ਪਬਲਿਕ ਪ੍ਰੋਵੀਡੈਂਟ ਫੰਡ (PPF) ਦੇ ਜਾਣੋ ਬੇਹੱਦ ਖ਼ਾਸ ਫ਼ਾਇਦੇ, ਬੈਂਕ FD ਨੂੰ ਛੱਡਿਆ ਪਿੱਛੇ
Published : Oct 28, 2019, 11:47 am IST
Updated : Oct 28, 2019, 12:41 pm IST
SHARE ARTICLE
PPF
PPF

ਪਬਲਿਕ ਪ੍ਰੋਵੀਡੈਂਟ ਫੰਡ (ਪੀ. ਪੀ. ਐੱਫ.) ਨਿਵੇਸ਼ ਅਤੇ ਟੈਕਸ ਬੱਚਤ ਦੀ ਸਭ ਤੋਂ ਪਾਪੂਲਰ ਸਕੀਮ ਹੈ। ਇਸ 'ਚ ਨਿਵੇਸ਼ ਨਾਲ ਨਾ ਸਿਰਫ ਤੁਹਾਨੂੰ..

ਨਵੀਂ ਦਿੱਲੀ : ਪਬਲਿਕ ਪ੍ਰੋਵੀਡੈਂਟ ਫੰਡ (ਪੀ. ਪੀ. ਐੱਫ.) ਨਿਵੇਸ਼ ਅਤੇ ਟੈਕਸ ਬੱਚਤ ਦੀ ਸਭ ਤੋਂ ਪਾਪੂਲਰ ਸਕੀਮ ਹੈ। ਇਸ 'ਚ ਨਿਵੇਸ਼ ਨਾਲ ਨਾ ਸਿਰਫ ਤੁਹਾਨੂੰ ਇਨਕਮ ਟੈਕਸ ਕਾਨੂੰਨ ਦੀ ਧਾਰਾ 80-ਸੀ ਤਹਿਤ ਟੈਕਸ ਛੋਟ ਮਿਲਦੀ ਹੈ ਸਗੋਂ ਇਸ 'ਤੇ ਮਿਲਣ ਵਾਲਾ ਵਿਆਜ ਅਤੇ ਮਚਿਓਰਿਟੀ ਸਮੇਂ ਮਿਲਣ ਵਾਲੀ ਸਾਰੀ ਰਕਮ ਵੀ ਟੈਕਸ ਮੁਕਤ ਹੁੰਦੀ ਹੈ। ਪਬਲਿਕ ਪ੍ਰੋਵੀਡੈਂਟ ਫੰਡ ਭਾਰਤ ਸਰਕਾਰ ਵੱਲੋਂ ਚਲਾਈ ਗਈ ਬਚਤ ਤੇ ਨਿਵੇਸ਼ ਸਕੀਮ ਹੈ, ਯਾਨੀ ਰਿਸਕ ਨਹੀਂ ਹੈ। ਪੀ. ਪੀ. ਐੱਫ. 'ਤੇ ਵਿਆਜ ਦਰਾਂ ਸਰਕਾਰ ਹਰ ਤਿਮਾਹੀ ਨਿਰਧਾਰਿਤ ਕਰਦੀ ਹੈ।

ਦਸੰਬਰ 2019 ਤਿਮਾਹੀ ਲਈ ਸਰਕਾਰ ਨੇ ਇਸ 'ਤੇ 7.9 ਫੀਸਦੀ ਵਿਆਜ ਦੇਣ ਦਾ ਫੈਸਲਾ ਕੀਤਾ ਹੈ। ਇਸ 'ਚ ਜਮ੍ਹਾ ਰਕਮ 'ਤੇ ਹਰ ਮਹੀਨੇ ਵਿਆਜ ਦੀ ਗਣਨਾ ਹੁੰਦੀ ਹੈ। ਹਾਲਾਂਕਿ, ਇਹ ਪੀ. ਪੀ. ਐੱਫ. ਖਾਤੇ 'ਚ ਹਰ ਵਿੱਤੀ ਸਾਲ ਦੇ ਅਖੀਰ 'ਚ ਜੁੜਦਾ ਹੈ। ਜੇਕਰ ਕਿਸੇ ਮਹੀਨੇ 'ਚ ਪੰਜ ਤਰੀਕ ਤੋਂ ਪਹਿਲਾਂ ਤੁਸੀਂ ਇਸ 'ਚ ਰਕਮ ਜਮ੍ਹਾ ਕਰਾਈ ਹੈ ਤਾਂ ਤੁਹਾਨੂੰ ਉਸ ਮਹੀਨੇ ਦਾ ਵੀ ਵਿਆਜ ਮਿਲਦਾ ਹੈ। ਕਿਸੇ ਇਕ ਵਿੱਤੀ ਸਾਲ 'ਚ ਤੁਸੀਂ ਵੱਧ ਤੋਂ ਵੱਧ 1.50 ਲੱਖ ਰੁਪਏ ਦਾ ਨਿਵੇਸ਼ ਪੀ. ਪੀ. ਐੱਫ. 'ਚ ਕਰ ਸਕਦੇ ਹੋ।

ਪੀ. ਪੀ. ਐੱਫ. ਖਾਤੇ 'ਚ 'ਚ ਇਕ ਵਿੱਤੀ ਸਾਲ 'ਚ ਤੁਸੀਂ 12 ਵਾਰ ਤੋਂ ਜ਼ਿਆਦਾ ਨਿਵੇਸ਼ ਨਹੀਂ ਕਰ ਸਕਦੇ। ਘੱਟੋ-ਘੱਟ 500 ਰੁਪਏ ਨਾਲ ਤੁਸੀਂ ਇਹ ਖਾਤਾ ਸ਼ੁਰੂ ਕਰ ਸਕਦੇ ਹੋ ਅਤੇ ਸਮਰੱਥਾ ਮੁਤਾਬਕ ਇਸ 'ਚ ਹਰ ਮਹੀਨੇ ਜਾਂ ਸਾਲ 'ਚ ਇਕਮੁਸ਼ਤ ਰਕਮ ਜਿੰਨੀ ਹੋ ਸਕੇ ਜਮ੍ਹਾ ਕਰਾ ਸਕਦੇ ਹੋ ਪਰ ਸਾਲ 'ਚ 1.50 ਲੱਖ ਰੁਪਏ ਤੋਂ ਵੱਧ ਨਿਵੇਸ਼ ਨਹੀਂ ਕਰਾ ਸਕਦੇ।

PPFPPF

ਜਾਣੋਂ ਪੰਜ ਖਾਸ ਗੱਲਾਂ-
ਕੋਈ ਵੀ ਭਾਰਤੀ ਨਾਗਰਿਕ ਆਪਣੇ ਨਾਮ 'ਤੇ ਜਾਂ ਕਿਸੇ ਨਾਬਾਲਗ ਲਈ ਪੀ. ਪੀ. ਐੱਫ. ਖਾਤਾ ਖੋਲ੍ਹ ਸਕਦਾ ਹੈ ਪਰ ਸਾਂਝਾ ਖਾਤਾ ਨਹੀਂ ਖੋਲ੍ਹ ਸਕਦੇ। ਇਕ ਵਿਅਕਤੀ ਦੇ ਨਾਮ 'ਤੇ ਸਿਰਫ ਇਕ ਹੀ ਖਾਤਾ ਹੋ ਸਕਦਾ ਹੈ।

ਤੁਸੀਂ ਪੀ. ਪੀ. ਐੱਫ. ਖਾਤਾ ਡਾਕਘਰ ਜਾਂ ਐੱਚ. ਡੀ. ਐੱਫ. ਸੀ., ਆਈ. ਸੀ. ਆਈ. ਸੀ. ਆਈ. ਬੈਂਕ ਵਰਗੇ ਨਿੱਜੀ ਬੈਂਕ ਜਾਂ ਸਰਕਾਰੀ ਭਾਰਤੀ ਸਟੇਟ ਬੈਂਕ 'ਚ ਖੋਲ੍ਹ ਸਕਦੇ ਹੋ। ਤੁਸੀਂ ਇਸ 'ਚ ਹਰ ਮਹੀਨੇ ਆਨਲਾਈਨ ਜਾਂ ਆਫਲਾਈਨ ਵੀ ਨਿਵੇਸ਼ ਕਰ ਸਕਦੇ ਹੋ।

ਤੁਸੀਂ ਆਪਣਾ ਖਾਤਾ ਇਕ ਸ਼ਾਖਾ ਤੋਂ ਦੂਜੀ ਸ਼ਾਖਾ 'ਚ ਜਾਂ ਇਕ ਬੈਂਕ ਤੋਂ ਦੂਜੀ 'ਚ ਅਤੇ ਡਾਕਘਰ ਤੋਂ ਬੈਂਕ 'ਚ ਟਰਾਂਸਫਰ ਕਰ ਸਕਦੇ ਹੋ ਅਤੇ ਉਹ ਵੀ ਬਿਨਾਂ ਕਿਸੇ ਵਾਧੂ ਚਾਰਜ ਦੇ।

PPFPPF

ਪੀ. ਪੀ. ਐੱਫ. ਖਾਤਾ 15 ਸਾਲਾਂ 'ਚ ਮਚਿਓਰ ਯਾਨੀ ਪੂਰਾ ਹੁੰਦਾ ਹੈ। ਤੁਸੀਂ ਇਸ ਨੂੰ ਹੋਰ 5 ਸਾਲਾਂ ਲਈ ਵੀ ਵਧਾ ਸਕਦੇ ਹੋ ਤੇ ਅਜਿਹਾ ਕਰਨ ਲਈ ਮਿਆਦ ਪੂਰੀ ਹੋਣ ਤੋਂ ਇਕ ਸਾਲ ਅੰਦਰ ਤੁਹਾਨੂੰ ਇਹ ਕਰਨਾ ਹੁੰਦਾ ਹੈ।

ਹਾਲਾਂਕਿ, ਤੁਸੀਂ ਇਸ 'ਚ ਸਾਂਝਾ ਖਾਤਾ ਨਹੀਂ ਖੋਲ੍ਹ ਸਕਦੇ ਪਰ ਆਪਣੀ ਚੋਣ ਦੇ ਇਕ ਵਿਅਕਤੀ ਨੂੰ 'ਫਾਰਮ ਈ' ਭਰ ਕੇ ਨਾਮਜ਼ਦ (ਨੋਮੀਨੇਸ਼ਨ) ਕਰ ਸਕਦੇ ਹੋ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement