
ਕੰਪਨੀਆਂ ਦੀ ਸਥਾਪਨਾ ਕਲਿਕ ਭਗਵਾਨ ਨੇ ਕੀਤੀ ਹੈ।
ਚੇਨਈ : ਆਮਦਨ ਟੈਕਸ ਵਿਭਾਗ ਨੇ ਸ਼ੁਕਰਵਾਰ ਨੂੰ ਕਿਹਾ ਕਿ ਅਖੌਤੀ ਬਾਬੇ ਕਲਿਕ ਭਗਵਾਨ ਵਲੋਂ ਸਥਾਪਤ ਕੰਪਨੀ ਸਮੂਹ ਦੇ ਦਫ਼ਤਰਾਂ 'ਚ ਛਾਪੇ ਦੌਰਾਨ 409 ਕਰੋੜ ਰੁਪਏ ਦੀਆਂ ਬੇਹਿਸਾਬ ਨਕਦ ਪ੍ਰਾਪਤੀਆਂ ਦਾ ਪਤਾ ਲਗਿਆ ਹੈ। ਆਂਧਰ ਪ੍ਰਦੇਸ਼ ਦੇ ਵਰਦੈਯਾਪਪਾਲੇਮ, ਚੇਨਈ ਅਤੇ ਬੇਂਗਲੁਰੂ 'ਚ 'ਅਰੋਗਿਆ ਪਾਠਕ੍ਰਮ' ਚਲਾਉਣ ਵਾਲੀਆਂ ਕੰਪਨੀਆਂ ਅਤੇ ਟਰੱਸਟਾਂ ਦੇ ਦਫ਼ਤਰਾਂ 'ਚ ਬੁਧਵਾਰ ਨੂੰ ਛਾਪੇ ਮਾਰੇ ਗਏ।
ਕੰਪਨੀਆਂ ਦੀ ਸਥਾਪਨਾ ਕਲਿਕ ਭਗਵਾਨ ਨੇ ਕੀਤੀ ਹੈ। ਆਮਦਨ ਟੈਕਸ ਵਿਭਾਗ ਦੇ ਇਕ ਬਿਆਨ ਅਨੁਸਾਰ ਛਾਪਿਆਂ 'ਚ ਇਸ ਗੱਲ ਦੇ ਸਬੂਤ ਮਿਲੇ ਹਨ ਕਿ ਸਮੂਹ ਅਪਣੀ ਦੌਲਤ ਨੂੰ ਅਪਣੇ ਕਈ ਕੇਂਦਰਾਂ ਜਾਂ ਆਸ਼ਰਮਾਂ 'ਚ ਲੁਕਾ ਰਿਹਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।