Nokia ਦਾ ਸੱਭ ਤੋਂ ਸਸਤਾ ਸਮਾਰਟਫ਼ੋਨ ਭਾਰਤ 'ਚ ਲਾਂਚ
Published : Mar 28, 2018, 12:50 pm IST
Updated : Mar 28, 2018, 12:50 pm IST
SHARE ARTICLE
Nokia 1
Nokia 1

ਨੋਕੀਆ ਨੇ ਅਪਣਾ ਸਸਤਾ ਸਮਾਰਟਫ਼ੋਨ Nokia 1 ਭਾਰਤੀ ਬਾਜ਼ਾਰ 'ਚ ਲਾਂਚ ਕਰ ਦਿਤਾ ਹੈ। ਇਸ ਫ਼ੋਨ ਦੀ ਕੀਮਤ..

ਨੋਕੀਆ ਨੇ ਅਪਣਾ ਸਸਤਾ ਸਮਾਰਟਫ਼ੋਨ Nokia 1 ਭਾਰਤੀ ਬਾਜ਼ਾਰ 'ਚ ਲਾਂਚ ਕਰ ਦਿਤਾ ਹੈ। ਇਸ ਫ਼ੋਨ ਦੀ ਕੀਮਤ 5499 ਰੁਪਏ ਹੈ। ਇਹ ਫ਼ੋਨ 28 ਮਾਰਚ ਤੋਂ ਮੋਬਾਈਲ ਫ਼ੋਨ ਆਊਟਲੇਟ 'ਤੇ ਉਪਲਬਧ ਹੋਵੇਗਾ। ਇਸ ਫ਼ੋਨ ਨੂੰ ਨੋਕੀਆ ਨੇ ਫ਼ਰਵਰੀ 'ਚ ਮੋਬਾਈਲ ਵਰਲਡ ਕਾਂਗਰਸ 'ਚ ਲਾਂਚ ਕੀਤਾ ਸੀ। 

Nokia 1Nokia 1

ਇਹ ਕੰਪਨੀ ਦਾ ਸੱਭ ਤੋਂ ਸਸਤਾ ਫ਼ੋਨ ਹੈ। ਇਸ ਤੋਂ ਪਹਿਲਾਂ ਨੋਕੀਆ-2 ਸੱਭ ਤੋਂ ਸਸਤਾ ਫ਼ੋਨ ਸੀ ਜਿਸ ਦੀ ਕੀਮਤ 6999 ਰੁਪਏ ਹੈ। 

Nokia 1Nokia 1

ਫ਼ੋਨ ਦੀ ਖ਼ਾਸੀਅਤ ਇਹ ਹੈ ਕਿ ਇਸ 'ਚ ਐਂਡਰਾਈਡ ਗੋ ਦਿਤਾ ਗਿਆ ਹੈ, ਜੋ ਕਿ ਐਂਡਰਾਈਡ ਓਰੀਯੋ ਦਾ ਲਾਈਟ ਵਰਜ਼ਨ ਹੈ। ਗੂਗਲ ਨੇ ਇਸ ਨੂੰ ਛੋਟੇ ਫ਼ੋਨਾਂ ਲਈ ਲਾਂਚ ਕੀਤਾ ਹੈ। ਨੋਕੀਆ 1 ਲਾਲ ਅਤੇ ਗੂੜੇ ਨੀਲੇ ਰੰਗ 'ਚ ਉਪਲਬਧ ਹੈ। ਫ਼ੋਨ 'ਚ 2150mAh ਦੀ ਬੈਟਰੀ ਦਿਤੀ ਹੈ। ਕੰਪਨੀ ਦਾ ਦਾਅਵਾ ਹੈ ਕਿ 9 ਘੰਟੇ ਦਾ ਟਾਕ ਟਾਈਮ ਅਤੇ 15 ਦਿਨ ਦਾ ਸਟੈਂਡਬਾਏ ਬੈਕਅਪ ਦਿੰਦੀ ਹੈ। 

Nokia 1Nokia 1

ਜੀਓ ਦੇ ਰਹੀ ਕੈਸ਼ਬੈਕ
ਇਸ ਫ਼ੋਨ 'ਤੇ ਜੀਓ 2200 ਰੁਪਏ ਦਾ ਕੈਸ਼ਬੈਕ ਦੇ ਰਹੀ ਹੈ। ਇਸ ਤੋਂ ਬਾਅਦ ਇਹ ਫ਼ੋਨ 3299 ਰੁਪਏ 'ਚ ਮਿਲੇਗਾ।   ਜਿਸ ਨੂੰ ਯੂਜ਼ਰਸ ਮਾਈਜੀਓ ਐਪ ਨਾਲ ਰੀਚਾਰਜ ਕਰਵਾ ਸਕਦੇ ਹਨ। ਜੀਓ ਗਾਹਕਾਂ ਨੂੰ ਲਾਂਚ ਆਫ਼ਰ ਤਹਿਤ ਐਕਸਟਰਾ 60GB ਡਾਟਾ ਵੀ ਮਿਲੇਗਾ। ਨੋਕੀਆ 1 ਦੇ ਨਾਲ ਕੰਪਨੀ 12 ਮਹੀਨੇ ਦਾ ਐਕਸੀਡੈਂਟਲ ਡੈਮੇਜ ਬੀਮਾ ਵੀ  ਦੇ ਰਹੀ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement