਹਕਾਂ ਨੂੰ ਫ੍ਰੀ 'ਚ 30 ਜੀ. ਬੀ ਡਾਟਾ ਦਿਤਾ ਜਾ ਰਿਹਾ ਹੈ।AirtelAirtelਅਸਲ ਏਅਰਟੈੱਲ ਨੇ ਦੇਸ਼ ਦੇ ਕੁੱਝ ਰਾਜਾਂ 'ਚ VoLTE ਦਾ ਬੀਟਾ ਪ੍ਰੋਗਰਾਮ ਸ਼ੁਰੂ ਕੀਤਾ ਹੈ। ਇਸ ਪ੍ਰੋਗਰਾਮ ਦੇ ਤਹਿਤ ਤਿੰਨ ਵਾਰ 'ਚ ਕੁੱਝ 30 ਜੀ. ਬੀ ਡਾਟਾ ਗਾਹਕਾਂ ਨੂੰ ਮਿਲੇਗਾ। ਹਰ ਵਾਰ 10 ਜੀ. ਬੀ ਡਾਟਾ ਮਿਲੇਗਾ। ਇਨ੍ਹਾਂ 'ਚੋਂ 10 ਜੀ. ਬੀ ਡਾਟਾ ਵੀ. ਓ. ਐੈੱਲ. ਟੀ. ਈ 'ਚ ਸਵਿਚ ਕਰਨ ਅਤੇ ਡਾਊਨਲੋਡਿੰਗ ਲਈ ਹੋਵੇਗਾ। 4 ਹਫ਼ਤੇ ਤੋਂ ਬਾਅਦ ਫੀਡਬੈਕ ਦੇਣ ਲਈ 10 ਜੀ. ਬੀ ਡਾਟਾ ਅਤੇ 8ਵੇਂ ਹਫ਼ਤੇ 'ਚ ਨੈੱਟਵਰਕ ਦਾ ਫ਼ੀਡਬੈਕ ਦੇਣ ਲਈ 10 ਜੀ. ਬੀ ਡਾਟਾ ਮਿਲੇਗਾ। ਇਸ ਤਰ੍ਹਾਂ ਕੁਲ 30 ਜੀ. ਬੀ ਡਾਟਾ ਮਿਲੇਗਾ।AirtelAirtelAirtel VoLTE ਦਾ ਬੀਟਾ ਪ੍ਰੋਗਰਾਮ ਫ਼ਿਲਹਾਲ ਪੱਛਮ ਬੰਗਾਲ, ਉਡੀਸ਼ਾ, ਅਸਮ, ਕੇਰਲ, ਬਿਹਾਰ, ਪੰਜਾਬ ਅਤੇ ਆਂਧਰਾ ਪ੍ਰਦੇਸ਼ ਲਈ ਸ਼ੁਰੂ ਕੀਤਾ ਗਿਆ ਹੈ। ਇਸ ਪ੍ਰੋਗਰਾਮ 'ਚ ਸ਼ਾਮਲ ਹੋਣ ਲਈ ਯੂਜ਼ਰਸ ਕੋਲ VoLTE ਸਪੋਰਟ ਵਾਲਾ ਸਮਾਰਟਫ਼ੋਨ ਹੋਣਾ ਚਾਹੀਦਾ ਹੈ ਅਤੇ 4ਜੀ ਸਿਮ ਐਕਟਿਵ ਹੋਣਾ ਚਾਹੀਦਾ ਹੈ। ਇਸ ਪ੍ਰੋਗਰਾਮ ਲਈ ਤੁਸੀਂ ਅਪਣੀ ਯੋਗਤਾ https ://www.airtel.in/volte-circle 'ਤੇ ਜਾ ਕੇ ਵੇਖ ਸਕਦੇ ਹੋ।

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement