ਜੀਓ ਨੂੰ ਟੱਕਰ ਦੇਣ ਲਈ ਵੋਡਾਫ਼ੋਨ ਨੇ ਪੇਸ਼ ਕੀਤੇ ਦੋ ਨਵੇਂ ਪਲਾਨ
Published : Mar 26, 2018, 1:41 pm IST
Updated : Mar 26, 2018, 1:41 pm IST
SHARE ARTICLE
Vodafone
Vodafone

ਉਜ ਤਾਂ ਟੈਲੀਕਾਮ ਸੈਕਟਰ 'ਚ ਇਕ-ਦੂਜੇ ਨੂੰ ਪਿਛੇ ਛੱਡਣ ਦੀ ਦੌੜ ਪਹਿਲਾਂ ਹੀ ਸੀ ਪਰ ਜੀਓ ਦੇ ਆਉਣ ਤੋਂ ਬਾਅਦ ਇਹ ਦੌੜ ਕਾਫੀ ਤੇਜ਼ ਹੋ ਗਈ।

ਉਜ ਤਾਂ ਟੈਲੀਕਾਮ ਸੈਕਟਰ 'ਚ ਇਕ-ਦੂਜੇ ਨੂੰ ਪਿਛੇ ਛੱਡਣ ਦੀ ਦੌੜ ਪਹਿਲਾਂ ਹੀ ਸੀ ਪਰ ਜੀਓ ਦੇ ਆਉਣ ਤੋਂ ਬਾਅਦ ਇਹ ਦੌੜ ਕਾਫੀ ਤੇਜ਼ ਹੋ ਗਈ। ਹਰ ਦਿਨ ਕੰਪਨੀਆਂ ਇਕ-ਦੂਜੇ ਦੇ ਪਲਾਨ ਦੀ ਟੱਕਰ 'ਚ ਅਨਲਿਮਟਿਡ ਕਾਲਿੰਗ ਅਤੇ ਡਾਟਾ ਵਾਲੇ ਪਲਾਨ ਬਾਜ਼ਾਰ 'ਚ ਉਤਾਰ ਰਹੀਆਂ ਹਨ। ਇਸ ਵਿਚਕਾਰ ਵੋਡਾਫੋਨ ਨੇ ਜੀਓ ਦੇ ਰੋਜ਼ਾਨਾ 5 ਜੀ.ਬੀ. ਡਾਟਾ ਵਾਲੇ ਪਲਾਨ ਦੀ ਟੱਕਰ 'ਚ 2 ਨਵੇਂ ਪਲਾਨ ਪੇਸ਼ ਕੀਤੇ ਹਨ। ਜਿਨ੍ਹਾਂ 'ਚੋਂ ਇਕ ਪਲਾਨ 'ਚ ਰੋਜ਼ਾਨਾ 3.5 ਜੀ.ਬੀ. ਅਤੇ ਦੂਜੇ 'ਚ 4.5 ਜੀ.ਬੀ. ਡਾਟਾ ਮਿਲਦਾ ਹੈ ਤਾਂ ਆਉ ਜਾਣਦੇ ਹਾਂ ਇਨ੍ਹਾਂ ਪਲਾਨਸ ਬਾਰੇ।VodafoneVodafoneਵੋਡਾਫੋਨ ਨੇ 549 ਰੁਪਏ ਅਤੇ 799 ਰੁਪਏ ਦੇ ਦੋ ਪਲਾਨ ਪੇਸ਼ ਕੀਤੇ ਹਨ। ਜਿਨ੍ਹਾਂ 'ਚ 549 ਰੁਪਏ ਵਾਲੇ ਪਲਾਨ 'ਚ 28 ਦਿਨਾਂ ਤਕ ਰੋਜ਼ 3.5 ਜੀ.ਬੀ. ਡਾਟਾ ਅਤੇ ਅਨਲਿਮਟਿਡ ਕਾਲਿੰਗ ਮਿਲੇਗੀ। ਨਾਲ ਹੀ ਰੋਮਿੰਗ 'ਚ ਵੀ ਅਨਲਿਮਟਿਡ ਕਾਲਿੰਗ ਕਰ ਸਕੋਗੇ। 799 ਰੁਪਏ ਵਾਲੇ ਪਲਾਨ 'ਚ ਕੰਪਨੀ ਰੋਜ਼ਾਨਾ 4.5 ਜੀ.ਬੀ. ਡਾਟਾ ਦੇ ਰਹੀ ਹੈ। ਇਸ ਪਲਾਨ ਦੀ ਵੀ ਮਿਆਦ 28 ਦਿਨਾਂ ਦੀ ਹੋਵੇਗੀ। VodafoneVodafoneਦਸ ਦਈਏ ਕਿ ਜੀਓ ਦੇ 509 ਰੁਪਏ ਵਾਲੇ ਪਲਾਨ 'ਚ 28 ਦਿਨਾਂ ਦੀ ਮਿਆਦ ਦੇ ਨਾਲ ਰੋਜ਼ਾਨਾ 4 ਜੀ.ਬੀ. ਅਤੇ 799 ਰੁਪਏ ਪਲਾਨ 'ਚ 28 ਦਿਨਾਂ ਦੀ ਮਿਆਦ ਦੇ ਨਾਲ ਰੋਜ਼ਾਨਾ 5 ਜੀ.ਬੀ. ਡਾਟਾ ਮਿਲੇਗਾ। ਅਜਿਹੇ 'ਚ ਜੀਓ ਦੇ ਪਲਾਨ ਵੋਡਾਫ਼ੋਨ ਦੇ ਪਲਾਨਸ 'ਤੇ ਭਾਰੀ ਪੈ ਰਹੇ ਹਨ। 

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement