
Mohali News:ਪੁਲਿਸ ਥਾਣਿਆਂ ਤੋਂ ਲੈ ਕੇ ਆਮ ਖ਼ਪਤਕਾਰਾਂ ਤਕ, ਕੁੰਡੀ ਕੁਨੈਕਸ਼ਨ ਦੀ ਚਾਲਬਾਜ਼ੀ
213 fake connections caught in 6 months electricity Mohali News: ਪਾਵਰਕਾਮ ਨੇ ਸਾਲ 2025 ਦੇ ਪਹਿਲੇ ਚਾਲੂ 6 ਮਹੀਨਿਆਂ ਦੌਰਾਨ ਬਿਜਲੀ ਚੋਰੀ ਦੇ ਮਾਮਲਿਆਂ ’ਤੇ ਸਖ਼ਤ ਕਾਰਵਾਈ ਕੀਤੀ ਹੈ ਅਤੇ ਮੋਹਾਲੀ ਸਰਕਲ ਵਿੱਚ 213 ਖਪਤਕਾਰਾਂ ਨੂੰ ਚੋਰੀ ਕਰਦੇ ਫੜਿਆ ਹੈ। ਇਨ੍ਹਾਂ ਵਿੱਚੋਂ 98 ਖਪਤਕਾਰ ਸਿੱਧੇ ਕੁੰਡੀ ਲਗਾ ਕੇ ਗੈਰ-ਕਾਨੂੰਨੀ ਤਰੀਕੇ ਨਾਲ਼ ਬਿਜਲੀ ਦੀ ਵਰਤੋਂ ਕਰ ਰਹੇ ਸਨ, ਜਦੋਂ ਕਿ 115 ਲੋਕਾਂ ਨੇ ਆਪਣੇ ਲੋਡ ਵਿੱਚ ਹੇਰਾਫੇਰੀ ਕੀਤੀ ਸੀ। ਕੰਪਨੀ ਦੀਆਂ ਚੈਕਿੰਗ ਟੀਮਾਂ ਵੱਲੋਂ ਕੀਤੀ ਗਈ ਇਸ ਕਾਰਵਾਈ ਨਾਲ ਲਗਭਗ 1.57 ਕਰੋੜ ਰੁਪਏ ਦਾ ਮਾਲੀਆ ਹੋਇਆ ਹੈ।
ਚਾਰ ਡਿਵੀਜ਼ਨਾਂ ਵਿੱਚ ਪਾਵਰਕਾਮ ਨੇ ਕੀਤੀ ਕਾਰਵਾਈ : ਪਾਵਰਕਾਮ ਨੇ ਮੋਹਾਲੀ ਸਰਕਲ ਅਧੀਨ ਚਾਰ ਡਿਵੀਜ਼ਨਾਂ ਟੈਕ-1, ਟੈਕ-2, ਮੁੱਲਾਂਪੁਰ ਅਤੇ ਸੋਹਾਣਾ ਵਿੱਚ ਕੁੱਲ 2870 ਕੁਨੈਕਸ਼ਨਾਂ ਦੀ ਜਾਂਚ ਕੀਤੀ। ਜਿਨ੍ਹਾਂ ਵਿੱਚੋਂ ਬਿਜਲੀ ਚੋਰੀ ਅਤੇ ਲੋਡ ਧੋਖਾਧੜੀ ਦੇ ਕੁੱਲ 213 ਮਾਮਲੇ ਸਾਹਮਣੇ ਆਏ। ਬਿਜਲੀ ਚੋਰੀ ਦੇ ਦੋਸ਼ੀ ਨੂੰ ਅਗਾਊਂ ਜ਼ਮਾਨਤ ਨਹੀਂ ਮਿਲੀ: ਹਾਲ ਹੀ ਵਿੱਚ, ਮੋਹਾਲੀ ਅਦਾਲਤ ਨੇ ਇੱਕ ਦੋਸ਼ੀ ਦੀ ਅਗਾਊਂ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ। ਪਾਵਰਕਾਮ ਨੇ ਅਦਾਲਤ ਨੂੰ ਦੱਸਿਆ ਕਿ ਸੁਮਿਤ ਨਾਮਕ ਵਿਅਕਤੀ ਨੇ ਫੇਜ਼-4 ਵਿੱਚ ਹੁੱਕ ਕਨੈਕਸ਼ਨ ਰਾਹੀਂ ਬਿਜਲੀ ਚੋਰੀ ਕੀਤੀ, ਫੜੇ ਜਾਣ ਦੇ ਬਾਵਜੂਦ, ਉਹ ਦੁਬਾਰਾ ਚੋਰੀ ਕਰਦਾ ਪਾਇਆ ਗਿਆ। ਇਸ ਤੋਂ ਇਲਾਵਾ, ਉਸ ’ਤੇ ਪਹਿਲਾਂ ਲਗਾਇਆ ਗਿਆ ਜੁਰਮਾਨਾ ਜਮ੍ਹਾ ਨਹੀਂ ਕਰਵਾਇਆ ਗਿਆ। ਅਦਾਲਤ ਨੇ ਉਸਨੂੰ ਆਦਤਨ ਅਪਰਾਧੀ ਮੰਨਦੇ ਹੋਏ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ।
ਥਾਣਿਆਂ ਅਤੇ ਚੌਕੀਆਂ ’ਚ ਵੀ ਹੋ ਰਹੀ ਚੋਰੀ : ਸੱਭ ਤੋਂ ਹੈਰਾਨ ਕਰਨ ਵਾਲਾ ਪਹਿਲੂ ਇਹ ਹੈ ਕਿ ਮੋਹਾਲੀ ਦੇ ਥਾਣਿਆਂ ਅਤੇ ਚੌਕੀਆਂ ਵਿੱਚ ਵੀ ਹੁੱਕ ਕਨੈਕਸ਼ਨ ਫੜੇ ਗਏ ਹਨ। ਮਟੌਰ ਥਾਣਾ, ਨਵਾਂਗਾਓਂ ਥਾਣਾ, ਇੰਡਸਟਰੀਅਲ ਏਰੀਆ ਫੇਜ਼-8ਬੀ ਪੁਲਿਸ ਚੌਕੀ ਅਤੇ ਬੀਟ ਬਾਕਸਾਂ ਵਿੱਚ ਬਿਜਲੀ ਚੋਰੀ ਦੇ ਮਾਮਲੇ ਸਾਹਮਣੇ ਆਏ ਹਨ। ਪਾਵਰਕਾਮ ਦੀ ਟੀਮ ਸਮੇਂ-ਸਮੇਂ ’ਤੇ ਇਨ੍ਹਾਂ ’ਤੇ ਵੀ ਕਾਰਵਾਈ ਕਰ ਰਹੀ ਹੈ
ਬਿਜਲੀ ਚੋਰੀ ’ਤੇ ਸਖ਼ਤੀ ਜਾਰੀ ਹੈ: ਪਾਵਰਕਾਮ ਦੇ ਐਕਸੀਅਨ ਤਰਨਪ੍ਰੀਤ ਸਿੰਘ ਨੇ ਸਪੱਸ਼ਟ ਕੀਤਾ ਹੈ ਕਿ ਭਵਿੱਖ ਵਿੱਚ ਵੀ ਅਜਿਹੀਆਂ ਚੈਕਿੰਗ ਮੁਹਿੰਮਾਂ ਜਾਰੀ ਰਹਿਣਗੀਆਂ। ਬਿਜਲੀ ਚੋਰੀ ਨੂੰ ਰੋਕਣ ਲਈ ਜਨਤਕ ਜਾਗਰੂਕਤਾ ਦੇ ਨਾਲ-ਨਾਲ ਸਖ਼ਤ ਕਾਰਵਾਈ ਦੀ ਨੀਤੀ ਅਪਣਾਈ ਜਾ ਰਹੀ ਹੈ।
ਐਸ.ਏ.ਐਸ ਨਗਰ ਤੋਂ ਸਤਵਿੰਦਰ ਸਿੰਘ ਧੜਾਕ ਦੀ ਰਿਪੋਰਟ
ਡਿਵੀਜ਼ਨ ਕੁੱਲ ਜਾਂਚ ਬਿ. ਚੋਰੀ ਲੋਡ ਘੁਟਾਲਾ ਨੁਕਸਾਨ
ਟੈਕ-1 771 43 33 56.74 ਲੱਖ
ਟੈਕ-2 679 11 10 31.66 ਲੱਖ
ਮੁੱਲਾਂਪੁਰ 637 24 60 31.23 ਲੱਖ
ਸੋਹਾਣਾ 783 20 12 37.59 ਲੱਖ
ਕੁੱਲ 2870 98 115 ਬ 1.57 ਕਰੋੜ