ਰਾਇਲ ਇਨਫ਼ੀਲਡ ਬੁਲਟ 350 ਅਤੇ 500 ਟ੍ਰਾਈਲ ਐਡੀਸ਼ਨ ਦੇ ਲਾਂਚ ਦੀਆਂ ਤਿਆਰੀਆਂ ਮੁਕੰਮਲ
Published : Mar 26, 2019, 7:14 pm IST
Updated : Mar 26, 2019, 7:14 pm IST
SHARE ARTICLE
 Bullet Trials 350 and Bullet Trials 500
Bullet Trials 350 and Bullet Trials 500

ਕੰਪਨੀ ਨੇ ਬਾਈਕ ਦੀ ਅਧਿਕਾਰਕ ਟੀਜ਼ਰ ਵੀਡੀਓ ਜਾਰੀ ਕੀਤੀ

ਨਵੀਂ ਦਿੱਲੀ : ਰਾਇਲ ਇਨਫ਼ੀਲਡ ਨੇ ਬੁਲਟ 350 ਅਤੇ 500 ਦਾ ਟ੍ਰਾਈਲ ਐਡੀਸ਼ਨ ਭਾਰਤ 'ਚ ਲਾਂਚ ਕਰਨ ਦੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਹਨ। ਕੰਪਨੀ ਨੇ ਬਾਈਕ ਦੀ ਅਧਿਕਾਰਕ ਟੀਜ਼ਰ ਵੀਡੀਓ ਵੀ ਜਾਰੀ ਕਰ ਦਿੱਤੀ ਹੈ ਅਤੇ ਮੋਟਰਸਾਈਕਲ ਦੀ ਕਈ ਤਸਵੀਰਾਂ ਵੀ ਉਪਲੱਬਧ ਹਨ। ਇਸ ਦੇ ਬਾਵਜੂਦ ਟ੍ਰਾਈਲ ਐਡੀਸ਼ਨ ਦੀ ਜ਼ਿਆਦਾ ਜਾਣਕਾਰੀ ਪਰਦੇ ਪਿੱਛੇ ਹੀ ਰੱਖੀ ਹੈ। ਰਾਇਲ ਐਨਫ਼ੀਲਡ ਦੇ ਬਾਈਕ ਲਾਈਨ ਅਪ 'ਚ ਟ੍ਰਾਈਲਸ ਐਡੀਸ਼ਨ ਦੇ ਸ਼ਾਮਲ ਹੋਣ ਨਾਲ ਵਿਸਤਾਰ ਹੋਵੇਗਾ ਅਤੇ ਇਹ ਵੇਖਣਾ ਦਿਲਚਸਪ ਹੋਵੇਗਾ ਕਿ ਕੰਪਨੀ ਇਨ੍ਹਾਂ ਦੀ ਕੀਮਤ ਕਿੰਨੀ ਰੱਖਦੀ ਹੈ।

ਸਾਡਾ ਮੰਨਣਾ ਹੈ ਕਿ ਰਾਇਲ ਇਨਫ਼ੀਲਡ ਬਾਕੀ ਸਪੈਸ਼ਲ ਐਡੀਸ਼ਨ ਮੋਟਰਸਾਈਕਲ ਦੀ ਤਰ੍ਹਾਂ ਟ੍ਰਾਈਲ ਐਡੀਸ਼ਨ 'ਚ ਕੋਈ ਤਕਨੀਕੀ ਬਦਲਾਅ ਨਹੀਂ ਕੀਤਾ ਜਾਵੇਗਾ। ਰਾਇਲ ਇਨਫ਼ੀਲਡ ਬੁਲਟ ਟ੍ਰਾਈਲ 350 ਅਤੇ ਟ੍ਰਾਈਲ 500 ਨੂੰ ਆਮ ਮਾਡਲਾਂ ਦੇ ਮੁਕਾਬਲੇ ਕਈ ਬਦਲਾਆਂ ਨਾਲ ਵੇਚਿਆ ਜਾਵੇਗਾ, ਜਿਸ 'ਚ ਕੰਟ੍ਰਾਸਟ ਕਲਰ ਵਾਲੀ ਫਰੇਮ, 3ਡੀ ਰਾਇਲ ਇਨਫ਼ੀਲਡ ਲੋਗੋ, ਕ੍ਰੀਮ ਫਿਨਿਸ਼ ਵਾਲੇ ਅਗਲੇ ਟੈਲੀਸਕੋਪਿਕ ਫੋਰਕਸ ਅਤੇ ਹੈਡਲੈਂਪ ਨਕਲ ਸ਼ਾਮਲ ਹਨ। ਦੋਨਾਂ ਮੋਟਰਸਾਈਕਲਾਂ 'ਚ 19 ਇੰਚ ਦੇ ਅਗਲੇ ਅਤੇ 18 ਇੰਚ ਦੇ ਪਿਛਲੇ ਵਹੀਲ ਦਿੱਤੇ ਜਾਣਗੇ। ਇਸ ਤੋਂ ਇਲਾਵਾ ਕੰਪਨੀ ਇਨ੍ਹਾਂ ਵਹੀਲਾਂ 'ਚ ਟਿਊਬਲੈਸ ਟਾਇਰ ਉਪਲੱਬਧ ਕਰਵਾਏਗੀ। ਬਾਈਕ ਦੇ ਪਿਛਲੇ ਹਿੱਸੇ 'ਚ ਟਵਿਨ ਸ਼ਾਕ ਸਸਪੈਂਸ਼ਨ ਦਿੱਤਾ ਗਿਆ ਹੈ।

 Bullet Trials 350 and Bullet Trials 500Bullet Trials 350 and Bullet Trials 500

ਰਾਇਲ ਇਨਫ਼ੀਲਡ ਬੁਲਟ ਟ੍ਰਾਈਲਜ਼ 350 ਅਤੇ ਟ੍ਰਾਈਲਜ਼ 500 'ਚ ਆਮ ਮਾਡਲਾਂ ਨਾਲ ਦਿੱਤਾ ਗਿਆ 346cc ਅਤੇ 499cc ਸਿੰਗਲ ਸਿਲੰਡਰ, ਏਅਰ ਕੂਲਡ ਇੰਜਨ ਲਗਾਏ ਗਏ ਹਨ। ਟ੍ਰਾਈਲਜ਼ 350 'ਚ ਲੱਗਿਆ ਇੰਜਨ 19bhp ਅਤੇ 28 Nm ਟਕਾਰ ਜਨਰੇਟ ਕਰਦਾ ਹੈ। ਉਥੇ ਹੀ ਟ੍ਰਾਈਲਜ਼ 500 'ਚ ਲੱਗਿਆ ਇੰਜਨ 27 bhp ਅਤੇ 41 Nm ਪੀਕ ਟਾਰਕ ਜਨਰੇਟ ਕਰਨ ਦੇ ਸਮਰੱਥਾ ਵਾਲਾ ਹੈ। ਕੰਪਨੀ ਨੇ ਦੋਹਾਂ ਇੰਜਨਾਂ ਨੂੰ 5 ਸਪੀਡ ਗਿਅਰ ਬਾਕਸ ਨਾਲ ਲੈਸ ਕੀਤਾ ਹੈ। ਸਾਡਾ ਮੰਨਣਾ ਹੈ ਕਿ ਇਨ੍ਹਾਂ ਬਦਲਾਆਂ ਨਾਲ ਕੰਪਨੀ ਟ੍ਰਾਈਲਜ਼ ਐਡੀਸ਼ਨ ਦੀ ਕੀਮਤ ਨੂੰ ਆਮ ਨਾਲੋਂ 10 ਹਜ਼ਾਰ ਰੁਪਏ ਵੱਧ ਰੱਖੇਗੀ। ਫਿਲਹਾਲ ਰਾਇਲ ਇਨਫੀਲਡ ਕਲਾਸਿਕ 350 ABS ਦੀ ਦਿੱਲੀ ਐਕਸ ਸ਼ੋਅਰੂਮ ਕੀਮਤ 1.53 ਲੱਖ ਰੁਪਏ ਹੈ, ਉਥੇ ਹੀ ਕਲਾਸਿਕ 500 ABS ਦੀ ਐਕਸ ਸ਼ੋਅਰੂਮ ਕੀਮਤ 2.11 ਲੱਖ ਰੁਪਏ ਹੈ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਅਕਾਲੀਆਂ ਦੇ ਝੂਠ ਦਾ ਪਰਦਾਫ਼ਾਸ਼, Video Edit ਕਰਕੇ Giani harpreet singh ਨੂੰ ਕੀਤਾ ਗਿਆ ਬਦਨਾਮ'| Sukhbir Badal

24 Aug 2025 3:07 PM

Florida Accident: Truck Driver Harjinder Singh ਨੂੰ ਕੋਈ ਸਜ਼ਾ ਨਾ ਦਿਓ, ਇਸ ਨੂੰ ਬੱਸ ਘਰ ਵਾਪਸ ਭੇਜ ਦਿੱਤਾ ਜਾਵੇ

24 Aug 2025 3:07 PM

Greater Noida dowry death : ਹਾਏ ਓਹ ਰੱਬਾ, ਮਾਪਿਆਂ ਦੀ ਸੋਹਣੀ ਸੁਨੱਖੀ ਧੀ ਨੂੰ ਜ਼ਿੰ+ਦਾ ਸਾ+ੜ'ਤਾ

24 Aug 2025 3:06 PM

Jaswinder Bhalla Funeral News Live: Jaswinder Bhalla ਦੇ ਚਲਾਣੇ ਉਤੇ ਹਰ ਅੱਖ ਰੋਈ, ਭੁੱਬਾਂ ਮਾਰ-ਮਾਰ ਰੋਏ ਲੋਕ

23 Aug 2025 1:28 PM

Jaswinder Bhalla Funeral News Live: ਜਸਵਿੰਦਰ ਭੱਲਾ ਦੇ ਪੁੱਤ ਦੇ ਨਹੀਂ ਰੁਕ ਰਹੇ ਹੰਝੂ | Bhalla death news

23 Aug 2025 1:25 PM
Advertisement