ਸੈਮਸੰਗ Galaxy S9 ਅਤੇ Galaxy S9+ ਦੇ ਨਵੇਂ ਵੇਰੀਐਂਟ ਭਾਰਤ 'ਚ ਲਾਂਚ
Published : Mar 28, 2018, 12:18 pm IST
Updated : Mar 28, 2018, 12:18 pm IST
SHARE ARTICLE
Galaxy S9
Galaxy S9

ਸੈਮਸੰਗ ਨੇ ਭਾਰਤ 'ਚ ਅਪਣੇ ਫਲੈਗਸ਼ਿਪ ਸਮਾਰਟਫ਼ੋਨ ਗਲੈਗਜ਼ੀ ਐਸ9 ਅਤੇ ਗਲੈਗਜ਼ੀ ਐਸ9+ ਦੇ ਨਵੇਂ ਵੇਰੀਐਂਟ ਚੁਪਚਾਪ ਲਾਂਚ ਕਰ ਦਿਤੇ ਹਨ। ਦੋਹਾਂ ਹੈਂਡਸੈਟ ਦੇ 128 ਜੀਬੀ..

ਨਵੀਂ ਦਿੱਲੀ: ਸੈਮਸੰਗ ਨੇ ਭਾਰਤ 'ਚ ਅਪਣੇ ਫਲੈਗਸ਼ਿਪ ਸਮਾਰਟਫ਼ੋਨ ਗਲੈਗਜ਼ੀ ਐਸ9 ਅਤੇ ਗਲੈਗਜ਼ੀ ਐਸ9+ ਦੇ ਨਵੇਂ ਵੇਰੀਐਂਟ ਚੁਪਚਾਪ ਲਾਂਚ ਕਰ ਦਿਤੇ ਹਨ। ਦੋਹਾਂ ਹੈਂਡਸੈਟ ਦੇ 128 ਜੀਬੀ ਵੇਰੀਐਂਟ ਦੇਸ਼ 'ਚ ਆਨਲਾਈਨ ਅਤੇ ਆਫ਼ਲਾਈਨ ਪਲੇਟਫ਼ਾਰਮ ਜ਼ਰੀਏ ਉਪਲਬਧ ਹੋਣਗੇ। ਕੰਪਨੀ ਨੇ ਦਸਿਆ, Samsung Galaxy S9 ਅਤੇ Samsung Galaxy S9+ ਤਿੰਨ ਰੰਗ ਵੇਰੀਐਂਟ - ਮਿਡਨਾਈਟ ਬਲੈਕ, ਕੋਰਲ ਬਲੂ ਅਤੇ ਲਿਲੈਕ ਪਰਪਲ 'ਚ ਮਿਲਣਗੇ। 

Galaxy S9 and Galaxy S9 +Galaxy S9 and Galaxy S9 +

ਸੈਮਸੰਗ ਗਲੈਗਜ਼ੀ ਐਸ9 ਦੇ 128 ਜੀਬੀ ਸਟੋਰੇਜ ਵੇਰੀਐਂਟ ਦੀ ਕੀਮਤ 61,900 ਰੁਪਏ ਅਤੇ ਗਲੈਗਜ਼ੀ ਐਸ9+  ਵੇਰੀਐਂਟ ਦੀ ਕੀਮਤ 68,900 ਰੁਪਏ ਹੈ। ਯਾਦ ਦਿਵਾ ਦਈਏ ਕਿ ਦੋਹਾਂ ਹੈਂਡਸੈਟ ਨੂੰ ਇਸ ਤੋਂ ਪਹਿਲਾਂ ਦੇਸ਼ 'ਚ 64 ਜੀਬੀ ਅਤੇ 256 ਜੀਬੀ ਸਟੋਰੇਜ ਵਰਜ਼ਨ 'ਚ ਲਾਂਚ ਕੀਤਾ ਗਿਆ ਸੀ। ਗਲੈਗਜ਼ੀ ਐਸ9 'ਚ 4 ਜੀਬੀ ਰੈਮ ਹੈ ਜਦੋਂ ਕਿ ਗਲੈਗਜ਼ੀ ਐਸ9+ 'ਚ 6 ਜੀਬੀ ਰੈਮ ਦਿਤੀ ਗਈ ਹੈ।

Galaxy S9 and Galaxy S9 +Galaxy S9 and Galaxy S9 +

ਇਸ ਫਲੈਗਸ਼ਿਪ ਗਲੈਗਜ਼ੀ ਸਮਾਰਟਫ਼ੋਨ ਦੀ ਸੱਭ ਤੋਂ ਅਹਿਮ ਖ਼ਾਸੀਅਤ ਹੈ ਏਆਰ ਸਪੋਰਟ ਜੋ ਇਕ ਡਾਟਾ ਬੇਸਡ ਮਸ਼ੀਨ ਲਰਨਿੰਗ ਅਲਗੋਰਿਦਮ ਦਾ ਇਸਤੇਮਾਲ ਕਰਦਾ ਹੈ। ਅਪਣੇ ਪਿਛਲੇ ਵੇਰੀਐਂਟ ਦੀ ਤਰ੍ਹਾਂ ਹੀ, ਦੋਹਾਂ ਸੈਮਸੰਗ ਗਲੈਗਜ਼ੀ ਐਸ9 ਅਤੇ ਗਲੈਗਜ਼ੀ ਐਸ9+ 'ਚ ਇਨਫਿਨਿਟੀ ਏਜ ਡਿਸਪਲੇ ਹੈ ਯਾਨੀ ਆਸਪੈਕਟ ਰੇਸ਼ੋ 18.5:9 ਹੈ।  ਗਲੈਗਜ਼ੀ ਐਸ9 'ਚ 5.8 ਇੰਚ ਕਵਾਡ ਐਚਡੀ+ ਕਰਵਡ ਸੁਪਰ ਐਮੋਲੇਡ ਡਿਸਪਲੇ ਹੈ। ਜਦੋਂ ਕਿ ਗੈਲੇਕਸੀ ਐਸ9+  'ਚ 6.2 ਇੰਚ ਕਵਾਡ ਐਚਡੀ+ ਕਰਵਡ ਸੁਪਰ ਐਮੋਲੇਡ ਸਕਰੀਨ ਹੈ।

Galaxy S9 and Galaxy S9 +Galaxy S9 and Galaxy S9 +

ਗਲੈਗਜ਼ੀ ਐਸ9 'ਚ ਜਿੱਥੇ ਓਆਈਐਸ (ਅਪਰਚਰ ਐਫ਼/1.5 ਅਤੇ ਐਫ਼/2.4) ਦੇ ਨਾਲ ਸੁਪਰ ਡਿਊਲ ਪਿਕਸਲ 12 ਮੈਗਾਪਿਕਸਲ ਆਟੋਫ਼ੋਕਸ ਸੈਂਸਰ ਹੈ। ਉਥੇ ਹੀ ਗਲੈਗਜ਼ੀ ਐਸ9+ 'ਚ 12 ਮੈਗਾਪਿਕਸਲ ਦੇ ਦੋ ਸੈਂਸਰ ਦੇ ਨਾਲ ਇਕ ਡਿਊਲ ਰਿਅਰ ਕੈਮਰਾ ਸੈਟਅਪ ਹੈ, ਜਿਸ 'ਚੋਂ ਇਕ ਟੈਲਿਫ਼ੋਟੋ ਲੈਂਸ ਅਤੇ ਇਕ ਵਾਇਡ - ਐਂਗਲ ਲੈਂਸ ਹੈ।

Galaxy S9 and Galaxy S9 +Galaxy S9 and Galaxy S9 +

ਦੋਨਾਂ ਡਿਵਾਈਸਿਜ਼ 'ਚ ਸੈਲਫ਼ੀ ਲਈ 8 ਮੈਗਾਪਿਕਸਲ ਦਾ ਫ਼ਰੰਟ ਕੈਮਰਾ ਹੈ। ਵਾਇਰਲੈਸ ਚਾਰਜਿੰਗ ਸਪੋਰਟ ਦੇ ਨਾਲ,  ਸੈਮਸੰਗ ਗਲੈਗਜ਼ੀ ਐਸ9 'ਚ 3000 ਐਮਏਐਚ ਦੀ ਬੈਟਰੀ ਹੈ ਜਦੋਂ ਕਿ ਗਲੈਗਜ਼ੀ ਐਸ9+ 'ਚ 3500 ਐਮਏਐਚ ਦੀ ਬੈਟਰੀ ਦਿਤੀ ਗਈ ਹੈ।  

Galaxy S9 and Galaxy S9 +Galaxy S9 and Galaxy S9 +

ਦੋਵੇਂ ਫ਼ੋਨ ਐਂਡਰਾਇਡ 8.0 ਓਰੀਯੋ ਆਪਰੇਟਿੰਗ ਸਿਸਟਮ 'ਤੇ ਚਲਦੇ ਹਨ ਜਿਸ 'ਤੇ ਕੰਪਨੀ ਦੀ ਟਚਵਿਜ਼ ਯੂਆਈ ਹੈ।  ਇਸ ਫ਼ੋੋਨ 'ਚ ਸੈਮਸੰਗ ਦਾ ਐਕਸੀਨਾਸ 9810 ਪ੍ਰੋਸੈੱਸਰ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement