
ਗੂਗਲ ਮੈਪਸ ਭਾਰਤ 'ਚ ਗੂਗਲ ਦੀਆਂ ਮੁੱਖ ਸਰਵਿਸਜ਼ 'ਚੋਂ ਇਕ ਹੈ ਜਿਸ ਨੂੰ ਸੱਭ ਤੋਂ ਜ਼ਿਆਦਾ ਇਸਤੇਮਾਲ ਕੀਤਾ ਜਾਂਦਾ ਹੈ।
ਗੂਗਲ ਮੈਪਸ ਭਾਰਤ 'ਚ ਗੂਗਲ ਦੀਆਂ ਮੁੱਖ ਸਰਵਿਸਜ਼ 'ਚੋਂ ਇਕ ਹੈ ਜਿਸ ਨੂੰ ਸੱਭ ਤੋਂ ਜ਼ਿਆਦਾ ਇਸਤੇਮਾਲ ਕੀਤਾ ਜਾਂਦਾ ਹੈ। ਸਰਚ ਦਿੱਗਜ ਦੇ ਮੁੱਖ ਐਪ 'ਚ ਲਗਾਤਾਰ ਨਵੇਂ ਫੀਚਰਸ ਦਿਤੇ ਜਾ ਰਹੇ ਹਨ ਤਾਂ ਜੋ ਯੂਜ਼ਰਸ ਲਈ ਨੈਵਿਗੇਸ਼ਨ ਨੂੰ ਆਸਾਨ ਬਣਾਇਆ ਜਾ ਸਕੇ। ਭਾਰਤ ਗੂਗਲ ਮੈਪਸ ਦੇ ਸੱਭ ਤੋਂ ਵੱਡੇ ਬਾਜ਼ਾਰਾਂ 'ਚੋਂ ਇਕ ਹੈ ਅਤੇ ਬਹੁਤ ਸਾਰੇ ਅਜਿਹੇ ਫੀਚਰਸ ਹਨ ਜਿਨ੍ਹਾਂ ਨੂੰ ਸੱਭ ਤੋਂ ਪਹਿਲਾਂ ਭਾਰਤ 'ਚ ਲਾਂਚ ਕੀਤਾ ਗਿਆ ਹੈ। ਜਾਣਦੇ ਹਾਂ ਉਨ੍ਹਾਂ ਫੀਚਰਸ ਬਾਰੇ ਜੋ ਸੱਭ ਤੋਂ ਪਹਿਲਾਂ ਗੂਗਲ ਮੈਪਸ ਲਈ ਭਾਰਤ 'ਚ ਲਾਂਚ ਕੀਤੇ ਗਏ ਹਨ।
1. ਟੂ-ਵ੍ਹੀਲਰ ਮੋਡGoogle maps
ਗੂਗਲ ਨੇ ਪਿਛਲੇ ਸਾਲ ਭਾਰਤ 'ਚ ਦੋ-ਪਹੀਆ ਵਾਹਨ ਚਾਲਕਾਂ ਲਈ ਅਪਣਾ ਮੈਪਸ ਐਪ ਲਾਂਚ ਕੀਤਾ ਸੀ। ਜੋ ਰਸਤੇ ਕਾਰਾਂ ਲਈ ਨਹੀਂ ਬਣੇ ਹਨ, ਦੋ-ਪਹੀਆ ਵਾਹਨ ਚਾਲਕਾਂ ਲਈ ਇਹ ਮੋਡ 'ਸ਼ਾਰਟਕਟ' ਵੀ ਦਿਖਾਉਂਦਾ ਹੈ।
2. ਆਫ਼ਲਾਈਨ ਗੂਗਲ ਮੈਪਸGoogle maps
ਗੂਗਲ ਮੈਪਸ ਆਫ਼ਲਾਈਨ ਮੋਡ ਭਾਰਤ 'ਚ 2015 'ਚ ਸ਼ੁਰੂ ਹੋਇਆ ਸੀ। ਇਸ ਫੀਚਰ ਨੂੰ ਦੇਸ਼ ਭਰ 'ਚ ਨੈੱਟਵਰਕ ਕਨੈਕਟਿਵਿਟੀ ਨੂੰ ਧਿਆਨ 'ਚ ਰਖ ਕੇ ਲਾਂਚ ਕੀਤਾ ਗਿਆ ਸੀ। ਇਸ ਫ਼ੀਚਰ ਤਹਿਤ, ਗੂਗਲ ਸਾਰੇ ਸ਼ਹਿਰਾਂ ਜਾਂ ਦੇਸ਼ਾਂ ਦੇ ਰਸਤੇ ਇੰਟਰਨੈੱਟ ਕੁਨੈਕਸ਼ਨ ਨਾ ਹੋਣ 'ਤੇ ਵੀ ਦਿਖਾਉਂਦਾ ਹੈ।
3. ਲੈਂਡਮਾਰਕ ਬੇਸਡ ਨੈਵੀਗੇਸ਼ਨ
ਲੈਂਡਮਾਰਕ ਬੇਸਡ ਨੈਵੀਗੇਸ਼ਨ ਸ਼ਾਇਦ ਇਕ ਅਜਿਹਾ ਫ਼ੀਚਰ ਹੈ ਜਿਸ ਨੂੰ ਬਹੁਤ ਸਾਰੇ ਲੋਕਾਂ ਨੇ ਨੋਟਿਸ ਨਹੀਂ ਕੀਤਾ ਹੈ। ਕਈ ਵਾਰ ਨੈਵੀਗੇਸ਼ਨ ਮੋਡ ਦੇ ਇਸਤੇਮਾਲ ਦੌਰਾਨ ਐਪ 'turn left after (distance)' ਦੀ ਥਾਂ 'turn left from (landmark name)' ਕਹਿੰਦਾ ਹੈ ਅਤੇ ਭਾਰਤ 'ਚ ਇਹ ਕਾਫ਼ੀ ਮਦਦਗਾਰ ਹੈ।
4. ਸਮਾਰਟ-ਐਡਰੈੱਸ ਸਰਚGoogle maps
ਸਮਾਰਟ ਐਡਰੈੱਸ ਸਰਚ ਗੂਗਲ ਮੈਪਸ ਦੇ ਲੇਟੈਸਟ ਫੀਚਰਸ 'ਚੋਂ ਇਕ ਹੈ। ਜੇਕਰ ਤੁਹਾਨੂੰ ਸਹੀ ਲੋਕੇਸ਼ਨ ਨਹੀਂ ਪਤਾ ਤਾਂ ਮੈਪਸ 'ਚ ਸਰਚ ਕਰਨ 'ਤੇ ਤੁਹਾਨੂੰ ਲੈਂਡਮਾਰਕ ਦਿਖਾਏਗਾ। ਇਸ ਦਾ ਟੀਚਾ ਹੈ, ਯੂਜ਼ਰਸ ਨੂੰ ਜਿੰਨਾ ਸੰਭਵ ਹੋ ਸਕੇ ਉਨ੍ਹਾਂ ਦੇ ਡੈਸਟੀਨੇਸ਼ਨ ਕੋਲ ਪਹੁੰਚਾਉਣਾ।
5. ਮੈਪਸ 'ਚ ਐਡਰੈੱਸ ਜੋੜਨਾGoogle maps
ਭਾਰਤ 'ਚ ਲਾਂਚ ਹੋਇਆ Add an address ਵੀ ਇਕ ਨਵਾਂ ਫ਼ੀਚਰ ਹੈ। ਇਹ ਫ਼ੀਚਰ ਤੁਹਾਨੂੰ ਦੂਜੇ ਯੂਜ਼ਰਸ ਲਈ ਨਿਜੀ ਜਾਣਕਾਰੀ ਸ਼ਾਮਲ ਕਰਨ ਦੀ ਮਨਜ਼ੂਰੀ ਨਹੀਂ ਦਿੰਦਾ।
6. ਕਸਟਮਾਈਜ਼ਡ ਹੋਮ ਸਕਰੀਨ
ਪਿਛਲੇ ਸਾਲ ਗੂਗਲ ਮੈਪਸ ਦੇ ਭਾਰਤੀ ਯੂਜ਼ਰਸ ਨੂੰ ਆਸਾਨ ਨੈਵੀਗੇਸ਼ਨ ਸੁਵਿਧਾ ਲਈ ਇਕ ਕਸਟਮ ਹੋਮ ਸਕਰੀਨ ਲਾਂਚ ਕੀਤੀ ਗਈ ਸੀ। ਇਸ ਨਵੀਂ ਹੋਮ ਸਕਰੀਨ 'ਚ ਸਾਰੇ ਜ਼ਰੂਰੀ ਫ਼ੀਚਰਸ ਮੁੱਖ ਸਕਰੀਨ 'ਤੇ ਹੀ ਰਹਿੰਦੇ ਹਨ ਤਾਂ ਜੋ ਯੂਜ਼ਰਸ ਆਫ਼ਲਾਈਨ ਇਸਤੇਮਾਲ ਦੌਰਾਨ ਸਾਰੀਆਂ ਡਾਇਰੈਕਸ਼ਨ ਫਟਾਫਟ ਦੇਖ ਸਕਣ ਅਤੇ ਏਰੀਆ ਡਾਊਨਲੋਡ ਕਰ ਸਕਣ।
7. ਮੈਟਰੋ/ਰੇਲ ਮੈਪਸ
ਗੂਗਲ ਨੇ ਪਿਛਲੇ ਸਾਲ ਰੇਲਵੇ ਅਤੇ ਮੈਟਰੋ ਸਟੇਸ਼ਨਾਂ 'ਤੇ ਰੂਟਸ ਤੋਂ ਇਲਾਵਾ ਕਿਰਾਇਆ, ਕਨੈਕਟੀਵਿਟੀ, ਟਾਈਮਿੰਗਸ ਅਤੇ ਕਈ ਦੂਜੀਆਂ ਸੁਵਿਧਾਵਾਂ ਲਈ ਸਾਂਝੇਦਾਰੀ ਕੀਤੀ ਸੀ। ਯਾਤਰਾ ਦੌਰਾਨ ਹੁਣ ਯੂਜ਼ਰਸ ਬਿਨਾਂ ਕੋਈ ਹੋਰ ਐਪ ਖੋਲ੍ਹੇ ਹੀ ਸਾਰੀ ਜਾਣਕਾਰੀ ਪਾ ਸਕਦੇ ਹਨ।