ਨਵਾਂ ਸੇਫਟੀ ਟੂਲ ਪੇਸ਼ ਕਰਨ ਜਾ ਰਹੀ ਮੈਟਾ
Meta's New tool:ਸੋਸ਼ਲ ਮੀਡੀਆ ਸਾਈਟ ਫੇਸਬੁੱਕ ਦੀ ਮਾਲਕ ਕੰਪਨੀ ਮੈਟਾ ਨੇ ਕਿਹਾ ਹੈ ਕਿ ਉਹ ਜਲਦੀ ਹੀ ਇਕ ਅਜਿਹਾ ਸੇਫਟੀ ਟੂਲ ਪੇਸ਼ ਕਰਨ ਜਾ ਰਹੀ ਹੈ ਜੋ ਬੱਚਿਆਂ ਨੂੰ ਨਿਊਡ ਫੋਟੋਆਂ ਲੈਣ ਜਾਂ ਭੇਜਣ ਤੋਂ ਰੋਕੇਗਾ। ਇਹ ਐਨਕ੍ਰਿਪਟ ਕੀਤੀਆਂ ਚੈਟਾਂ ਵਿਚ ਵੀ ਸੰਭਵ ਨਹੀਂ ਹੋਵੇਗਾ।
ਮੈਟਾ ਅਨੁਸਾਰ ਇਹ ਟੂਲ ਵਿਕਲਪਕ ਹੋ ਸਕਦਾ ਹੈ ਅਤੇ ਇੰਸਟਾਗ੍ਰਾਮ ਅਤੇ ਫੇਸਬੁੱਕ 'ਤੇ ਬਾਲਗਾਂ ਲਈ ਵੀ ਉਪਲਬਧ ਹੋ ਸਕਦਾ ਹੈ। ਮੈਟਾ ਨੇ ਐਨਕ੍ਰਿਪਟ ਮੈਸੇਂਜਰ ਨੂੰ ਡਿਫਾਲਟ ਵਿਚ ਪਾ ਦਿਤਾ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਸਰਕਾਰ ਅਤੇ ਪੁਲਿਸ ਦੀ ਕਾਫੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਉਨ੍ਹਾਂ ਕਿਹਾ ਕਿ ਇਨਕ੍ਰਿਪਸ਼ਨ ਕਾਰਨ ਕੰਪਨੀ ਬੱਚਿਆਂ ਨਾਲ ਦੁਰਵਿਵਹਾਰ ਦੇ ਮਾਮਲਿਆਂ ਦਾ ਪਤਾ ਨਹੀਂ ਲਗਾ ਸਕੇਗੀ। ਮੈਟਾ ਮੁਤਾਬਕ ਕੰਪਨੀ ਦਾ ਇਹ ਫੀਚਰ ਔਰਤਾਂ ਅਤੇ 13 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਜਿਨਸੀ ਸ਼ੋਸ਼ਣ ਤੋਂ ਬਚਾਉਣ ਲਈ ਲਿਆਂਦਾ ਗਿਆ ਹੈ।
(For more Punjabi news apart from Meta to launch tool to block nude images in messages, stay tuned to Rozana Spokesman)