
ਅਰਜ਼ੀਆਂ ਦੇਣ ਦੀ ਆਖ਼ਰੀ ਤਰੀਕ 30 ਮਈ, 2019 ਹੈ
ਚੰਡੀਗੜ੍ਹ- ਨੈਸ਼ਨਲ ਹੈਲਥ ਮਿਸ਼ਨ ਅਧੀਨ ਪੰਜਾਬ ਵਿਚ ਕਮਿਊਨਿਟੀ ਹੈਲਥ ਆਫ਼ੀਸਰ ਦੀਆਂ 1,000 ਆਸਾਮੀਆਂ ਉੱਤੇ ਨਿਯੁਕਤੀ ਕੀਤੀ ਜਾਵੇਗੀ। ਅਰਜ਼ੀਆਂ ਦੇਣ ਵਾਲੇ ਉਮੀਦਵਾਰਾਂ ਨੂੰ ਛੇ ਮਹੀਨਿਆਂ ਦਾ ਬ੍ਰਿਜ ਕੋਰਸ ਕਰਨਾ ਹੋਵੇਗਾ। ਇਸ ਤੋਂ ਬਾਅਦ ਹੀ ਕਮਿਊਨਿਟੀ ਹੈਲਥ ਆਫ਼ੀਸਰ ਵਜੋਂ ਨਿਯੁਕਤੀ ਦਿੱਤੀ ਜਾਵੇਗੀ। ਹਰ ਤਰ੍ਹਾਂ ਦੇ ਰਾਖਵੇਂਕਰਨ ਤੇ ਉਮਰ ਵਿਚ ਛੋਟ ਦੀ ਸੀਮਾ ਵਿਚ ਲਾਭ ਪੰਜਾਬ ਦੇ ਹੀ ਨਿਵਾਸੀਆਂ ਨੂੰ ਮਿਲੇਗਾ।
punjab announces vacancies of community health officer Apply Now
ਅਰਜ਼ੀਆਂ ਦੇਣ ਦੀ ਆਖ਼ਰੀ ਤਰੀਕ 30 ਮਈ, 2019 ਹੈ। ਇਸ ਲਈ ਨਰਸਿੰਗ ਵਿਚ ਬੀਐੱਸਸੀ ਦੀ ਡਿਗਰੀ ਹੋਵੇ ਜਾਂ ਪੋਸਟ ਬੇਸਿਕ ਬੀਐੱਸਸੀ ਨਰਸਿੰਗ ਹੋਵੇ। ਇਸ ਦੇ ਨਾਲ ਹੀ ਰਾਜਸਥਾਨ/ਰਾਜ ਨਰਸਿੰਗ ਕੌਂਸਲ ਵਿਚ ਰਜਿਸਟ੍ਰੇਸ਼ਨ ਹੋਣੀ ਚਾਹੀਦੀ ਹੈ ਜਾਂ ਆਯੁਰਵੇਦ ਵਿਚ ਬੈਚਲਰ ਡਿਗਰੀ ਭਾਵ ਬੀਏਐੱਮਐੱਸ ਕੀਤੀ ਹੋਵੇ, ਨਾਲ ਹੀ ਕੇਂਦਰ/ਰਾਜ ਆਯੁਰਵੇਦ ਕੌਂਸਲ ਵਿੱਚ ਰਜਿਸਟ੍ਰੇਸ਼ਨ ਹੋਣੀ ਚਾਹੀਦੀ ਹੈ। ਉਮੀਦਵਾਰਾਂ ਨੂੰ ਐੱਨਐੱਚਐੱਮ, ਪੰਜਾਬ ਵੱਲੋਂ ਕਰਵਾਇਆ ਜਾਣ ਵਾਲਾ ਕਮਿਊਨਿਟੀ ਹੈਲਥ ਵਿਚ ਛੇ ਮਹੀਨਿਆਂ ਦਾ ਬ੍ਰਿਜ ਪ੍ਰੋਗਰਾਮ ਸਰਟੀਫ਼ਿਕੇਟ ਕੋਰਸ ਕਰਨਾ ਹੋਵੇਗਾ।
punjab announces vacancies of community health officer
ਇਹ ਕੋਰਸ ਮੁਕੰਮਲ ਕਰਨ ਤੋਂ ਬਾਅਦ ਹੀ ਇਨ੍ਹਾਂ ਅਹੁਦਿਆਂ ਉੱਤੇ ਨਿਯੁਕਤੀਆਂ ਕੀਤੀਆਂ ਜਾਣਗੀਆਂ। 10 ਜਮਾਤ ਦੇ ਪੱਧਰ ਤੱਕ ਦਾ ਪੰਜਾਬੀ ਭਾਸ਼ਾ ਦਾ ਅਧਿਐਨ ਕੀਤਾ ਹੋਵੇ। ਉਮੀਦਵਾਰ ਦੀ ਖੇਤਰੀ ਤੇ ਸਥਾਨਕ ਭਾਸ਼ਾ ਉੱਤੇ ਵਧੀਆ ਪਕੜ ਹੋਣੀ ਚਾਹੀਦੀ ਹੈ। ਸਿਹਤ ਖੇਤਰ ਨਾਲ ਜੁੜੇ ਕੰਮਾਂ ਵਿਚ ਘੱਟੋ–ਘੱਟ ਦੋ ਸਾਲਾਂ ਦਾ ਤਜਰਬਾ ਹੋਣਾ ਚਾਹੀਦਾ ਹੈ। ਇਸ ਲਈ ਮਾਸਿਕ ਤਨਖ਼ਾਹ 15,000 ਰੁਪਏ ਹੈ।