Uninstall ਕਰਨ ਤੋਂ ਬਾਅਦ ਵੀ ਚਲਦੇ ਰਹਿੰਦੇ ਹਨ Apps, ਹੁਣੇ ਕਰੋ ਬੰਦ
Published : Mar 28, 2018, 1:31 pm IST
Updated : Mar 28, 2018, 1:31 pm IST
SHARE ARTICLE
Mobile Settings
Mobile Settings

ਇੱਥੇ ਅਸੀਂ ਤੁਹਾਨੂੰ ਫ਼ੋਨ ਦੀ ਇਕ ਅਜਿਹੀ ਸੈਟਿੰਗ ਬਾਰੇ ਦਸ ਰਹੇ ਹਾਂ ਜਿਸ ਨੂੰ ਤੁਹਾਨੂੰ ਬੰਦ ਕਰ ਕੇ ਰੱਖਣਾ ਚਾਹੀਦਾ ਹੈ। ਇਹ ਸੈਟਿੰਗ ਐਪਸ ਨਾਲ ਜੁਡ਼ੀ ਹੋਈ ਹੈ।

ਇੱਥੇ ਅਸੀਂ ਤੁਹਾਨੂੰ ਫ਼ੋਨ ਦੀ ਇਕ ਅਜਿਹੀ ਸੈਟਿੰਗ ਬਾਰੇ ਦਸ ਰਹੇ ਹਾਂ ਜਿਸ ਨੂੰ ਤੁਹਾਨੂੰ ਬੰਦ ਕਰ ਕੇ ਰੱਖਣਾ ਚਾਹੀਦਾ ਹੈ। ਇਹ ਸੈਟਿੰਗ ਐਪਸ ਨਾਲ ਜੁਡ਼ੀ ਹੋਈ ਹੈ। ਜੇਕਰ ਤੁਸੀਂ ਇਸ ਸੈਟਿੰਗ ਨੂੰ ਬੰਦ ਨਹੀਂ ਕਰਦੇ ਤਾਂ ਫ਼ੋਨ ਤੋਂ uninstall ਕਰਨ ਤੋਂ ਬਾਅਦ ਵੀ ਐਪ ਫ਼ੋਨ ਨਾਲ ਕਨੈਕਟ ਰਹਿੰਦੇ ਹਨ। ਇਹ ਫ਼ੋਨ ਦਾ ਡਾਟਾ ਅਤੇ ਬੈਟਰੀ ਨੂੰ ਖਾਣ ਦੇ ਨਾਲ ਹੀ ਫ਼ੋਨ ਦੀ ਸਿਕਿਊਰਿਟੀ ਲਈ ਵੀ ਖ਼ਤਰਾ ਬਣ ਜਾਂਦੇ ਹਨ ਕਿਉਂਕਿ ਇਹ ਤੁਹਾਡੇ ਮੇਲ ਅਤੇ ਪ੍ਰੋਫ਼ਾਇਲ ਇਨਫ਼ਾਰਮੇਸ਼ਨ ਨੂੰ ਵੀ ਐਕਸੈੱਸ ਕਰਦੇ ਰਹਿੰਦੇ ਹਨ। 

Mobile SettingMobile Setting


ਆਈਟੀ ਮਾਹਰ ਮੁਤਾਬਕ ਐਪ ਨੂੰ ਅਨਇਨਸਟਾਲ ਕਰਨ ਤੋਂ ਬਾਅਦ ਵੀ ਸਾਡਾ ਪੁਰਾਣਾ ਡਾਟਾ ਜੋ ਅਸੀਂ ਐਪ ਨੂੰ ਚਲਾਉਂਦੇ ਸਮੇਂ ਐਕਸੈੱਸ ਕੀਤਾ ਸੀ ਉਹ ਸੇਵ ਰਹਿੰਦਾ ਹੈ। ਉਸ ਦਾ ਐਪ ਡਿਵੈਲਪਰ ਬਾਅਦ 'ਚ ਵੀ ਯੂਜ਼ ਕਰ ਸਕਦਾ ਹੈ। ਜੇਕਰ ਕੋਈ ਵਾਈਰਸ ਇਨਫ਼ੈਕਟਿਡ ਐਪ ਹੈ ਜਿਸ ਬਾਰੇ 'ਚ ਤੁਹਾਨੂੰ ਪਤਾ ਚਲ ਜਾਂਦਾ ਹੈ ਕਿ ਇਹ ਫ਼ੋਨ ਦਾ ਡਾਟਾ ਲੈ ਰਹੀ ਹੈ ਤਾਂ ਤੁਸੀਂ ਉਨਾਂ ਨੂੰ ਬਲਾਕ ਕਰ ਸਕਦੇ ਹੋ। 

Mobile SettingMobile Setting

ਜੇਕਰ ਤੁਸੀਂ ਗਲਤੀ ਨਾਲ ਵੀ ਕੋਈ ਗਲਤ ਜਾਂ ਵਾਈਰਸ ਇਨਫ਼ੈਕਟਿਡ ਐਪ ਇਨਸਟਾਲ ਕਰ ਲਈ ਅਤੇ ਫ਼ਿਰ ਤੁਸੀਂ ਉਸ ਨੂੰ ਡਿਲੀਟ ਕਰ ਦਿਤਾ ਤਾਂ ਵੀ ਅਜਿਹਾ ਹੋ ਸਕਦਾ ਹੈ ਕਿ ਇਹ ਐਪ ਤੁਹਾਡੇ ਫ਼ੋਨ ਨਾਲ ਕਨੈਕਟ ਰਹੇ। ਇਸ ਸੈਟਿੰਗ ਨੂੰ ਵਰਤਣ ਲਈ ਤੁਹਾਨੂੰ ਸਮਾਰਟਫ਼ੋਨ ਦੇ ਸੈਟਿੰਗ ਆਪਸ਼ਨ 'ਚ ਜਾਣਾ ਹੋਵੇਗਾ।

Mobile SettingMobile Setting

Step 1
ਫ਼ੋਨ ਦੀ ਸੈਟਿੰਗ 'ਚ ਜਾ ਕੇ Google 'ਤੇ ਟੈਪ ਕਰੋ। ਇੱਥੇ Connected Apps ਦੇ ਆਪਸ਼ਨ 'ਤੇ ਟੈਪ ਕਰੋ।

Step 2
ਇੱਥੇ ਤੁਹਾਨੂੰ ਉਹ ਸਾਰੇ ਐਪਸ ਦਿਖਾਈ ਦੇਣਗੇ ਜੋ ਡਿਲੀਟ ਕਰਨ ਤੋਂ ਬਾਅਦ ਵੀ ਤੁਹਾਨੂੰ ਜੀਮੇਲ ਅਕਾਊਂਟ ਨਾਲ ਕਨੈਕਟ ਹਨ। ਜਿਸ ਨੂੰ ਡਿਲੀਟ ਕਰਨਾ ਚਾਹੁੰਦੇ ਹੋ ਉਸ 'ਤੇ ਟੈਪ ਕਰੋ।

Mobile SettingMobile Setting

Step 3
disconnect ਦਾ ਆਪਸ਼ਨ ਦਿਖਾਈ ਦੇਵੇਗਾ ਉਸ 'ਤੇ ਟੈਪ ਕਰ ਕੇ ਐਪ ਨੂੰ ਡਿਸਕਨੈਕਟ ਕਰ ਦਿਉ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM

CM Mann Vs CM Saini: ਖੇਡ ਮੈਦਾਨ ਬਣੇ ਮੌ.ਤ ਦੀ ਮੰਜ਼ਿਲ, ਖੇਡ ਮੈਦਾਨ ‘ਚੋਂ ਖਿਡਾਰੀਆਂ ਦੀ ਲਾ.ਸ਼ਾਂ ਆਉਣਗੀਆਂ

13 Dec 2025 4:36 PM

ਆਖ਼ਰ ਕਦੋਂ ਮਿਲੇਗੀ MP Amritpal Singh ਨੂੰ Parole ?

13 Dec 2025 7:33 AM

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM
Advertisement