
ਦਸੰਬਰ ਦੀ ਸ਼ੁਰੂਆਤ ਵਿਚ ਅਪਣੇ ਟੈਰਿਫ ਪਲਾਨ ਵਧਾਉਣ ਤੋਂ ਬਾਅਦ ਭਾਰਤੀ ਏਅਰਟੈਲ ਨੇ ਅਪਣੇ ਗ੍ਰਾਹਕਾਂ ਨੂੰ ਵਾਈ-ਫਾਈ ਕਾਲਿੰਗ ਸੇਵਾ ਦੀ ਸੌਗਾਤ ਦਿੱਤੀ ਸੀ।
ਨਵੀਂ ਦਿੱਲੀ: ਦਸੰਬਰ ਦੀ ਸ਼ੁਰੂਆਤ ਵਿਚ ਅਪਣੇ ਟੈਰਿਫ ਪਲਾਨ ਵਧਾਉਣ ਤੋਂ ਬਾਅਦ ਭਾਰਤੀ ਏਅਰਟੈਲ ਨੇ ਅਪਣੇ ਗ੍ਰਾਹਕਾਂ ਨੂੰ ਵਾਈ-ਫਾਈ ਕਾਲਿੰਗ ਸੇਵਾ ਦੀ ਸੌਗਾਤ ਦਿੱਤੀ ਸੀ। ਜਦੋਂ ਇਸ ਸਰਵਿਸ ਨੂੰ ਲਾਂਚ ਕੀਤਾ ਗਿਆ ਸੀ ਤਾਂ ਇਸ ਨੂੰ ਸਿਰਫ ਦਿੱਲੀ-ਐਨਸੀਆਰ ਲਈ ਉਪਲਬਧ ਕਰਵਾਇਆ ਗਿਆ ਸੀ। ਹੁਣ ਭਾਰਤੀ ਏਅਰਟੈਲ ਨੇ ਅਪਣੇ VoWiFi ਕਾਲਿੰਗ ਸਰਵਿਸ ਦੇ ਵਿਸਤਾਰ ਦਾ ਐਲਾਨ ਕੀਤਾ ਹੈ।
Photo 1
ਇਸ ਨੂੰ ਏਅਰਟੈਲ WiFi ਕਾਲਿੰਗ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਹੁਣ ਇਸ ਨੂੰ ਪੰਜ ਨਵੇਂ ਸਰਕਲਾਂ ਵਿਚ ਉਪਲਬਧ ਕਰਵਾਇਆ ਗਿਆ ਹੈ। ਏਅਰਟੈਲ ਨੇ ਜਾਣਕਾਰੀ ਦਿੱਤੀ ਹੈ ਕਿ WiFi ਕਾਲਿੰਗ ਸੇਵਾ ਦਾ ਲਾਭ ਗ੍ਰਾਹਕ ਪੰਜ ਸੂਬਿਆਂ ਵਿਚ ਲੈ ਸਕਣਗੇ। ਇਹ ਨਵੇਂ ਰੀਜਨ ਆਂਧਰਾ ਪ੍ਰਦੇਸ਼, ਕਰਨਾਟਕ, ਕੋਲਕਾਤਾ, ਮੁੰਬਈ ਅਤੇ ਤਮਿਲਨਾਡੂ ਹਨ।
Photo 2
ਹਾਲਾਂਕਿ ਉਹਨਾਂ ਸਮਾਰਟਫੋਨਾਂ ਦੀ ਗਿਣਤੀ ਸੀਮਤ ਹੈ, ਜਿਨ੍ਹਾਂ ਵਿਚ ਇਹ ਸੇਵਾ ਮਿਲੇਗੀ। ਏਅਰਟੈਲ WiFi ਕਾਲਿੰਗ ਨੂੰ ਪੰਜ ਨਵੇਂ ਰੀਜਨਾਂ ਵਿਚ ਉਪਲਬਧ ਕਰਵਾਏ ਜਾਣ ਦਾ ਐਲਾਨ ਕਰਨ ਦੇ ਨਾਲ ਹੀ ਕੰਪਨੀ ਨੇ ਇਕ ਬਿਆਨ ਵਿਚ ਕਿਹਾ ਕਿ ਇਸ ਨਵੀਂ ਤਕਨਾਲੋਜੀ ਨਾਲ ਏਅਰਟੈਲ ਸਮਾਰਟਫੋਨ ਗਾਹਕਾਂ ਨੂੰ ਵਧੀਆ ਇਨਡੋਰ ਵਾਇਸ ਕਾਲਿੰਗ ਦਾ ਤਜ਼ਰਬਾ ਮਿਲੇਗਾ।
Photo 3
ਇਹਨਾਂ ਸੂਬਿਆਂ ਵਿਚ Airtel ਯੂਜਰਜ਼ VoWifi ਦੀ ਮਦਦ ਨਾਲ ਨੈਟਵਰਕ ‘ਤੇ ਕਾਲ ਕਰ ਸਕਣਗੇ। ਕੰਪਨੀ ਨੇ ਕਿਹਾ ਹੈ ਕਿ ਏਅਰਟੈਲ ਗ੍ਰਾਹਕ ਕਿਸੇ ਵੀ ਨੈਟਵਰਕ ‘ਤੇ ਮੁਫਤ ਕਾਲਿੰਗ ਕਰ ਸਕਣਗੇ।
Photo 4
ਮੌਜੂਦਾ ਸਮੇਂ ਵਿਚ VoWiFi ਸਰਵਿਸ ਇਹਨਾਂ ਫੋਨਾਂ ਵਿਚ ਉਪਲਬਧ ਹੈ-
Apple: iPhone XR, iPhone 6s, iPhone 6s Plus, iPhone 7, iPhone 7 Plus, iPhone SE, iPhone 8, iPhone 8 Plus, iPhone X, iPhone XS, iPhone XS Max, iPhone 11, iPhone 11 Pro
OnePlus: OnePlus 7, OnePlus 7 Pro, OnePlus 7T, OnePlus 7T Pro, OnePlus 6, OnePlus 6T
Samsung: Samsung Galaxy J6, Samsung Galaxy On 6, Samsung Galaxy M30s, Samsung Galaxy A10s, Samsung Galaxy S10, Samsung Galaxy S10+, Samsung Galaxy S10e, Samsung Galaxy M20, Xiaomi: Poco F1, Redmi K20, Redmi K20 Pro