
ਪੰਜਾਬ ਸਰਕਾਰ ਵੱਲੋਂ ਸੁਕੀਤੇ ਗਏੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਕਿਸਾਨਾਂ ਤੱਕ ਮਿਆਰੀ ਖਾਦਾਂ ਅਤੇ ਕੀਟਨਾਸ਼ਕਾਂ......
ਮੋਗਾ : ਪੰਜਾਬ ਸਰਕਾਰ ਵੱਲੋਂ ਸੁਕੀਤੇ ਗਏੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਕਿਸਾਨਾਂ ਤੱਕ ਮਿਆਰੀ ਖਾਦਾਂ ਅਤੇ ਕੀਟਨਾਸ਼ਕਾਂ ਦੀ ਪਹੁੰਚ ਯਕੀਨੀ ਬਣਾਉਣ ਲਈ ਖੇਤੀਬਾੜੀ ਵਿਭਾਗ ਵੱਲੋਂ ਆਰੰਭੀ ਜਾ ਰਹੀ ਮੁਹਿੰਮ ਅਧੀਨ ਇਹ ਯਕੀਨੀ ਬਣਾਇਆ ਜਾਵੇਗਾ ਕਿ ਅਜਿਹੀ ਹਰ ਇੱਕ ਖ੍ਰੀਦਦਾਰੀ ਲਈ ਕਿਸਾਨ ਨੂੰ ਦੁਕਾਨਦਾਰ ਵੱਲੋਂ ਪੱਕਾ ਬਿੱਲ ਦਿੱਤਾ ਜਾਵੇ। ਇਹ ਜਾਣਕਾਰੀ ਮੁੱਖ ਖੇਤੀਬਾੜੀ ਅਫ਼ਸਰ ਡਾ: ਹਰਿੰਦਰਜੀਤ ਸਿੰਘ ਨੇ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਦਾਤੇਵਾਲਾ, ਸਿੰਘਪੁਰਾ ਉਰਫ਼ ਮੁੰਨਣ, ਰੰਡਿਆਲਾ, ਗਲੋਟੀ, ਚੀਮਾ, ਕੜਿਆਲ ਅਤੇ ਤਲਵੰਡੀ ਨੌ ਬਹਾਰ ਆਦਿ ਪਿੰਡਾਂ ਵਿੱਚ ਹੋ ਰਹੀ ਝੋਨੇ ਦੀ ਲਵਾਈ ਦਾ
ਸਰਵੇਖਣ ਕਰਨ ਸਮੇਂ ਕਿਸਾਨਾਂ ਨੂੰ ਜਾਗਰੂਕ ਕਰਦਿਆਂ ਦਿੱਤੀ। ਉਨ੍ਹਾਂ ਇਲਾਕੇ ਦੇ ਕਿਸਾਨਾਂ ਨੂੰ ਜ਼ੋਰਦਾਰ ਅਪੀਲ ਕੀਤੀ ਕਿ ਕੋਈ ਵੀ ਖੇਤੀ ਜਿਨਸ ਜਿਵੇਂ ਕਿ ਬੀਜ, ਖਾਦ ਅਤੇ ਕੀਟਨਾਸ਼ਕ ਦਵਾਈਆਂ ਆਦਿ ਬਾਜ਼ਾਰੋਂ ਖ੍ਰੀਦਣ ਸਮੇਂ ਪੱਕਾ ਬਿੱਲ ਲੈਣਾ ਯਕੀਨੀ ਬਣਾਇਆ ਜਾਵੇ, ਤਾਂ ਜਂੋ ਕਿਸਾਨਾਂ ਨੂੰ ਮਿਆਰੀ ਖੇਤੀ ਜਿਣਸਾਂ ਮੁਹੱਈਆ ਕਰਵਾਈਆਂ ਜਾ ਸਕਣ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਕਿਸੇ ਵੀ ਖ੍ਰੀਦਦਾਰੀ ਸਮੇਂ ਪੱਕਾ ਬਿੱਲ ਜਰੂਰ ਲੈਣ ਕਿਉਂਕਿ ਪੱਕੇ ਬਿੱਲ ਨਾਲ ਖ੍ਰੀਦੀ ਗਈ ਖਾਦ ਜਾਂ ਦਵਾਈ ਦੀ ਜਿੱਥੇ ਸੁੱਧਤਾ ਚੰਗੀ ਹੋਵੇਗੀ ਉੱਥੇ ਇਸਦਾ ਯਕੀਨ ਵੀ ਵਧੇਰੇ ਹੁੰਦਾ ਹੈ,
ਕਿਉਂਕਿ ਗੈਰ ਮਿਆਰੀ ਸਮਾਨ ਦਾ ਹੀ ਬਿੱਲ ਦੇਣ ਤੋਂ ਦੁਕਾਨਦਾਰ ਗੁਰੇਜ਼ ਕਰਦਾ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਖੇਤੀਬਾੜੀ ਵਿਭਾਗ ਵੱਲੋਂ ਸਿਫਾਰਸ਼ ਕੀਤੀਆਂ ਦਵਾਈਆਂ ਨਿਰਧਾਰਤ ਮਾਤਰਾ ਵਿੱਚ ਹੀ ਇਸਤੇਮਾਲ ਕਰਨ ਅਤੇ ਜੇਕਰ ਕੋਈ ਦੁਕਾਨਦਾਰ ਉਨ੍ਹਾਂ ਨੂੰ ਬੇਲੋੜੀਆਂ ਦਵਾਈਆਂ ਖ੍ਰੀਦਣ ਲਈ ਮਜਬੂਰ ਕਰਦਾ ਹੈ ਤਾਂ ਤੁਰੰਤ ਇਸਦੀ ਸ਼ਿਕਾਇਤ ਖੇਤੀਬਾੜੀ ਵਿਭਾਗ ਦੇ ਜ਼ਿਲ੍ਹਾ ਜਾਂ ਬਲਾਕ ਦਫ਼ਤਰਾਂ ਵਿਚ ਕਰਨ।
ਇਸ ਮੌਕੇ ਬਲਾਕ ਖੇਤੀਬਾੜੀ ਅਫ਼ਸਰ ਕੋਟ ਈਸੇ ਖਾਂ ਡਾ: ਸੁਖਦੇਵ ਸਿੰਘ ਅਤੇ ਖੇਤੀਬਾੜੀ ਵਿਕਾਸ ਅਫ਼ਸਰ ਡਾ: ਗੁਰਬਾਜ਼ ਸਿੰਘ ਨੇ ਵੀ ਡੀਲਰਾਂ ਨੂੰ ਬਿਨਾਂ ਬਿੱਲ ਤੋਂ ਕੋਈ ਵੀ ਖੇਤੀ ਜਿਨਸ ਨਾ ਵੇਚਣ ਦੀ ਚਿਤਾਵਨੀ ਦਿੱਤੀ।