
ਵਿਗਿਆਨੀਆਂ ਨੇ ਇਕ ਸਸਤਾ ਅਤੇ ਛੋਟਾ ਜਿਹਾ ਸਮਾਰਟ ਫ਼ੋਨ ਰੀਡਰ ਵਿਕਸਤ ਕਰਨ ਦਾ ਦਾਅਵਾ ਕੀਤਾ ਹੈ ਜੋ ਬੈਕਟੀਰੀਆ ਅਤੇ ਵਾਇਰਸ ਤੋਂ ਹੋਣ ਵਾਲੇ ਸੰਕਰਮਣ ਦਾ ਪਤਾ ਲਗਾਉਣ 'ਚ...
ਵਿਗਿਆਨੀਆਂ ਨੇ ਇਕ ਸਸਤਾ ਅਤੇ ਛੋਟਾ ਜਿਹਾ ਸਮਾਰਟ ਫ਼ੋਨ ਰੀਡਰ ਵਿਕਸਤ ਕਰਨ ਦਾ ਦਾਅਵਾ ਕੀਤਾ ਹੈ ਜੋ ਬੈਕਟੀਰੀਆ ਅਤੇ ਵਾਇਰਸ ਤੋਂ ਹੋਣ ਵਾਲੇ ਸੰਕਰਮਣ ਦਾ ਪਤਾ ਲਗਾਉਣ 'ਚ ਮਦਦ ਕਰੇਗਾ। ਇਹ ਸਮਾਰਟਫ਼ੋਨ ਰੀਡਰ ਮੈਡੀਕਲ ਲੈਬੋਰਟਰੀਆਂ 'ਚ ਹੋਣ ਵਾਲੇ ਸੰਕਰਮਣ ਦਾ ਵੀ ਪਤਾ ਲਗਾ ਸਕਦਾ ਹੈ।
Smart phone as a faster infection detector
ਵਿਗਿਆਨੀਆਂ ਦਾ ਦਾਅਵਾ ਹੈ ਕਿ ਇਸ ਸਮਾਰਟਫ਼ੋਨ ਰੀਡਰ ਨਾਲ ਨਤੀਜੇ ਬਹੁਤ ਹੀ ਜਲਦੀ ਮਿਲਦੇ ਹਨ। ਇਹ ਖ਼ਾਸਤੌਰ 'ਤੇ ਅਜਿਹੇ ਇਲਾਕਿਆਂ 'ਚ ਕਾਰਗਰ ਹੋ ਸਕਦਾ ਹੈ ਜਿੱਥੇ ਸਰੋਤ ਦੀ ਕਮੀ ਹੈ ਜਾਂ ਅਜਿਹੇ ਖੇਤਰ ਜੋ ਜਿਥੇ ਸਮੱਗਰੀਆਂ ਦੀ ਪਹੁੰਚ ਤੋਂ ਬਾਹਰ ਹਨ। ਇਹ ਅਧਿਐਨ ਅਮਰੀਕਾ ਦੀ ਵਾਸ਼ਿੰਗਟਨ ਸਟੇਟ ਯੂਨੀਵਰਸਿਟੀ 'ਚ ਕੀਤਾ ਗਿਆ ਹੈ।
Smart phone as a faster infection detector
ਅਧਿਐਨ ਦੌਰਾਨ ਮਾਹਰਾਂ ਨੇ ਖੋਜਿਆ ਕਿ ਲੈਬੋਰਟਰੀਆਂ ਜਾਂਚ ਦੀ ਤਰ੍ਹਾਂ ਸਮਾਰਟਫ਼ੋਨ ਰੀਡਰ ਬੈਕਟੀਰੀਆ ਅਤੇ ਵਾਇਰਸ ਤੋਂ ਹੋਣ ਵਾਲੇ ਕੋਰਲ, ਖ਼ਸਰੇ, ਹਰਪੀਜ਼ ਵਰਗੇ 12 ਪ੍ਰਕਾਰ ਦੇ ਸੰਕਰਮਣ ਦਾ ਪਤਾ ਲਗਾ ਸਕਦਾ ਹੈ। ਹਥੇਲੀ ਦੇ ਸਰੂਪ ਦੇ ਇਸ ਸਮੱਗਰੀ ਦਾ ਅਮਰੀਕਾ ਦੇ ਇਕ ਹਸਪਤਾਲ 'ਚ 771 ਮਰੀਜ਼ਾਂ ਦੇ ਨਮੂਨਿਆਂ 'ਤੇ ਜਾਂਚ ਕੀਤੀ ਗਈ। ਜਾਂਚ ਦੌਰਾਨ ਮਾਹਰਾਂ ਨੇ 99.9 ਫ਼ੀ ਸਦੀ ਨਤੀਜੇ ਪੂਰੀ ਤਰ੍ਹਾਂ ਸਟੀਕ ਪਾਏ।
Smart phone as a faster infection detector
ਜਾਂਚ ਲਈ ਸਮਾਰਟਫ਼ੋਨ ਰੀਡਰ ਨੇ ਨਮੂਨਿਆਂ ਦੀ ਤਸਵੀਰ ਲਈ ਅਤੇ ਨਤੀਜੇ ਤੈਅ ਕਰਨ ਲਈ ਕੰਪਿਊਟਰ ਦੇ ਇਕ ਪ੍ਰੋਗਰਾਮ ਦੀ ਮਦਦ ਨਾਲ ਰੰਗ ਦਾ ਸਾਵਧਾਨੀ ਨਾਲ ਪ੍ਰੀਖਣ ਕੀਤਾ। ਮਾਹਰਾਂ ਨੇ ਸਮਾਰਟਫ਼ੋਨ ਰੀਡਰ ਦੇ ਪੇਟੈਂਟ ਲਈ ਆਵੇਦਨ ਦਿਤਾ ਹੈ। ਉਨ੍ਹਾਂ ਨੂੰ ਉਮੀਦ ਹੈ ਕਿ ਇਸ ਦੇ ਹੋਰ ਜ਼ਿਆਦਾ ਕਲੀਨਿਕਲ ਪ੍ਰੀਖਣ ਕੀਤੇ ਜਾਣਗੇ ਅਤੇ ਇਸ ਦਾ ਵੱਡੇ ਪੱਧਰ 'ਤੇ ਵਰਤੋਂ ਕੀਤੀ ਜਾਵੇਗੀ।