
ਹਵਾਈ ਅੱਡਾ ਸਾਲਾਨਾ ਲਗਭਗ 109 ਮਿਲੀਅਨ ਮੁਸਾਫ਼ਰਾਂ ਨੂੰ ਸੰਭਾਲਦਾ ਹੈ।
ਨਵੀਂ ਦਿੱਲੀ, 26 ਫ਼ਰਵਰੀ : ਦਿੱਲੀ ਹਵਾਈ ਅੱਡੇ ’ਤੇ ਪ੍ਰਸਤਾਵਿਤ ਫੀਸ ਵਾਧੇ ਕਾਰਨ ਮੁਸਾਫ਼ਰਾਂ ਲਈ ਘਰੇਲੂ ਹਵਾਈ ਕਿਰਾਏ ’ਚ 1.5 ਤੋਂ 2 ਫੀ ਸਦੀ ਦਾ ਵਾਧਾ ਹੋਵੇਗਾ। ਇਕ ਉੱਚ ਅਧਿਕਾਰੀ ਨੇ ਇਹ ਜਾਣਕਾਰੀ ਦਿਤੀ।
ਕੌਮੀ ਰਾਜਧਾਨੀ ’ਚ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਦਾ ਪ੍ਰਬੰਧਨ ਕਰਨ ਵਾਲੀ ਦਿੱਲੀ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ (ਡੀ.ਆਈ.ਏ.ਐੱਲ.) ਨੇ ਇਕਨਾਮੀ ਅਤੇ ਬਿਜ਼ਨਸ ਕਲਾਸ ਦੇ ਮੁਸਾਫ਼ਰਾਂ ਦੇ ਨਾਲ-ਨਾਲ ਬਹੁਤ ਭੀੜ ਅਤੇ ਘੱਟ ਭੀੜ ਦੇ ਸਮੇਂ ਦੌਰਾਨ ਵੱਖ-ਵੱਖ ਪ੍ਰਯੋਗਕਰਤਾ ਚਾਰਜ ਵਸੂਲਣ ਦਾ ਪ੍ਰਸਤਾਵ ਦਿਤਾ ਹੈ। ਹਵਾਈ ਅੱਡਾ ਸਾਲਾਨਾ ਲਗਭਗ 109 ਮਿਲੀਅਨ ਮੁਸਾਫ਼ਰਾਂ ਨੂੰ ਸੰਭਾਲਦਾ ਹੈ। (ਪੀਟੀਆਈ)